14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਲਗਾਤਾਰ ਪੰਦਰਵੇਂ ਦਿਨ ਛੁੱਟੀ ਵਾਲੇ ਦਿਨ ਵੀ ਡੀ. ਸੀ. ਦਫ਼ਤਰਾਂ ਮੂਹਰੇ ਡਟੇ ਰਹੇ ਕਿਸਾਨ

ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਲਗਾਇਆ ਰਾਤ-ਦਿਨ ਦਾ ਪੱਕਾ ਮੋਰਚਾ ਅੱਜ ਪੰਦਰਵੇਂ ਦਿਨ ਵੀ ਜਾਰੀ ਰਿਹਾ। ਛੁੱਟੀ ਵਾਲੇ ਦਿਨ ਵੀ ਕਿਸਾਨ , ਮਜ਼ਦੂਰ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਲਗਾਇਆ ਰਾਤ-ਦਿਨ ਦਾ ਪੱਕਾ ਮੋਰਚਾ ਅੱਜ ਪੰਦਰਵੇਂ ਦਿਨ ਵੀ ਜਾਰੀ ਰਿਹਾ। ਛੁੱਟੀ ਵਾਲੇ ਦਿਨ ਵੀ ਕਿਸਾਨ , ਮਜ਼ਦੂਰ ਡੀ. ਸੀ. ਦਫ਼ਤਰਾਂ ਮੂਹਰੇ ਵੱਡੀ ਗਿਣਤੀ ‘ਚ ਡਟੇ ਰਹੇ। ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨੀ ਦੇ ਗੰਭੀਰ ਮਸਲਿਆਂ ਪ੍ਰਤੀ ਧਾਰੀ ਚੁੱਪ ਮੁਜਰਮਾਨਾ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ, ਹੜ੍ਹ ਪੀੜਤਾਂ ਨੂੰ ਮੁਆਵਜ਼ਾ, ਜ਼ਮੀਨਾਂ ਦੇ ਮਾਲਕੀ ਹੱਕ, ਲੈਂਡ ਪੂਲਿੰਗ ਨੀਤੀ ਰੱਦ ਕਰਨ, ਭਾਰਤ-ਅਮਰੀਕਾ ਕਰ-ਮੁਕਤ ਸਮਝੌਤੇ ਨੂੰ ਰੱਦ ਕਰਨ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕਰਨ ਸਮੇਤ ਮਸਲਿਆਂ ‘ਤੇ ਸਰਕਾਰ ਨੂੰ ਸਪੱਸ਼ਟ ਨੀਤੀ ਅਪਣਾਉਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਠੋਸ ਹੱਲ ਨਹੀਂ ਕੀਤਾ ਜਾਂਦਾ, ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਪੱਕੇ ਮੋਰਚਿਆਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਾਣਾ ਫਤਹਿਗੜ ਸੁੱਕਰਚੱਕ, ਗੁਰਿੰਦਰ ਬੀਰ ਸਿੰਘ ਥੋਬਾ, ਬਲਦੇਵ ਸਿੰਘ ਮਾਛੀਨੰਗਲ, ਸੰਤਾ ਸਿੰਘ ਮੱਤੇਨੰਗਲ, ਇੰਦਰਜੀਤ ਸਿੰਘ ਭਕਨਾ, ਬਲਵੰਤ ਸਿੰਘ ਤਾਜੇਚੱਕ, ਅਜੀਤ ਸਿੰਘ ਮੱਝੂਪੁਰਾ, ਸੁਭੇਗ ਸਿੰਘ ਮੀਰਾਕੋਟ ਸਮੇਤ ਕਿਸਾਨ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਰੋਟ੍ਰੈਕਟ ਕਲੱਬ ਆਫ਼ ਅੰਮ੍ਰਿਤਸਰ ਵਲੋਂ ਮੈਡੀਕਲ ਅਤੇ ਸਿਹਤ ਜਾਂਚ ਕੈਂਪ ਅਗਲੀ ਖ਼ਬਰ ਅੰਮ੍ਰਿਤਸਰ ਤੋਂ ਨਿਊਯਾਰਕ ਤੱਕ ਪਹੁੰਚੀ 450 ਸਾਲਾ ਵਿਰਾਸਤ ਦੀ ਗੂੰਜ ਜੀ. ਐਨ. ਡੀ. ਯੂ. ਦੇ ਸਾਬਕਾ ਵਿਦਿਆਰਥੀ ਅਤੇ ਬ੍ਰਾ...
Ad Position 24