14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰੋਟ੍ਰੈਕਟ ਕਲੱਬ ਆਫ਼ ਅੰਮ੍ਰਿਤਸਰ ਵਲੋਂ ਮੈਡੀਕਲ ਅਤੇ ਸਿਹਤ ਜਾਂਚ ਕੈਂਪ

ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਰੋਟ੍ਰੈਕਟ ਕਲੱਬ ਆਫ਼ ਅੰਮ੍ਰਿਤਸਰ ਨੇਕਟਰ (ਆਰ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਰੋਟ੍ਰੈਕਟ ਕਲੱਬ ਆਫ਼ ਅੰਮ੍ਰਿਤਸਰ ਨੇਕਟਰ (ਆਰ. ਆਈ. ਡੀ. 3070) ਵਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦੇ ਮੌਕੇ ’ਤੇ ਜ਼ਿਲ੍ਹਾ ਪਹਿਲ ‘ਆਰੋਗਿਆ’ ਤਹਿਤ, ਆਪਣੇ ਪੇਰੈਂਟ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਅਤੇ ਐਡਵੋਕੇਟ ਪ੍ਰਿੰਸੀਪਲ ਸੋਨਲ ਮਹਾਜਨ ਦੇ ਸਹਿਯੋਗ ਨਾਲ ਸਥਾਨਕ ਦਿ ਸ਼ਾਈਨਿੰਗ ਸਟਾਰ ਸਕੂਲ ਵਿਖੇ ਮੈਡੀਕਲ ਅਤੇ ਹੈਲਥ ਚੈਕ-ਅੱਪ ਕੈਂਪ ਲਗਾਇਆ ਗਿਆ। ਰੋਟ੍ਰੈਕਟਰ ਪ੍ਰਧਾਨ ਦੀਕਸ਼ਾ ਮਹਾਜਨ ਅਤੇ ਸਕੱਤਰ ਦਿਆ ਚੋਪੜਾ ਨੇ ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਾ ਉਦੇਸ਼ ਸਿਹਤ ਸੰਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਨੂੰ ਆਸਾਨੀ ਨਾਲ ਉਪਲਬੱਧ ਅਤੇ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੀ। ਕੈਂਪ ਦੌਰਾਨ 243 ਤੋਂ ਵੱਧ ਮਰੀਜ਼ਾਂ ਨੇ ਵੱਖ-ਵੱਖ ਮੈਡੀਕਲ ਸਹੂਲਤਾਂ ਦਾ ਲਾਭ ਲਿਆ। ਡਾ: ਨਵੀਨ ਵਲੋਂ ਜਨਰਲ ਫਿਜ਼ੀਸ਼ੀਅਨ ਦੀ ਸਲਾਹ-ਮਸ਼ਵਰਾ ਸੇਵਾ ਪ੍ਰਦਾਨ ਕੀਤੀ ਗਈ, ਜਦਕਿ ਔਰਾ-ਸਰਕਲ ਕੰਗਨ ਅਰੋੜਾ ਵਲੋਂ ਕਾਊਂਸਲਿੰਗ ਸੈਸ਼ਨ ਕਰਵਾਏ ਗਏ। ਇਸ ਮੌਕੇ ਨਿਰਮਲਜੋਤ ਆਈ ਹਸਪਤਾਲ ਦੇ ਸਹਿਯੋਗ ਨਾਲ ਪੂਰਵਾ ਗੁਪਤਾ ਦੀ ਦੇਖ-ਰੇਖ ਹੇਠ ਅੱਖਾਂ ਦੀ ਜਾਂਚ ਕਰਕੇ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਭਾਈ ਕਨ੍ਹਈਆ ਜੀ ਮਿਸ਼ਨ ਸੋਸਾਇਟੀ ਵਲੋਂ ਮੁਫ਼ਤ ਮੈਡੀਕਲ ਟੈਸਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਗਈ। ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਦੇ ਪ੍ਰਧਾਨ ਰੋਟੇਰੀਅਨ ਦਲਜੀਤ ਸਿੰਘ ਅਰੋੜਾ ਅਤੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਦੀ ਮੌਜੂਦਗੀ ’ਚ ਲਗਾਏ ਕੈਂਪ ਦੌਰਾਨ ਤਨਵੀ ਮਹਾਜਨ, ਮੋਹਿਤਪ੍ਰੀਤ ਕੌਰ, ਅਨਿਲਾ ਆਰਿਫ਼, ਕੋਮਲ ਸਿੰਘ, ਕਨਿਕਾ ਮਹਾਜਨ, ਮਾਧੁਰਿਆ ਚੌਹਾਨ, ਦਮਨਪ੍ਰੀਤ ਕੌਰ, ਨਾਜ਼ੁਕ ਸ਼ਰਮਾ, ਸੋਨਮ, ਮਾਣਿਕਦੀਪ ਸਿੰਘ ਨੇ ਵੀ ਕੈਂਪ ਦੀ ਸਫਲਤਾ ’ਚ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਮਾਰਚ ਕੈਬਨਿਟ ਮੰਤਰੀ ਈ.ਟੀ.... ਅਗਲੀ ਖ਼ਬਰ ਲਗਾਤਾਰ ਪੰਦਰਵੇਂ ਦਿਨ ਛੁੱਟੀ ਵਾਲੇ ਦਿਨ ਵੀ ਡੀ. ਸੀ. ਦਫ਼ਤਰਾਂ ਮੂਹਰੇ ਡਟੇ ਰਹੇ ਕਿਸਾਨ
Ad Position 24