ਮਲੋਟ (ਮੁਕਤਸਰ) ਤੋਂ ਆਏ ਸ਼ਰਧਾਲੂ ਦਾ ਮੋਟਰਸਾਈਕਲ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਚੋਰੀ
ਅੰਮ੍ਰਿਤਸਰ, 14 ਸਤੰਬਰ (ਰੇਸ਼ਮ ਸਿੰਘ)- ਮਲੋਟ (ਮੁਕਤਸਰ) ਤੋਂ ਆਏ ਇਕ ਸ਼ਰਧਾਲੂ ਦਾ ਮੋਟਰਸਾਇਕਲ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਰਮਨਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਨਗਰੀ ਮਲੋਟ ਨੇ ਦੱਸਿਆ ਕਿ ਉਹ ਇਥੇ ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ ਪੀ.
ਅੰਮ੍ਰਿਤਸਰ, 14 ਸਤੰਬਰ (ਰੇਸ਼ਮ ਸਿੰਘ)- ਮਲੋਟ (ਮੁਕਤਸਰ) ਤੋਂ ਆਏ ਇਕ ਸ਼ਰਧਾਲੂ ਦਾ ਮੋਟਰਸਾਇਕਲ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਰਮਨਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਨਗਰੀ ਮਲੋਟ ਨੇ ਦੱਸਿਆ ਕਿ ਉਹ ਇਥੇ ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਸੀ. 10 ਕੇ.ਜੇ. 6276 ਜੋ ਉਸਨੇ ਇਸ ਸਾਲ ਜਨਵਰੀ ਮਹੀਨੇ ’ਚ ਨਵਾਂ ਖਰੀਦ ਕੀਤਾ ਸੀ ’ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ। ਇਹ ਮੋਟਰਸਾਈਕਲ ਉਸ ਨੇ ਰਾਤ ਵੇਲੇ ਘੰਟਾ ਘਰ ਪਲਾਜਾ ਸੜਕ ਦੇ ਇਕ ਪਾਸੇ ਖੜਾ ਕਰ ਦਿੱਤਾ ਤੇ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚਲਿਆ ਗਿਆ। ਜਦੋਂ ਰਾਤ ਵੇਲੇ ਬਾਹਰ ਆਇਆ ਤੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ । ਉਸਦੇ ਮੋਟਰਸਾਈਕਲ ਦੀ ਆਰ.ਸੀ. ਤੇ ਹੋਰ ਕਾਗਜ਼ਾਤ ਵੀ ਮੋਟਰਸਾਈਕਲ ਦੇ ਵਿਚ ਹੀ ਸਨ। ਉਸ ਦੀ ਕਾਫੀ ਭਾਲ ਕੀਤੀ ਪਰ ਮੋਟਰਸਾਈਕਲ ਨਹੀਂ ਮਿਲਿਆ। ਪੁਲਿਸ ਵਲੋਂ ਪਰਚਾ ਦਰਜ ਕਰਕੇ ਮੋਟਰਸਾਈਕਲ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।