16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਮਨਾਇਆ ਜਾਵੇਗਾ ਭੱਟ (ਭਾਟ) ਸਾਹਿਬਾਨ ਦਾ ਗੁਰੂ ਸਾਹਿਬ ਨਾਲ ਮਿਲਾਪ ਦਿਹਾੜਾ -ਗਿਆਨੀ ਅਮਰੀਕ ਸਿੰਘ ਰਾਠੌਰ ਯੂ. ਕੇ.

ਅੰਮ੍ਰਿਤਸਰ, 14 ਸਤੰਬਰ (ਜਸਵੰਤ ਸਿੰਘ ਜੱਸ)- ਭੱਟ (ਭਾਟ) ਸਾਹਿਬਾਨ ਦਾ ਗੁਰੂ ਸਾਹਿਬ ਜੀ ਨਾਲ ਮਿਲਾਪ ਦਿਹਾੜਾ ਕੱਲ੍ਹ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼੍ਰੋਮਣੀ ਕਮੇਟੀ ਵਲੋਂ ਭਾਟ ਭਾਈਚਾਰੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ, ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਗੁਰਦੁਆਰਾ ਭਾਟ ਸਿੱਖ ਸੰਗਤ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਜਸਵੰਤ ਸਿੰਘ ਜੱਸ)- ਭੱਟ (ਭਾਟ) ਸਾਹਿਬਾਨ ਦਾ ਗੁਰੂ ਸਾਹਿਬ ਜੀ ਨਾਲ ਮਿਲਾਪ ਦਿਹਾੜਾ ਕੱਲ੍ਹ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼੍ਰੋਮਣੀ ਕਮੇਟੀ ਵਲੋਂ ਭਾਟ ਭਾਈਚਾਰੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ, ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਗੁਰਦੁਆਰਾ ਭਾਟ ਸਿੱਖ ਸੰਗਤ ਯੂ.ਕੇ. ਦੇ ਨੁਮਾਇੰਦੇ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਅੱਜ ਇਥੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਉਪ੍ਰੰਤ ਦੱਸਿਆ ਕਿ 15 ਸਤੰਬਰ ਨੂੰ ਸਵੇਰੇ 9:30 ਵਜੇ ਗੁਰਮਤਿ ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਵੇਗੀ। ਇਸ ਤੋਂ ਬਾਅਦ ਭੱਟ ਸਾਹਿਬਾਨ ਦੇ ਜੀਵਨ, ਉਨ੍ਹਾਂ ਦੀ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਅਤੇ ਸਿੱਖ ਧਰਮ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਸੰਬੰਧੀ ਸਿੰਘ ਸਾਹਿਬਾਨ ਤੇ ਵੱਖ ਵੱਖ ਧਾਰਮਿਕ ਸ਼ਖੀਅਤਾਂ ਵਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸ: ਰਾਠੌਰ ਨੇ ਕਿਹਾ ਕਿ ਭੱਟ ਸਾਹਿਬਾਨ ਵਲੋਂ ਗੁਰੂ ਸਾਹਿਬਾਨ ਦੀ ਮਹਿਮਾ ਵਿਚ ਉਚਾਰਨ ਕੀਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜੋ ਸਿੱਖ ਸੰਗਤ ਲਈ ਆਤਮਿਕ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਗਿਆਨੀ ਅਮਰੀਕ ਸਿੰਘ ਰਾਠੌਰ ਯੂ.ਕੇ., ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਤੇ ਮੈਨੇਜਰ (ਸਰਾਵਾਂ) ਗੁਰਪ੍ਰੀਤ ਸਿੰਘ ਤੋਂ ਇਲਾਵਾ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ.ਕੇ. ਗੁਰਦੁਆਰਾ ਸਿੱਖ ਸੰਗਤ ਲੰਡਨ ਸਿਟੀ, ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਾਨਚੈਸਟਰ ਯੂ.ਕੇ., ਭਾਟ ਸਿੱਖ ਵੈਲਫੇਅਰ ਆਰਗਨਾਈਜੇਸ਼ਨ ਯੂ.ਕੇ., ਗਲੋਬਲ ਭਾਟ ਸਿੱਖ ਕੌਂਸਲ ਯੂ.ਕੇ. ਦੇ ਪ੍ਰਤੀਨਿਧ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਾਟ ਯੂਥ ਵੈਲਫੇਅਰ ਫੈਡਰੇਸ਼ਨ ਫਗਵਾੜਾ, ਇੰਟਰਨੈਸ਼ਨਲ ਭਾਟ ਸਿੱਖ ਕੌਂਸਲ ਮਿਡਲੈਂਡ ਤੋਂ ਇਲਾਵਾ ਗੁਰਦੁਆਰਾ ਸੰਗਤ ਮੰਡੀ ਗੋਬਿੰਦਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਭਾਟ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧ, ਪ੍ਰਕਾਸ਼ ਸਿੰਘ ਬੌਬੀ ਯੂ.ਕੇ. ਬਲਵਿੰਦਰ ਸਿੰਘ ਰੌਂਦ ਯੂ.ਕੇ., ਰਛਪਾਲ ਸਿੰਘ ਗੋਲਾ, ਇਸਤਰੀ ਸਤਿਸੰਗਤ ਮਾਨਚੈਸਟਰ, ਮਹਿੰਦਰ ਸਿੰਘ ਰਾਠੌਰ ਮੁੱਖ ਸੇਵਾਦਾਰ ਲੰਡਨ, ਵਲੈਤੀ ਸਿੰਘ ਦਿਗਵਾ ਲੰਡਨ, ਗੁਰਚਰਨ ਸਿੰਘ ਦਿਗਵਾ, ਜਰਨੈਲ ਸਿੰਘ ਦਿਗਵਾ ਲੰਡਨ, ਬਲਬੀਰ ਸਿੰਘ ਸ਼ੈਹਰੀ ਲੰਡਨ, ਗੁਰਪ੍ਰੀਤ ਸਿੰਘ, ਗਿਆਨੀ ਭਗਤ ਸਿੰਘ ਲੰਡਨ, ਸੁਖਦੇਵ ਸਿੰਘ ਲਾਡਾ ਬਰਸਿਟਲ, ਸੰਤੋਖ ਸਿੰਘ, ਪ੍ਰਿਥੀਪਾਲ ਸਿੰਘ ਝਾਂਡ, ਤੇਜਿੰਦਰ ਸਿੰਘ ਮਾਨਚੈਸਟਰ, ਤਰਲੋਚਨ ਸਿੰਘ ਮਾਨਚੈਸਟਰ, ਗੁਰਪ੍ਰਤਾਪ ਸਿੰਘ ਲੁਧਿਆਣਾ, ਰਘਬੀਰ ਸਿੰਘ ਮੌਜੀ, ਗੁਰਨਾਮ ਸਿੰਘ ਮੰਡੀ ਗੋਬਿੰਦਗੜ੍ਹ, ਰੋਸ਼ਨ ਸਿੰਘ ਸਵਾਲੀ ਮੰਡੀ, ਗਿਆਨੀ ਮੇਹਰ ਸਿੰਘ ਪਾਇਲ, ਸਤਨਾਮ ਸਿੰਘ ਪੋਤੀਵਾਲ ਮੰਡੀ, ਅਮਰੀਕ ਸਿੰਘ ਦਿਗਪਾਲ, ਜੁਝਾਰ ਸਿੰਘ ਲਾਡਾ, ਭਰਪੂਰ ਸਿੰਘ ਲਾਡਾ, ਪ੍ਰੀਤਮ ਸਿੰਘ ਲਾਡਾ, ਕਰਮ ਸਿੰਘ ਲਾਡਾ ਯੂਕੇ, ਈਸ਼ਰ ਸਿੰਘ ਗਰੀਬ, ਹਰਦੇਵ ਸਿੰਘ ਹੀਰਾ, ਜਸਵੰਤ ਸਿੰਘ ਅਜ਼ਾਦ, ਗੁਰਦਿੱਤ ਸਿੰਘ ਰੋਂਦ, ਯੂਕੇ ਸਮੇਤ ਭਾਟ ਭਾਈਚਾਰੇ ਦੇ ਹੋਰ ਆਗੂ ਵੀ ਅੱਜ ਸ੍ਰੀ ਦਰਬਾਰ ਸਾਹਿਬ ਪੁੱਜ ਗਏ ਹਨ, ਜੋ ਕੱਲ ਦੇ ਸਮਾਗਮ ਵਿਚ ਸ਼ਿਰਕਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਚੋਣ ਸੂਚੀ ਸੁਧਾਈ : 11 ਵਿਧਾਨ ਸਭਾਈ ਹਲਕਿਆਂ ’ਚ ਸਿਆਸੀ ਧਿਰਾਂ ਦੇ ਨੁੰਮਾਇਦਿਆਂ ਨੂੰ ਦਾਅਵੇ ਤੇ ਇਤਰਾਜ਼... ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜਿੱਤਣ ਉਪਰੰਤ ਪ੍ਰਧਾਨ ਪਨੇਸਰ ਅਤੇ ਟੀਮ ਨੇ ਅਹੁਦੇ ਸੰਭਾਲੇ ਵਕੀਲ ਭਾਈਚਾਰੇ ਨੇ ਕੀਤ...
Ad Position 24