16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਿਖੇ ਤਿੰਨ ਰੋਜ਼ਾ ਫਰੈਸ਼ਰਜ਼ ਫੈਸਟੀਵਲ ਸੰਪੰਨ ਵਾਈਸ ਚੇਅਰਮੈਨ ਡਾ: ਆਕਾਸ਼ਦੀਪ ਸਿੰਘ ਚੰਦੀ ਵਲੋਂ ਜੇਤੂ ਵਿਦਿਆਰਥੀ ਦਾ ਕੀਤਾ ਸਨਮਾਨ

ਜੇਠੂਵਾਲ, 14 ਸਤੰਬਰ( ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ- ਬਟਾਲਾ ਜੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਜੇਠੂਵਾਲ, 14 ਸਤੰਬਰ( ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਸੋਹੀਆਂ ਖੁਰਦ (ਅੰਮ੍ਰਿਤਸਰ) ਵਿਖੇ ਤਿੰਨ ਰੋਜ਼ਾ ਹੋਏ ਫਰੈਸ਼ਰਜ਼ ਫੈਸਟੀਵਲ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਸ ਤਿੰਨ ਰੋਜਾ ਫੈਸਟੀਵਲ ਦੇ ਆਖਰੀ ਦਿਨ ਕਾਲਜ ਦੇ ਬੀ . ਐੱਸਸੀ. ਐੱਮ.ਐੱਲ.ਐੱਸ., ਓ.ਟੀ.ਟੀ., ਏ.ਓ.ਟੀ.ਟੀ. ਅਤੇ ਰੇਡੀਓਲਾਜੀ ਵਿਭਾਗਾਂ ਦੇ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਮਨੋਰੰਜਕ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਆਪਣੇ ਅਮੀਰ ਵਿਰਾਸਤ ਨੂੰ ਦਰਸਾਇਆ ਅਤੇ ਆਪਣੇ—ਆਪਣੇ ਖੇਤਰਾਂ ਦੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਇਸ ਫੈਸਟੀਵਲ ਦਾ ਕਰਾਉਣਾ ਮੁੱਖ ਆਕਰਸ਼ਣ ‘ਮਿਸਟਰ’ ਅਤੇ ‘ਮਿਸ ਫਰੈਸ਼ਰ’ ਦੀ ਚੋਣ ਲਈ ਆਯੋਜਿਤ ਫੈਸ਼ਨ ਸ਼ੋਅ ਅਤੇ ਰੈਂਪ ਵਾਕ ਸੀ। ਇਸ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਡਾ. ਸੁਮਨ ਨਈਅਰ ਅਤੇ ਡਾ. ਮਨਿੰਦਰ ਸਿੰਘ ਵਲੋਂ ਨਿਭਾਈ ਗਈ ਅਤੇ ਐਲਾਨਿਆ ਨਤੀਜਿਆਂ ਚ ਮਿਸ ਫਰੈਸ਼ਰ: ਅੰਕਿਤਾ ਨੰਦਾ (ਬੀ.ਟੈਕ. ਸੀ.ਐੱਸ . ਈ), ਸਾਨਵੀ (ਬੀ. ਫਾਰਮੇਸੀ) ਅਤੇ ਅਰਚਿਤਾ ਸ਼ਰਮਾ (ਬੀ.ਐੱਸਸੀ ਰੇਡੀਓਲਾਜੀ)। ਮਿਸਟਰ ਫਰੈਸ਼ਰ: ਸੱਯਦ (ਬੀ.ਟੈਕ. ਏ.ਆਈ ਐੱਮ.ਐੱਲ) ਮੇਹੁਲ (ਬੀ. ਫਾਰਮੇਸੀ) ਅਤੇ (ਬੀ.ਐੱਸਸੀ ਏ.ਓ.ਟੀ.ਟੀ. ਆਦਿ ਸ਼ਾਮਿਲ ਸਨ ਕਾਲਜ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਮੁਕਾਬਲਿਆਂ ਚ ਜੇਤੂਆਂ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਦਿੰਦਿਆਂ ਕਿਹਾ ਕਿ ਗਲੋਬਲ ਇੰਸਟੀਚਿਊਟ ਲਗਾਤਾਰ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ, ਆਤਮ—ਵਿਸ਼ਵਾਸ ਵਧਾਉਣ ਅਤੇ ਸਫਲ ਪੇਸ਼ੇਵਰਾਂ ਵਜੋਂ ਅੱਗੇ ਵਧਣ ਲਈ ਮੰਚ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਇਸ ਮੌਕੇ ਡਾਇਰੈਕਟਰ ਐੱਮ ਐੱਸ ਸੈਣੀ, ਡਾਇਰੈਕਟਰ ਐਡਮਿਸ਼ਨ ਸੈੱਲ ਪ੍ਰੋ: ਬੀਡੀ ਸ਼ਰਮਾ, ਡੀਨ ਪੀ ਕੇ ਸ਼ਰਮਾ, ਫਾਰਮੇਸੀ ਵਿਭਾਗ ਦੀ ਪ੍ਰਿੰਸੀਪਲ ਡਾ. ਮਨਬੀਰ ਕੌਰ,ਸੱਭਿਆਚਾਰਕ ਕੋਆਰਡੀਨੇਟਰ ਪ੍ਰੋ. ਰਘੂ ਕਨੌਜੀਆ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥੀਆਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਗਰੀ ਵਿਖੇ ‘48 ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ -ਮ... ਅਗਲੀ ਖ਼ਬਰ ਯੂ. ਕੇ. ਸਤੰਬਰ ਇੰਟੇਕ ’ਚ ਪੰਜਾਬ ਇੰਮੀਗ੍ਰੇਸ਼ਨ ਦੀ ਵੱਡੀ ਸਫਲਤਾ, 40 ਦੇ ਕਰੀਬ ਹਾਸਿਲ ਕੀਤੇ ਸਟੱਡੀ ਵੀਜ਼ੇ
Ad Position 24