ਨਗਰ ਨਿਗਮ ਦੇ ਸਿਵਲ ਵਿਭਾਗ ਨੇ ਠੇਕੇਦਾਰਾਂ ਨੂੰ ਬੀ. ਆਰ. ਟੀ. ਐੱਸ. ਦੀਆਂ ਗਰਿੱਲਾਂ ਅਤੇ ਸਟੇਸ਼ਨ ਹਟਾਉਣ ਦੇ ਕੰਮ ਤੋਂ ਰੋਕਿਆ
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ)-ਬੀ. ਆਰ.
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ)-ਬੀ. ਆਰ. ਟੀ. ਐੱਸ. ਲਾਂਘੇ ’ਚੋਂ ਗਰਿੱਲਾਂ ਅਤੇ ਸਟੇਸ਼ਨ ਹਟਾਉਣ ਦੇ ਕੰਮ ’ਤੇ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਲਗਾਈ ਗਈ ਰੋਕ ਤੋਂ ਬਾਅਦ ਅੱਜ ਨਗਰ ਨਿਗਮ ਅੰਮ੍ਰਿਤਸਰ ਵਲੋਂ ਵੀ ਲਾਂਘੇ ’ਚੋਂ ਗਰਿੱਲਾਂ ਅਤੇ ਸਟੇਸ਼ਨ ਹਟਾਉਣ ਵਾਲੇ ਠੇਕੇਦਾਰਾਂ ਨੂੰ ਵੀ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਸੰਬੰਧ ਵਿਚ ਨਗਰ ਨਿਗਮ ਦੇ ਸਿਵਲ ਵਿਭਾਗ ਵਲੋਂ ਇਸ ਸੰਬੰਧੀ ਲਿਖਤ ਨੋਟਸ ਠੇਕੇਦਾਰਾਂ ਨੂੰ ਕੱਢਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸਿਵਲ ਵਿਭਾਗ ਦੇ ਐੱਸ. ਈ. ਸੰਦੀਪ ਸਿੰਘ ਨੇ ਦੱਸਿਆ ਕੀ ਬੀ. ਆਰ. ਟੀ. ਐੱਸ. ਲਾਂਘੇ ’ਚੋਂ ਗਰਿੱਲਾਂ ਅਤੇ ਸਟੇਸ਼ਨ ਹਟਾਣ ਸੰਬੰਧੀ ਮਾਮਲਾ ਮਾਣਯੋਗ ਹਾਈਕੋਰਟ ਵਿਚ ਚਲਾ ਗਿਆ ਹੈ। ਜਿਸ ਦੀ ਅਗਲੀ ਤਰੀਕ 28 ਸਤੰਬਰ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਕੋਟ ਦੇ ਆਏ ਆਦੇਸ਼ਾਂ ਅਨੁਸਾਰ ਸਟੇ ਨਹੀਂ ਹੈ ਪਰ ਮਾਮਲੇ ਦੀ ਅਗਲੀ ਸੁਣਵਾਈ ਤੱਕ ਠੇਕੇਦਾਰਾਂ ਨੂੰ ਗਰੀਲਾਂ ਅਤੇ ਸਟੇਸ਼ਨ ਹਟਾਉਣ ਦੇ ਕੰਮ ਤੋਂ ਰੋਕ ਦਿੱਤਾ ਗਿਆ ਹੈ।