24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਲਾਪਤਾ ਪਤੀ ਦੀ 3 ਦਿਨ ਬਾਅਦ ਭੇਦ ਭਰੇ ਹਾਲਾਤ ’ਚ ਮਿਲੀ ਲਾਸ਼ ਪਰਿਵਾਰਕ ਮੈਂਬਰਾਂ ਨੇ ਜਤਾਇਆ ਕਤਲ ਦਾ ਖਦਸ਼ਾ, ਪੁਲਿਸ ਖਿਲਾਫ ਰੋਸ

ਗੱਗੋਮਾਹਲ/ਅਜਨਾਲਾ/ਰਮਦਾਸ, 23 ਸਤੰਬਰ (ਸੰਧੂ ,ਢਿੱਲੋਂ, ਵਾਹਲਾ)-ਬਲਾਕ ਰਮਦਾਸ ਦੇ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਸਤਬੀਰ ਕੌਰ ਤੇ ਪਤੀ ਫੌਜੀ ਕੁਲਜੀਤ ਸਿੰਘ ਦੀ ਭੇਦਭਰੀ ਸਥਿਤੀ ਵਿਚ ਲਾਸ਼ 3 ਦਿਨਾਂ ਪਿਛੋਂ ਰਮਦਾਸ ਤੋਂ ਫਤਿਹਗੜ੍ਹ ਚੂੜੀਆਂ ਸੜਕ ਕਿਨਾਰੇ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ, ਇਲਾਕੇ ਦੇ ਲੋਕ ਵਾਹੋ ਧਾਹੀ ਇਸ ਸਥਾਨ ਵੱਲ ਭੱਜੇ ਜਿੱਥੇ ਬਹੁਤ ਘੱਟ ਸਮੇਂ ਵਿਚ ਵੱਡਾ ਇਕੱਠ ਹੋ ਗਿਆ, ਲਾਸ਼ ਮਿਲਣ ਦੀ ਖਬਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਮਿਲਦਿਆਂ ਹੀ ਪਿੰਡ ਵਿਚ ਚੀਕ ਚਿਹਾੜ੍ਹਾ ਪੈ ਗਿਆ। ਜਾਣਕਾਰੀ ਅਨੁਸਾਰ ਕੁਲਜੀਤ ਸਿੰਘ 3 ਦਿਨ ਪਹਿਲਾਂ ਆਪਣੇ ਪੋਤਰੇ ਦਾ ਜਨਮ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਗਏ ਸਨ ਪਰ ਉਹ ਵਾਪਸ ਨਹੀਂ ਪਰਤੇ ।

Ad Position 21
No active advertisement
ਅਜੀਤ ਡੈਸਕ 24-09-2026
ਗੱਗੋਮਾਹਲ/ਅਜਨਾਲਾ/ਰਮਦਾਸ, 23 ਸਤੰਬਰ (ਸੰਧੂ ,ਢਿੱਲੋਂ, ਵਾਹਲਾ)-ਬਲਾਕ ਰਮਦਾਸ ਦੇ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਸਤਬੀਰ ਕੌਰ ਤੇ ਪਤੀ ਫੌਜੀ ਕੁਲਜੀਤ ਸਿੰਘ ਦੀ ਭੇਦਭਰੀ ਸਥਿਤੀ ਵਿਚ ਲਾਸ਼ 3 ਦਿਨਾਂ ਪਿਛੋਂ ਰਮਦਾਸ ਤੋਂ ਫਤਿਹਗੜ੍ਹ ਚੂੜੀਆਂ ਸੜਕ ਕਿਨਾਰੇ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ, ਇਲਾਕੇ ਦੇ ਲੋਕ ਵਾਹੋ ਧਾਹੀ ਇਸ ਸਥਾਨ ਵੱਲ ਭੱਜੇ ਜਿੱਥੇ ਬਹੁਤ ਘੱਟ ਸਮੇਂ ਵਿਚ ਵੱਡਾ ਇਕੱਠ ਹੋ ਗਿਆ, ਲਾਸ਼ ਮਿਲਣ ਦੀ ਖਬਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਮਿਲਦਿਆਂ ਹੀ ਪਿੰਡ ਵਿਚ ਚੀਕ ਚਿਹਾੜ੍ਹਾ ਪੈ ਗਿਆ। ਜਾਣਕਾਰੀ ਅਨੁਸਾਰ ਕੁਲਜੀਤ ਸਿੰਘ 3 ਦਿਨ ਪਹਿਲਾਂ ਆਪਣੇ ਪੋਤਰੇ ਦਾ ਜਨਮ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਗਏ ਸਨ ਪਰ ਉਹ ਵਾਪਸ ਨਹੀਂ ਪਰਤੇ । ਅੱਜ ਜਦੋ ਡੀ.ਐੱਸ.ਪੀ. ਅਜਨਾਲਾ ਇੰਦਰਜੀਤ ਸਿੰਘ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੁਲਜੀਤ ਸਿੰਘ ਦੀ ਲੋਕੇਸ਼ਨ ਚੈੱਕ ਕਰ ਰਹੇ ਸਨ ਤਾਂ ਫਤਿਹਗੜ੍ਹ ਚੂੜੀਆਂ ਤੋਂ ਰਮਦਾਸ ਰੋਡ ’ਤੇ ਪੈਂਦੇ ਗੁਰਦੁਆਰਾ ਰਵਾਲਸਰ ਦੇ ਨਜਦੀਕ ਕੁਲਜੀਤ ਸਿੰਘ ਦੀ ਮ੍ਰਿਤਕ ਦੇਹ , ਮੋਟਰਸਾਈਕਲ ਤੇ ਮੋਬਾਈਲ ਫੋਨ ਸੜਕ ਤੋਂ ਹੇਠਾਂ ਬੂਟਿਆਂ ਵਿਚੋਂ ਮਿਲਿਆ । ਮ੍ਰਿਤਕ ਦੀ ਪਤਨੀ ਸਰਪੰਚ ਸਤਬੀਰ ਕੌਰ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਸਰਦਾਰ ਦਾ ਕਤਲ ਹੋਇਆ ਹੈ ਸਾਨੂੰ ਇਨਸਾਫ ਚਾਹੀਦਾ ਹੈ । ਇਸੇ ਦੌਰਾਨ ਅੰਮ੍ਰਿਤਸਰ ਤੋਂ ਸਾਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਔਜਲਾ ਮੌਕੇ ’ਤੇ ਪਹੁੰਚੇ ਜਿਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ । ਲਾਸ਼ ਮਿਲਣ ਪਿੱਛੋਂ ਮਾਹੌਲ ਉਸ ਵੇਲੇ ਤਣਾਅ ਪੂਰਨ ਹੋ ਗਿਆ ਜਦੋਂ ਇਕੱਠੇ ਹੋਏ ਇਲਾਕਾ ਨਿਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕੀਤੀ। ਮੌਕੇ ’ਤੇ ਪਹੁੰਚੇ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ, ਐੱਸ.ਐੱਸ.ਪੀ ਬਟਾਲਾ, ਡੀ.ਐੱਸ.ਪੀ. ਡੇਰਾ ਬਾਬਾ ਨਾਨਕ, ਡੀ.ਐੱਸ.ਪੀ ਅਜਨਾਲਾ ਵਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕੁਲਜੀਤ ਸਿੰਘ ਦੇ ਕਾਤਲਾਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਪਰਿਵਾਰ ਨਾਲ ਸਹਿਮਤੀ ਪਿੱਛੋਂ ਅਗਵਾ ਦੇ ਮਾਮਲੇ ਵਿਚ ਵਾਧਾ ਜੁਰਮ ਕਰਦਿਆਂ ਕਤਲ ਦਾ ਮੁਕੱਦਮਾ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕਰ ਲਿਆ ਗਿਆ । ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤੀ। ਇਸ ਮੌਕੇ ਕੁਲਜੀਤ ਸਿੰਘ ਦੇ ਭਰਾ ਨਿਰਪਾਲ ਸਿੰਘ, ਗੁਰਚਰਨ ਸਿੰਘ, ਸ਼ੁਬੇਗ ਸਿੰਘ, ਨੰਬਰਦਾਰ ਜਸਵੰਤ ਸਿੰਘ, ਹਰਜਿੰਦਰ ਸਿੰਘ ਫੌਜੀ, ਐਡਵੋਕੇਟ ਸੰਦੀਪ ਕੌਸ਼ਲ, ਹਰਜਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ ਬੰਟੀ, ਹਰਪ੍ਰੀਤ ਸਿੰਘ ਬੌਬੀ, ਸਰਪੰਚ ਸੰਤੋਖ ਸਿੰਘ ਕੋਟ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਕੌਸਲਰ ਤਰਵਿੰਦਰ ਸਿੰਘ ਰੰਧਾਵਾ, ਸਰਪੰਚ ਅੰਮ੍ਰਿਤਪਾਲ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ, ਦਲਜੀਤ ਸਿੰਘ ਬਗਵਾਨਪੁਰਾ ਤੋਂ ਇਲਾਵਾ ਇਲਾਕੇ ਭਰ ਦੇ ਸੈਂਕੜੇ ਲੋਕ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸਬ ਡਵੀਜ਼ਨ ਪੂਰਬੀ ਜ਼ੋਨ-3 ’ਚ ਪੁਲਿਸ ਨੇ ਤੜਕਸਾਰ ਚਲਾਈ ਤਲਾਸ਼ੀ ਮੁਹਿੰਮ 13 ਵਿਅਕਤੀਆਂ ਖਿਲਾਫ਼ ਕੀਤੀ ਕਾਰਵਾਈ : 5 ਨੌਜਵਾ... ਅਗਲੀ ਖ਼ਬਰ ਨਗਰ ਨਿਗਮ ਦੇ ਸਿਵਲ ਵਿਭਾਗ ਨੇ ਠੇਕੇਦਾਰਾਂ ਨੂੰ ਬੀ. ਆਰ. ਟੀ. ਐੱਸ. ਦੀਆਂ ਗਰਿੱਲਾਂ ਅਤੇ ਸਟੇਸ਼ਨ ਹਟਾਉਣ ਦੇ ਕੰਮ ਤੋਂ ਰੋ...
Ad Position 24