24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਾਜਪਾ ਸਰਕਾਰ ਬਣਨ ’ਤੇ ਪਹਿਲਾ ਕੰਮ ਪੰਜਾਬ ’ਚੋਂ ਨਸ਼ਾ ਖ਼ਤਮ ਕਰਨਾ ਹੋਵੇਗਾ- ਸਿਰਸਾ

ਅੰਮ੍ਰਿਤਸਰ/ ਛੇਹਰਟਾ , 23 ਸਤੰਬਰ (ਹਰਮਿੰਦਰ ਸਿੰਘ/ਪ. ਪ.)

Ad Position 21
No active advertisement
ਅਜੀਤ ਡੈਸਕ 24-09-2026
ਅੰਮ੍ਰਿਤਸਰ/ ਛੇਹਰਟਾ , 23 ਸਤੰਬਰ (ਹਰਮਿੰਦਰ ਸਿੰਘ/ਪ. ਪ.)-ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਜਾ ਰਹੀ ‘ਪੰਜਾਬ ਨਸ਼ਾ ਛਡਾਊ ਯਾਤਰਾ’ ਅੰਮ੍ਰਿਤਸਰ ਦੇ ਦਿਹਾਤੀ ਹਲ਼ਕਿਆ ’ਚੋਂ ਹੁੰਦੀ ਹੋਈ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਇਲਾਕੇ ਇੰਡੀਆ ਗੇਟ ਨਰਾਇਣਗੜ੍ਹ ਛੇਹਰਟਾ ਰਾਹੀ ਸ਼ਹਿਰੀ ਹਲਕਿਆਂ ’ਚ ਦਾਖਲ ਹੋਈ। ਜਿਸ ਦੀ ਅਗਵਾਈ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੀ ਜਾ ਰਹੀ ਸੀ। ਇਸ ਯਾਤਰਾ ਦੇ ਇੰਡੀਆ ਗੇਟ ਵਿਖੇ ਪਹੁੰਚਣ ’ਤੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਲਿਲ ਕਪੂਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ,ਹਲਕਾ ਪੱਛਮੀ ਤੋਂ ਇੰਚਾਰਜ ਕੁਮਾਰ ਅਮਿਤ, ਸਾਬਕਾ ਵਿਧਾਇਕ ਅਤੇ ਹਲਕਾ ਦੱਖਣੀ ਤੋਂ ਭਾਜਪਾ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ , ਮਾਨਵ ਤਨੇਜਾ, ਜਨ: ਸਕੱਤਰ ਮਨੀਸ਼ ਸ਼ਰਮਾ, ਗੌਤਮ ਅਰੋੜਾ ਵਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਨਰਾਇਣਗੜ੍ਹ ਵਿਖੇ ਸਮਾਗਮ ਵੀ ਰੱਖਿਆ ਸੀ ਜਿਸ ਦੌਰਾਨ ਸੰਬੋਧਨ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ’ਤੇ ਸਿਆਸੀ ਸ਼ਬਦੀ ਹਮਲਾ ਬੋਲਦਿਆਂ ਕਿਹਾ ਆਮ ਆਦਮੀ ਪਾਰਟੀ ਨੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਘਟਣ ਦੀ ਬਜਾਏ ਵਧਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਰੋਕਣ ਵਿਚ ਅਸਫਲ ਰਿਹਾ ਹੈ ਅਤੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਿਰਸਾ ਨੇ ਮਾਨ ਸਰਕਾਰ ਦੇ ਪੁਲਿਸ ਤੰਤਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਪੀੜਤ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ, ਜਦਕਿ ਨਸ਼ਾ ਵੇਚਣ ਵਾਲੇ ਵੱਡੇ ਤਸਕਰਾਂ ਦੀ ਪੁਲਿਸ ਅਤੇ ਸੱਤਾਧਾਰੀ ਲੀਡਰ ਪੁਸ਼ਤ ਪਨਾਹੀ ਕਰ ਰਹੇ ਹਨ। ਉਪਰੰਤ ਇਹ ਯਾਤਰਾ ਛੇਹਰਟਾ ਚੌਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖ਼ਾਲਸਾ ਕਾਲਜ ਦੇ ਅੱਗੋਂ ਦੀ ਹੁੰਦੀ ਹੋਈ ਪੁਤਲੀਘਰ ਚੌਕ ਵਿਖੇ ਪਹੁੰਚੀ। ਇਸ ਮੌਕੇ ’ਤੇ ਸੀਨੀਅਰ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸੂਬਾ ਸਕੱਤਰ ਸੂਰਜ ਭਾਰਦਵਾਜ, ਅਜੈਬੀਰਪਾਲ ਸਿੰਘ ਰੰਧਾਵਾ, ਬਲਕਾਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਕਿਹਾ ਧਾਰਮਿਕਤਾ ਦੀ ਆੜ ’ਚ ਚਲ ਰਹੇ ਗ਼ਲਤ ਕੰਮ
Ad Position 24