28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੈਟ ਅੰਮ੍ਰਿਤਸਰ ਜ਼ਿਲ੍ਹਾ ਚੈਪਟਰ ਦੀ ਸਫਲਤਾਪੂਰਵਕ ਸ਼ੁਰੂਆਤ, 24 ਅਹੁਦੇਦਾਰਾਂ ਨੇ ਸਹੁੰ ਚੁੱਕੀ

ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਅੱਜ ਅੰਮ੍ਰਿਤਸਰ ਦੀ ਮੀਟਿੰਗ ‘ਚ ਆਪਣੇ ਅੰਮ੍ਰਿਤਸਰ ਜ਼ਿਲ੍ਹਾ ਚੈਪਟਰ ਦੀ ਅਧਿਕਾਰਤ ਤੌਰ ‘ਤੇ ਸ਼ੁਰੂਆਤ ਕੀਤੀ। ਚੈਪਟਰ ਦਾ ਉਦਘਾਟਨ ਕੈਟ ਦੇ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ??

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਅੱਜ ਅੰਮ੍ਰਿਤਸਰ ਦੀ ਮੀਟਿੰਗ ‘ਚ ਆਪਣੇ ਅੰਮ੍ਰਿਤਸਰ ਜ਼ਿਲ੍ਹਾ ਚੈਪਟਰ ਦੀ ਅਧਿਕਾਰਤ ਤੌਰ ‘ਤੇ ਸ਼ੁਰੂਆਤ ਕੀਤੀ। ਚੈਪਟਰ ਦਾ ਉਦਘਾਟਨ ਕੈਟ ਦੇ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ??ਅਤੇ ਇੰਚਾਰਜ ਉੱਤਰੀ ਭਾਰਤ, ਸੁਮਿਤ ਅਗਰਵਾਲ ਨੇ ਪੰਜਾਬ ਕੈਟ ਕਨਵੀਨਰ ਪਿਆਰਾ ਲਾਲ ਸੇਠ ??ਅਤੇ ਸਹਿ-ਕਨਵੀਨਰ ਸਮੀਰ ਜੈਨ ਦੀ ਮੌਜੂਦਗੀ ‘ਚ ਕੀਤਾ। ਸੰਦੀਪ ਖੋਸਲਾ ਨੂੰ ਕੈਟ ਅੰਮ੍ਰਿਤਸਰ ਜ਼ਿਲ੍ਹਾ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਚੈਪਟਰ ਦੀ ਟੀਮ ਰਾਸ਼ਟਰੀ ਪ੍ਰਧਾਨ ਬ੍ਰਿਜਮੋਹਨ ਅਗਰਵਾਲ ??ਅਤੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਾਰਤੀਆ ਦੇ ਆਸ਼ੀਰਵਾਦ ਨਾਲ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਦੀ ਦੂਰਦਰਸ਼ੀ ਅਗਵਾਈ ??ਅਤੇ ਪਿਆਰਾ ਲਾਲ ਸੇਠ ਦੀ ਯੋਗ ਸਰਪ੍ਰਸਤੀ ਹੇਠ ਕੰਮ ਕਰੇਗਾ। ਇਸ ਮੌਕੇ ਕੈਟ ਅੰਮ੍ਰਿਤਸਰ ਜ਼ਿਲ੍ਹੇ ਦੇ 24 ਨਵ-ਨਿਯੁਕਤ ਅਹੁਦੇਦਾਰਾਂ ਨੇ ਕਾਰੋਬਾਰੀ ਭਾਈਚਾਰੇ ਨੂੰ ਸਸ਼ਕਤ ਬਣਾਉਣ ??ਅਤੇ ਉਨ੍ਹਾਂ ਦੇ ਹਿੱਤਾਂ ??ਅਤੇ ਭਲਾਈ ਲਈ ਕੰਮ ??ਕਰਨ ਲਈ ਵਚਨਬੱਧਤਾ ਪ੍ਰਗਟ ਕਰਦੇ ਹੋਏ ਅਹੁਦੇ ਦੀ ਸਹੁੰ ਚੁੱਕੀ। ਕੈਟ ਦੀ ਰਾਸ਼ਟਰੀ ਲੀਡਰਸ਼ਿਪ ਨੇ ਸੰਦੀਪ ਖੋਸਲਾ ਅਤੇ ਉਨ੍ਹਾਂ ਦੀ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ, ਚੈਪਟਰ ਵਪਾਰ ਭਾਈਚਾਰੇ ਦੀ ਇਕ ਮਜ਼ਬੂਤ ਅਤੇ ਗਤੀਸ਼ੀਲ ਆਵਾਜ਼ ਵਜੋਂ ਉਭਰੇਗਾ । ਇਸ ਮੌਕੇ ਕੈਟ ਅੰਮ੍ਰਿਤਸਰ ਜ਼ਿਲ੍ਹਾ ਅਹੁਦੇਦਾਰ ‘ਚ ਰਾਜੇਸ਼ ਸੇਠ ਪੈਟਰਨ, ਅਨਿਲ ਮਹਿਰਾ ਚੇਅਰਮੈਨ, ਸੰਦੀਪ ਖੋਸਲਾ ਜ਼ਿਲ੍ਹਾ ਪ੍ਰਧਾਨ, ਪ੍ਰਿਯੰਕਾ ਗੋਇਲ ਚੇਅਰਪਰਸਨ ਕੈਟ ਮਹਿਲਾ ਸੈੱਲ, ਅਸ਼ੋਕ ਕੰਧਾਰੀ ਸੀਨੀਅਰ ਉਪ ਪ੍ਰਧਾਨ, ਸੰਜੀਵ ਮਹਾਜਨ, ਸਤਵੀਰ ਸਿੰਘ , ਰਾਜੀਵ ਖੰਨਾ, ਸੰਨੀ ਧਾਰਾ, ਅਮਿਤ ਮੰਨਣ, ਗੁਰਪ੍ਰੀਤ ਠੁਕਰਾਲ (ਸਾਰੇ ਉਪ ਪ੍ਰਧਾਨ), ਸੰਦੀਪ ਧਵਨ ਜਨਰਲ ਸਕੱਤਰ, ਪੁਨੀਤ ਮਿੱਤਲ ਸਕੱਤਰ, ਰਾਹੁਲ ਅਰੋੜਾ ਸੰਯੁਕਤ ਸਕੱਤਰ, ਦਿਨੇਸ਼ ਬਾਵਾ ਸੰਯੁਕਤ ਸਕੱਤਰ, ਵਿਕਰਮ ਖੰਨਾ, ਸੀਏ ਵਿਭੋਰ ਗੁਪਤਾ ਖਜ਼ਾਨਚੀ, ਰਜਤ ਜੋਸ਼ੀ ਕਾਨੂੰਨੀ ਸਲਾਹਕਾਰ, ਸੰਜੇ ਅਰੋੜਾ ਮੀਡੀਆ ਇੰਚਾਰਜ, ਵਿਸ਼ਨੂੰ ਮਹਿਰਾ ਕਾਰਜਕਾਰੀ ਮੈਂਬਰ, ਵਿਸ਼ਾਲ ਮਹਾਜਨ ਕਾਰਜਕਾਰੀ ਮੈਂਬਰ, ਅਮਿਤ ਕੋਹਲੀ ਕਾਰਜਕਾਰੀ ਮੈਂਬਰ, ਵਿਸ਼ਾਲ ਮਹਿਤਾ ਕਾਰਜਕਾਰੀ ਮੈਂਬਰ ??ਅਤੇ ਨੇਹਾ ਸੇਠੀ ਉਪ ਪ੍ਰਧਾਨ ਕੈਟ ਮਹਿਲਾ ਸੈੱਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਪੂਰਬੀ ’ਚ ਬਿਜਲੀ ਦੇ ਮਾੜੇ ਹਾਲਾਤ ਤੇ ਬਹੁਤੇ ਟਰਾਂਸਫਾਰਮ ਸੜੇ : ਡਿੰਪਾ ਅਗਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ
Ad Position 24