28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਹਲਕਾ ਪੂਰਬੀ ’ਚ ਬਿਜਲੀ ਦੇ ਮਾੜੇ ਹਾਲਾਤ ਤੇ ਬਹੁਤੇ ਟਰਾਂਸਫਾਰਮ ਸੜੇ : ਡਿੰਪਾ

ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਵਿਚ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਬਹੁਤ ਮਾੜੇ ਹਾਲਾਤ ਹਨ । ਇਲਾਕੇ ਵਿਚ ਵੱਖ ਵੱਖ ਥਾਵਾਂ ਤੇ ਟ੍ਰਾਂਸਫਾਰਮਰ ਸੜੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਵਿਚ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਬਹੁਤ ਮਾੜੇ ਹਾਲਾਤ ਹਨ । ਇਲਾਕੇ ਵਿਚ ਵੱਖ ਵੱਖ ਥਾਵਾਂ ਤੇ ਟ੍ਰਾਂਸਫਾਰਮਰ ਸੜੇ ਹੋਏ ਹਨ। ਜਿਨ੍ਹਾਂ ਨੂੰ ਬਦਲਣ ਲਈ ਮਹਿਕਮੇ ਕੋਲ ਟਰਾਂਸਫਾਰਮਰ ਹੀ ਨਹੀਂ ਹਨ। ਇਹ ਦੋਸ਼ ਸਾਬਕਾ ਲੋਕ ਸਭਾ ਮੈਂਬਰ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਜਸਬੀਰ ਸਿੰਘ ਡਿੰਪਾ ਨੇ ਅੱਜ ਇਥੇ ਲੋਕਾਂ ਨਾਲ ਕੀਤੀ ਮਿਲਣੀ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਮੌਸਮ ਬਦਲ ਚੁੱਕਾ ਹੈ ਪਰ ਫਿਰ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ ਤੇ ਸੜੇ ਹੋਏ ਟਰਾਂਸਫਾਰਮਰ ਦੀ ਸੂਚਨਾ ਦੇਣ ‘ਤੇ ਬਿਜਲੀ ਬੋਰਡ ਕਈ ਕਈ ਦਿਨ ਬਾਅਦ ਟਰਾਂਸਫਾਰਮਰ ਬਦਲੀ ਕੀਤਾ ਜਾਂਦਾ ਹੈ ਜਿਸ ਕਾਰਨ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਢੀ ਤੇ ਬਿਜਾਈ ਦਾ ਸੀਜ਼ਨ ਦੌਰਾਨ ਇਲਾਕੇ ਵਿਚ 90 ਤੋਂ ਵੱਧ ਟਰਾਂਸਫਾਰਮਰ ਓਵਰ ਲੋਡ ਚਲ ਰਹੇ ਹਨ। ਜਿਹੜੇ ਟਰਾਂਸਫਾਰਮਰ ਓਵਰ ਲੋਡ ਚਲ ਰਹੇ ਹਨ ਉਨ੍ਹਾਂ ਦੀ ਸਮਰਥਾ ਨੂੰ ਵਧਾ ਕੇ ਲਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮਹੱਲਿਆਂ, ਗਲੀਆਂ ਅਤੇ ਬਜਾਰਾਂ ਵਿਚ ਸਰਵਿਸ ਲਾਈਨਾਂ (ਘਰਾਂ ਨੂੰ ਜਾਣ ਵਾਲੀਆਂ ਤਾਰਾਂ) ਦਾ ਬਹੁਤ ਮੰਦਾਂ ਹਾਲ ਹੈ ਤੇ ਤਾਰਾਂ ਥਾਂ ਥਾਂ ਤੇ ਡਿੱਗੀਆਂ ਹੋਈਆਂ ਹਨ ਜਿਸ ਕਾਰਨ ਆਏ ਦਿਨ ਕੋਈ ਨਾਂ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਸੜੇ ਟਰਾਂਸਫਾਰਮਰ ਬਦਲ ਕੇ ਦੇਵੇ ਅਤੇ ਬਿਜਲੀ ਨੂੰ ਸੁਚਾਰੂ ਬਣਾਉਣ ਲਈ ਯੋਗ ਪ੍ਰਬੰਧ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਅੱਜ ਗਿੱਧੇ ਨਾਲ ਸ਼ੁਰੂ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੀ ਜ਼ੋਨ ਜ਼ੋਨਲ ਯੂਥ ਫੈਸਟੀਵਲ ਅਗਲੀ ਖ਼ਬਰ ਕੈਟ ਅੰਮ੍ਰਿਤਸਰ ਜ਼ਿਲ੍ਹਾ ਚੈਪਟਰ ਦੀ ਸਫਲਤਾਪੂਰਵਕ ਸ਼ੁਰੂਆਤ, 24 ਅਹੁਦੇਦਾਰਾਂ ਨੇ ਸਹੁੰ ਚੁੱਕੀ
Ad Position 24