ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਵਲੋਂ ਵਿਛੜੇ ਪਾਰਟੀ ਸਾਥੀਆਂ ਦੀ ਯਾਦ ਵਿਚ ਸਾਲਾਨਾ ਸਮਾਗਮ
ਛੇਹਰਟਾ, 5 ਅਕਤੂਬਰ (ਪੱਤਰ ਪ੍ਰੇਰਕ)-ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਵਲੋਂ ਅੱਜ ਛੇਹਰਟਾ ਦਫਤਰ ਵਿਖੇ ਕਾ. ਸਤਪਾਲ ਡਾਂਗ, ਭੈਣ ਜੀ ਵਿਮਲਾ ਡਾਂਗ, ਕਾ.
ਛੇਹਰਟਾ, 5 ਅਕਤੂਬਰ (ਪੱਤਰ ਪ੍ਰੇਰਕ)-ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਵਲੋਂ ਅੱਜ ਛੇਹਰਟਾ ਦਫਤਰ ਵਿਖੇ ਕਾ. ਸਤਪਾਲ ਡਾਂਗ, ਭੈਣ ਜੀ ਵਿਮਲਾ ਡਾਂਗ, ਕਾ. ਪ੍ਰਦੁਮਣ ਸਿੰਘ ਤੇ ਵਿਛੜੇ ਪਾਰਟੀ ਸਾਥੀਆਂ ਦੀ ਯਾਦ ਵਿਚ ਸਲਾਨਾ ਸਮਾਗਮ ਕੀਤਾ ਗਿਆ। ਇਸ ਸਮਾਗਮ ਨੂੰ ਪਾਰਟੀ ਦੇ ਸੂਬਾ ਸਕੱਤਰ ਕਾ, ਨਿਰਮਲ ਸਿੰਘ ਧਾਲੀਵਾਲ, ਕਾ. ਅਮਰਜੀਤ ਸਿੰਘ ਆਸਲ, ਲੱਖਬੀਰ ਸਿੰਘ ਨਿਜਾਮਪੁਰ, ਰਜਿੰਦਰਪਾਲ ਕੌਰ, ਦਸਵਿੰਦਰ ਕੌਰ, ਨਰਿੰਦਰ ਬੱਲ ਤੇ ਵਿਜੈ ਕੁਮਾਰ ਨੇ ਸੰਬੋਧਨ ਕ ੀਤਾ । ਕਾ, ਧਾਲੀਵਾਲ ਨੇ ਕਾ, ਡਾਂਗ ਜੋੜੀ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਸਾਰੀ ਉਮਰ ਮਿਹਨਤਕਸ਼ ਲੋਕਾਂ ਦੇ ਹੱਕਾਂ ਵਾਸਤੇ ਕੀਤੀ ਬੇਦਾਗ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਇਸ ਘਾਲਣਾ ’ਤੇ ਕਮਿਊਨਿਸਟ ਪਾਰਟੀ ਨੂੰ ਵੱਡਾ ਮਾਣ ਹੈ। ਉਨਾਂ ਨੇ ਕਿਹਾ ਕਿ ਅੱਜ ਜਦੋਂ ਸਿਆਸਤ ਵਪਾਰ ਬਣ ਗਈ ਹੈ ਉਥੇ ਕਾ, ਡਾਂਗ ਜੋੜੀ ਨੇ ਸਿਆਸਤ ਅੰਦਰ ਇਹੋ ਜਿਹੀਆਂ ਪੈੜਾਂ ਪਾਈਆਂ ਹਨ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਸਮਾਗਮ ਦੇ ਪ੍ਰਧਾਨਗੀ ਕਾ. ਸੁਖਵੰਤ ਸਿੰਘ ਛੇਹਰਟਾ, ਬਲਦੇਵ ਸਿੰਘ ਵੇਰਕਾ, ਸ਼ਮਸੇਰ ਨਾਥ, ਕੁਲਵੰਤ ਰਾਏ ਬਾਵਾ, ਗੁਰਮੁਖ ਸਿੰਘ ਸੇਰ ਗਿੱਲ, ਰਮੇਸ਼ ਯਾਦਵ, ਨਰਿੰਦਰ ਬੱਲ ਤੇ ਕਾ. ਮਹਾਂਵੀਰ ਸਿੰਘ ਗਿੱਲ ਨੇ ਕੀਤੀ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ, ਗੁਰਲਾਲ ਸਿੰਘ ਲਾਲੀ, ਅਸ਼ਵਨੀ ਕੁਮਾਰ, ਰਾਕੇਸ਼ ਹਾਂਡਾ, ਗਿਆਨੀ ਗੁਰਦੀਪ ਸਿੰਘ,ਕਾ,ਪਿਆਰਾ ਸਿੰਘ ਧਾਰੜ, ਮਨਜੀਤ ਸਿੰਘ ਬਾਸਰਕੇ,ਸੁਖਦੇਵ ਸਿੰਘ ਜਗਦੇਵ ਕਲਾਂ ਆਦਿ ਹਾਜ਼ਰ ਸਨ।