ਅੰਮ੍ਰਿਤਸਰ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦਾ ਸੰਚਾਲਨ ਤਿੰਨ ਦਿਨਾਂ ਬਾਅਦ ਮੁੜ ਹੋਇਆ ਬਹਾਲ
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਫਿਰੋਜ਼ਪੁਰ ਡਿਵੀਜ਼ਨ ਦੇ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ‘ਤੇ ਫਗਵਾੜਾ ਜੰਕਸ਼ਨ ਯਾਰਡ ‘ਤੇ ਓਵਰ ਬ੍ਰਿਜ ਦੇ ਕੰਮਕਾਜ ਕਾਰਨ ਲਗਾਏ ਮੈਗਾ ਬਲਾਕ ਦੇ ਚੱਲਦੇ ਅੰਮ੍ਰਿਤਸਰ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈਸ ਦਾ ਸੰਚਾਲਨ ਅੱਜ ਤਿੰਨ ਦਿਨਾਂ ਬਾਅਦ ਮੁੜ੍ਹ ਬਹਾਲ ਹੋਇਆ ਹੈ। ਜਾਣਕਾਰੀ ਮੁਤਾਬਕ 5 ਤੋਂ 7 ਅਕਤੂਬਰ ਤੱਕ ਸ਼ਾਨ-ਏ-ਪੰਜਾਬ ਐਕਸਪ੍ਰੈਸ (12497/12498) ਦਾ ਸੰਚਾਲਨ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦੀ ਬਜਾਏ ਲੁਧਿਆਣਾ ਤੱਕ ਕੀਤਾ ਗਿਆ ਸੀ।
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਫਿਰੋਜ਼ਪੁਰ ਡਿਵੀਜ਼ਨ ਦੇ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ‘ਤੇ ਫਗਵਾੜਾ ਜੰਕਸ਼ਨ ਯਾਰਡ ‘ਤੇ ਓਵਰ ਬ੍ਰਿਜ ਦੇ ਕੰਮਕਾਜ ਕਾਰਨ ਲਗਾਏ ਮੈਗਾ ਬਲਾਕ ਦੇ ਚੱਲਦੇ ਅੰਮ੍ਰਿਤਸਰ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈਸ ਦਾ ਸੰਚਾਲਨ ਅੱਜ ਤਿੰਨ ਦਿਨਾਂ ਬਾਅਦ ਮੁੜ੍ਹ ਬਹਾਲ ਹੋਇਆ ਹੈ। ਜਾਣਕਾਰੀ ਮੁਤਾਬਕ 5 ਤੋਂ 7 ਅਕਤੂਬਰ ਤੱਕ ਸ਼ਾਨ-ਏ-ਪੰਜਾਬ ਐਕਸਪ੍ਰੈਸ (12497/12498) ਦਾ ਸੰਚਾਲਨ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦੀ ਬਜਾਏ ਲੁਧਿਆਣਾ ਤੱਕ ਕੀਤਾ ਗਿਆ ਸੀ। ਇਸਦੇ ਚੱਲਦੇ ਅੰਮ੍ਰਿਤਸਰ ਅਤੇ ਜਲੰਧਰ ਤੋਂ ਜਾਣ ਵਾਲੇ ਵੱਡੀ ਗਿਣਤੀ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਲੇਕਿਨ ਅੱਜ ਮੁੜ੍ਹ ਇਸ ਗੱਡੀ ਨੂੰ ਅੰਮ੍ਰਿਤਸਰ ਤੱਕ ਬਹਾਲ ਕਰ ਦਿੱਤਾ ਹੈ। ਅੱਜ ਇਹ ਗੱਡੀ ਆਪਣੇ ਨਿਰਧਾਰਤ ਸਮੇਂ ਦੁਪਹਿਰ 3:10 ਦੀ ਥਾਂ ‘ਤੇ 3:53 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਕਈ ਰੇਲਗੱਡੀਆਂ ਦੀ ਰਵਾਨਗੀ ‘ਚ ਦੇਰੀ :ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਈ ਰੇਲਗੱਡੀਆਂ ਦੀ ਰਵਾਨਗੀ ‘ਚ ਦੇਰੀ ਰਹੀ। ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ (14618) ਸਵੇਰੇ 6:35 ਦੀ ਥਾਂ ‘ਤੇ 9:29 ਵਜੇ, ਪੱਛਮ ਸੁਪਰਫਾਸਟ ਐਕਸਪ੍ਰੈਸ (12926) ਸਵੇਰੇ 7:20 ਦੀ ਥਾਂ ‘ਤੇ 9:08 ਵਜੇ, ਆਮਰਪਾਲੀ ਐਕਸਪ੍ਰੈਸ (15708) ਸਵੇਰੇ 7:40 ਦੀ ਥਾਂ ‘ਤੇ 9:52 ਵਜੇ, ਮੁੰਬਈ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਐਕਸਪ੍ਰੈਸ (11058) ਸਵੇਰੇ 8:50 ਦੀ ਥਾਂ ‘ਤੇ 10:11 ਵਜੇ, ਸ਼ਹੀਦ ਐਕਸਪ੍ਰੈਸ (14674) ਦੁਪਹਿਰ 1:05 ਦੀ ਥਾਂ ‘ਤੇ 1:13 ਵਜੇ, ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ (12032) ਸ਼ਾਮ 4:50 ਦੀ ਥਾਂ ‘ਤੇ 5:02 ਵਜੇ ਆਪਣੀ ਮੰਜ਼ਿਲ ਨੂੰ ਰਵਾਨਾ ਹੋਈ।