09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੰਡਿਤ ਦੀਨ ਦਿਆਲ ਉਪਾਧਿਆਇ ਪਾਰਕਿੰਗ ਮਾਮਲੇ ਦੀ ਜਾਂਚ ਰਿਪੋਰਟ ਦੀ ਹੁਣ ਹੋ ਰਹੀ ਹੈ ਉਡੀਕ

ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਠੇਕੇਦਾਰ ਵਲੋਂ ਨਗਰ ਨਿਗਮ ਨੂੰ ਪਾਰਕਿੰਗ ਦਾ ਬਕਾਇਆ ਠੇਕਾ ਨਾ ਦੇਣ ਅਤੇ ਦਿੱਤੇ ਹੋਏ ਚੈਕ ਫ਼ੇਲ੍ਹ ਤੋਂ ਬਾਅਦ ਹਰਕਤ ਵਿਚ ਆਏ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਬੀਤੇ ਦਿਨ ਨਗਰ ਨਿਗਮ ਵਲੋਂ ਪੰਡਿਤ ਦੀਨ ਉਪਧਿਐ ਕਾਰ ਪਾਰਕਿੰਗ ਦਾ ਕਬਜ਼ਾ ਲੈ ਲਿਆ ਗਿਆ ਸੀ। ਉਕਤ ਪਾਰਕਿੰਗ ਨਗਰ ਨਿਗਮ ਵਲੋਂ 42 ਲੱਖ ਰੁਪਏ ’ਤੇ ਠੇਕੇ ’ਤੇ ਦਿੱਤੀ ਸੀ।

Ad Position 21
No active advertisement
ਅਜੀਤ ਡੈਸਕ 09-10-2026
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਠੇਕੇਦਾਰ ਵਲੋਂ ਨਗਰ ਨਿਗਮ ਨੂੰ ਪਾਰਕਿੰਗ ਦਾ ਬਕਾਇਆ ਠੇਕਾ ਨਾ ਦੇਣ ਅਤੇ ਦਿੱਤੇ ਹੋਏ ਚੈਕ ਫ਼ੇਲ੍ਹ ਤੋਂ ਬਾਅਦ ਹਰਕਤ ਵਿਚ ਆਏ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਬੀਤੇ ਦਿਨ ਨਗਰ ਨਿਗਮ ਵਲੋਂ ਪੰਡਿਤ ਦੀਨ ਉਪਧਿਐ ਕਾਰ ਪਾਰਕਿੰਗ ਦਾ ਕਬਜ਼ਾ ਲੈ ਲਿਆ ਗਿਆ ਸੀ। ਉਕਤ ਪਾਰਕਿੰਗ ਨਗਰ ਨਿਗਮ ਵਲੋਂ 42 ਲੱਖ ਰੁਪਏ ’ਤੇ ਠੇਕੇ ’ਤੇ ਦਿੱਤੀ ਸੀ। ਜਿਸ ਦੀ ਅੱਧੀ ਅਦਾਇਗੀ ਠੇਕੇਦਾਰ ਵਲੋਂ ਕੀਤੀ ਗਈ ਸੀ ਅਤੇ ਬਾਕੀ ਦੀ ਅਦਾਇਗੀ ਕਰਨੀ ਰਹਿੰਦੀ ਸੀ ਅਤੇ ਠੇਕੇਦਾਰ ਵਲੋਂ ਕਰੀਬ 7 ਲੱਖ ਦੇ ਦੋ ਚੈੱਕ ਵੀ ਦਿੱਤੇ ਗਏ ਸਨ ਜੋ ਫ਼ੇਲ੍ਹ ਹੋ ਗਏ ਸਨ। ਇਸ ਤੋਂ ਇਲਾਵਾ ਠੇਕੇਦਾਰ ਵਲੋਂ ਬੈਂਕ ਸਕਿਉਰਿਟੀ ਵਜੋਂ ਇਕ ਐੱਫ. ਡੀ. ਕਰਵਾਈ ਗਈ ਸੀ ਪਰ ਨਿਗਮ ਦੇ ਅਧਿਕਾਰੀ ਵਲੋਂ ਇਸ ਐੱਫ. ਡੀ. ਨੂੰ ਠੇਕੇਦਾਰ ਤੋਂ ਪ੍ਰਾਪਤ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਠੇਕੇਦਾਰ ਵਲੋਂ ਐੱਫ. ਡੀ. ਤੁੜਵਾ ਲਈ ਗਈ। ਉਕਤ ਮਾਮਲਾ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਉਕਤ ਪਾਰਕਿੰਗ ਦਾ ਕਬਜ਼ਾ ਲੈਣ ਲਈ ਹਦਾਇਤਾਂ ਕੀਤੀਆਂ ਗਈਆਂ ਅਤੇ ਨਿਗਮ ਦੇ ਅਸਟੇਟ ਵਿਭਾਗ ਵਲੋਂ ਬੀਤੇ ਦਿਨ ਇਸ ਦਾ ਕਬਜ਼ਾ ਲੈ ਲਿਆ ਗਿਆ। ਉਕਤ ਮਾਮਲੇ ਦੀ ਤਫ਼ਤੀਸ਼ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਨੂੰ ਸੌਂਪੀ ਗਈ ਹੈ ਜਿਨ੍ਹਾਂ ਵਲੋਂ ਇਹ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਕਤ ਠੇਕੇਦਾਰ ਤੋਂ ਇਲਾਵਾ ਅਣਗਹਿਲੀ ਵਰਤਣ ਵਾਲੇ ਨਿਗਮ ਮੁਲਾਜ਼ਮਾਂ ’ਤੇ ਕਾਰਵਾਈ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰਮਦਾਸ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਸਰਬਹਿੰਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਤਿੰਨ ਦਿਨਾ 51ਵਾਂ ਸਾਲਾਨਾ ਸਮ... ਅਗਲੀ ਖ਼ਬਰ ਅੰਮ੍ਰਿਤਸਰ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦਾ ਸੰਚਾਲਨ ਤਿੰਨ ਦਿਨਾਂ ਬਾਅਦ ਮੁੜ ਹੋਇਆ ਬਹਾਲ
Ad Position 24