ਜਨਮ-ਮੌਤ ਵਿਭਾਗ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਦੂਸਰੇ ਵਿਭਾਗਾਂ ’ਚੋਂ ਹੋਰ ਮੁਲਾਜ਼ਮ ਇਸ ਵਿਭਾਗ ’ਚ ਲਗਾਏ
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਜਨਮ ’ਤੇ ਮੌਤ ਵਿਭਾਗ ਦੇ 30 ਹਜਾਰ ਤੋਂ ਵਧੇਰੇ ਸਰਟੀਫਕੇਟ ਬਕਾਇਆ ਪਏ ਹੋਣ ਕਰਕੇ ਇਸ ਕੰਮ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਦੂਸਰੇ ਵਿਭਾਗਾਂ ਤੋਂ ਹੋਰ ਮੁਲਾਜ਼ਮ ਇਸ ਪਾਸੇ ਲਗਾਏ ਹਨ। ਕਮਿਸ਼ਨਰ ਵਲੋਂ ਆਪਣੇ ਦਫ਼ਤਰ ਦੇ ਮੁਲਾਜ਼ਮ ਕਲਰਕ ਨਿਤਿਨ ਸਹਿਗਲ, ਹਰਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਜਨਮ ਮੌਤ ਵਿਭਾਗ ’ਚ ਲਗਾਇਆ ਹੈ।
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਜਨਮ ’ਤੇ ਮੌਤ ਵਿਭਾਗ ਦੇ 30 ਹਜਾਰ ਤੋਂ ਵਧੇਰੇ ਸਰਟੀਫਕੇਟ ਬਕਾਇਆ ਪਏ ਹੋਣ ਕਰਕੇ ਇਸ ਕੰਮ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਦੂਸਰੇ ਵਿਭਾਗਾਂ ਤੋਂ ਹੋਰ ਮੁਲਾਜ਼ਮ ਇਸ ਪਾਸੇ ਲਗਾਏ ਹਨ। ਕਮਿਸ਼ਨਰ ਵਲੋਂ ਆਪਣੇ ਦਫ਼ਤਰ ਦੇ ਮੁਲਾਜ਼ਮ ਕਲਰਕ ਨਿਤਿਨ ਸਹਿਗਲ, ਹਰਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਜਨਮ ਮੌਤ ਵਿਭਾਗ ’ਚ ਲਗਾਇਆ ਹੈ। ਇਸੇ ਤਰ੍ਹਾਂ ਲੇਖਾ ਸ਼ਾਖਾ ਦੇ ਕਲਰਕ ਸਨੇਹਦੀਪ ਕੌਰ, ਕਮਿਸ਼ਨਰ ਦਫ਼ਤਰ ਤੋਂ ਸਰਵਿਸ ਪ੍ਰਵਾਇਡ ਕਲਰਕ ਸੁਨੀਲ ਕੁਮਾਰ, ਲੇਖਾ ਵਿਭਾਗ ਤੋਂ ਕਲਰਕ ਜਸਵਿੰਦਰ ਕੌਰ, ਐਮ ਟੀ ਪੀ ਵਿਭਾਗ ਤੋਂ ਸਰਵਿਸ ਪ੍ਰਵਾਇਡਰ ਪੂਜਾ ਮੱਟੂ, ਲੇਖਾ ਸ਼ਾਖਾ ਤੋਂ ਕਲਰਕ ਸਾਹਿਲ ਹਸਤੀਰ, ਜਲ ਸਪਲਾਈ ਅਤੇ ਸੀਵਰੇਜ ਵਿਭਾਗ ਤੋਂ ਸਰਵਿਸ ਪ੍ਰਵਾਇਡਰ ਪੰਕਜ ਰਾਮਪਾਲ, ਸਿਵਲ ਵਿਭਾ ਤੋਂ ਕਲਰਕ ਰਿਸ਼ਭ ਭੰਡਾਰੀ ਨੂੰ ਜਨਮ-ਮੌਤ ਵਿਭਾਗ ਵਿਚ ਲਗਾਇਆ ਗਿਆ ਹੈ। ਇਸੇ ਤਰ੍ਹਾਂ ਕੁਝ ਦਰਜਾ ਚਾਰ ਮੁਲਾਜ਼ਮਾਂ ਦੀ ਵੀ ਡਿਊਟੀ ਇਸ ਵਿਭਾਗ ਵਿਚ ਲਗਾਈ ਹੈ। ਜਿਨਾਂ ’ਚ ਯੋਗੇਸ਼ੀ ਚੌਧਰੀ, ਅਸ਼ੋਕ ਕੁਮਾਰ, ਸ਼ਿਵ ਕੁਮਾਰ, ਰਕੇਸ਼ ਕੁਮਾਰ, ਰਜੇਸ਼ ਕੁਮਾਰ ਅਤੇ ਬੇਲਦਾਰ ਸ਼ਾਮਲ ਹਨ।