ਅੰਮ੍ਰਿਤਸਰ ਡਾਕ ਵਿਭਾਗ ਵਲੋਂ ਰਾਸ਼ਟਰੀ ਡਾਕ ਹਫ਼ਤੇ ਦੀ ਸ਼ੁਰੂਆਤ
ਅੰਮ੍ਰਿਤਸਰ, 10 ਅਕਤੂਬਰ, (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਡਾਕ ਵਿਭਾਗ ਵਲੋਂ 9 ਅਕਤੂਬਰ ਤੋਂ 15 ਅਕਤੂਬਰ 2026 ਤੱਕ ਦੇਸ਼ ਭਰ ’ਚ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਅੰਮ੍ਰਿਤਸਰ ਡਾਕ ਵਿਭਾਗ ਵਲੋਂ ਵੀ ਡਾਕ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ।
ਚ
ਚਰਨਜੀਤ ਸਿੰਘ, ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਅੰਮ੍ਰਿਤਸਰ ਡਵੀਜ਼ਨ। ਅਜੀਤ ਤਸਵੀਰ
11-10-2026
ਅੰਮ੍ਰਿਤਸਰ, 10 ਅਕਤੂਬਰ, (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਡਾਕ ਵਿਭਾਗ ਵਲੋਂ 9 ਅਕਤੂਬਰ ਤੋਂ 15 ਅਕਤੂਬਰ 2026 ਤੱਕ ਦੇਸ਼ ਭਰ ’ਚ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਅੰਮ੍ਰਿਤਸਰ ਡਾਕ ਵਿਭਾਗ ਵਲੋਂ ਵੀ ਡਾਕ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਚਰਨਜੀਤ ਸਿੰਘ, ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਅੰਮ੍ਰਿਤਸਰ ਡਵੀਜ਼ਨ ਨੇ ਦੱਸਿਆ ਕਿ ਡਾਕ ਵਿਭਾਗ ਦੀ ਸਥਾਪਨਾ 1 ਅਕਤੂਬਰ 1854 ਨੂੰ ਹੋਈ ਸੀ। ਇਸ ਲਈ ਹਰ ਸਾਲ ਅਕਤੂਬਰ ’ਚ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾਂਦਾ ਹੈ। ਇਸ ਹਫ਼ਤੇ ਦੌਰਾਨ ਡਾਕ ਵਿਭਾਗ ਦੀਆਂ ਸੇਵਾਵਾਂ ਅਨੁਸਾਰ ਵੱਖ-ਵੱਖ ਦਿਨ ਆਯੋਜਿਤ ਕੀਤੇ ਜਾਂਦੇ ਹਨ, ਜਿਸ ’ਚ ਟੈਕਨਾਲੋਜੀ ਦਿਵਸ, ਵਿੱਤੀ ਸਸ਼ਕਤੀਕਰਨ ਦਿਵਸ, ਫਿਲਾਟਲੀ ਅਤੇ ਸਿਟੀਜ਼ਨ ਸੈਂਟਰਿਕ ਸਰਵਿਸਿਜ਼ ਡੇ, ਗਾਹਕ ਦਿਵਸ, ਵਿਸ਼ਵ ਡਾਕ ਦਿਵਸ ਆਦਿ ਪ੍ਰਮੁੱਖ ਹਨ। ਇਸ ਹਫ਼ਤੇ ਦੌਰਾਨ ਡਾਕ ਵਿਭਾਗ ਅੰਮ੍ਰਿਤਸਰ ਵਲੋਂ ਵੱਖ-ਵੱਖ ਥਾਵਾਂ ’ਤੇ ਪੀ.ਐੱਲ.ਆਈ., ਆਰ.ਪੀ.ਐੱਲ.ਆਈ., ਸੇਵਿੰਗ ਬੈਂਕ ਅਤੇ ਆਧਾਰ ਕਾਰਡ ਨਾਲ ਸੰਬੰਧਿਤ ਕੈਂਪ ਲਗਾਏ ਜਾਣਗੇ। ਇਸ ਦੇ ਨਾਲ ਹੀ 12 ਅਕਤੂਬਰ 2026 ਨੂੰ ਅੰਮ੍ਰਿਤਸਰ ਦੇ ਮੁੱਖ ਡਾਕਘਰ ਵਿਖੇ ਇਕ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ’ਚ ਸਕੂਲੀ ਬੱਚਿਆਂ ਨੂੰ ਡਾਕ ਵਿਭਾਗ ਦੀ ਕਾਰਜ ਪ੍ਰਣਾਲੀ ਅਤੇ ਡਾਕ ਟਿਕਟਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਡਾਕ ਨਿਰਯਾਤ ਕੇਂਦਰ ’ਚ ਵਪਾਰਕ ਪਾਰਸਲ ਅਤੇ ਹੋਰ ਸਾਰੇ ਪਾਰਸਲ ਜੋ ਵਿਦੇਸ਼ਾਂ ਨੂੰ ਭੇਜੇ ਜਾਣੇ ਹਨ, ਨੂੰ ਪਹਿਲ ਦੇ ਅਧਾਰ ’ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਡਾਕਘਰ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।