11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਯਮਨ ਦੇ ਹੂਤੀਆਂ ਵਲੋਂ ਪਾਕਿ ਤੇ ਤੁਰਕੀ ਨੂੰ ਸਾਊਦੀ ਦਾ ਸਾਥ ਨਾ ਦੇਣ ਦੀ ਚਿਤਾਵਨੀ; ਭਾਰਤ ਖ਼ਿਲਾਫ਼ ਯਾਦ ਕਰਵਾਇਆ ਸਮਰਥਨ

ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਯਮਨ ’ਚ ਹੂਤੀ ਸਰਕਾਰ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਬਦੁਲਵਾਹਿਦ ਅਬੂ ਰਾਸ ਨੇ ਪਾਕਿਸਤਾਨ ਅਤੇ ਤੁਰਕੀ ਨੂੰ ਸਾਊਦੀ ਅਰਬ ਦੀ ਮਦਦ ਨਾ ਕਰਨ ਅਤੇ ਚੱਲ ਰਹੇ ਟਕਰਾਅ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹੂਤੀ ਆਗੂ ਨੇ ਪਾਕਿ ਨੂੰ ਚੇਤੇ ਕਰਵਾਇਆ ਕਿ ਭਾਰਤ ਨਾਲ ਟਕਰਾਅ ਦੌਰਾਨ ਹੂਤੀ ਸੰਗਠਨ ਅੰਸਾਰਅੱਲ੍ਹਾ ਨੇ ਹਮੇਸ਼ਾ ਇਸਲਾਮਾਬਾਦ ਦਾ ਸਾਥ ਦਿੱਤਾ ਹੈ ਅਤੇ ਉਹ ਅੱਜ ਵੀ ਪਾਕਿ ਨੂੰ ਇਕ ਦੋਸਤ ਮੁਲਕ ਵਜੋਂ ਵੇਖਦੇ ਹਨ।

Ad Position 21
No active advertisement
ਅਜੀਤ ਡੈਸਕ 11-10-2026
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਯਮਨ ’ਚ ਹੂਤੀ ਸਰਕਾਰ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਬਦੁਲਵਾਹਿਦ ਅਬੂ ਰਾਸ ਨੇ ਪਾਕਿਸਤਾਨ ਅਤੇ ਤੁਰਕੀ ਨੂੰ ਸਾਊਦੀ ਅਰਬ ਦੀ ਮਦਦ ਨਾ ਕਰਨ ਅਤੇ ਚੱਲ ਰਹੇ ਟਕਰਾਅ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹੂਤੀ ਆਗੂ ਨੇ ਪਾਕਿ ਨੂੰ ਚੇਤੇ ਕਰਵਾਇਆ ਕਿ ਭਾਰਤ ਨਾਲ ਟਕਰਾਅ ਦੌਰਾਨ ਹੂਤੀ ਸੰਗਠਨ ਅੰਸਾਰਅੱਲ੍ਹਾ ਨੇ ਹਮੇਸ਼ਾ ਇਸਲਾਮਾਬਾਦ ਦਾ ਸਾਥ ਦਿੱਤਾ ਹੈ ਅਤੇ ਉਹ ਅੱਜ ਵੀ ਪਾਕਿ ਨੂੰ ਇਕ ਦੋਸਤ ਮੁਲਕ ਵਜੋਂ ਵੇਖਦੇ ਹਨ। ਇਹ ਬਿਆਨ ਉਨ੍ਹਾਂ ਸੰਕੇਤਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ ਮੁਤਾਬਿਕ ਪਾਕਿ ਸਾਊਦੀ ਅਰਬ ਨਾਲ ਮਿਲ ਕੇ ਯਮਨ ‘ਚ ਹੂਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਕ ਇੰਟਰਵਿਊ ਦੌਰਾਨ ਅਬਦੁਲਵਾਹਿਦ ਅਬੂ ਰਾਸ ਨੇ ਕਿਹਾ ਕਿ ਅੰਸਾਰਅੱਲ੍ਹਾ ਭਾਰਤ ਖ਼ਿਲਾਫ਼ ਪਾਕਿਸਤਾਨ ਦੇ ਨਾਲ ਖੜ੍ਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜਨਰਲ ਆਸਿਮ ਮੁਨੀਰ ਦੀ ਅਗਵਾਈ ਵਾਲੀ ਪਾਕਿਸਤਾਨੀ ਫ਼ੌਜ ਯਮਨ ਦੀ ਜੰਗ ’ਚ ਸ਼ਾਮਿਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿ ਦੀਆਂ ਆਪਣੀਆਂ ਆਰਥਿਕ ਮੁਸ਼ਕਿਲਾਂ ਹਨ ਅਤੇ ਭਾਰਤ ਨਾਲ ਉਸ ਦਾ ਟਕਰਾਅ ਚੱਲ ਰਿਹਾ ਹੈ। ਅਸੀਂ ਭਾਰਤ ਦੇ ਖ਼ਿਲਾਫ਼ ਪਾਕਿ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਕਿਸੇ ਵੀ ਇਸਲਾਮੀ ਮੁਲਕ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਅਫ਼ਗਾਨਿਸਤਾਨ ਨਾਲ ਪਾਕਿ ਦੇ ਮੁੱਦਿਆਂ ਨੂੰ ਆਪਸੀ ਭਾਈਚਾਰਕ ਸਾਂਝ ਰਾਹੀਂ ਹੱਲ ਕਰਨ ਦੀ ਉਮੀਦ ਵੀ ਪ੍ਰਗਟਾਈ। ਅਬੂ ਰਾਸ ਨੇ ਦੋਸ਼ ਲਗਾਇਆ ਕਿ ਸਾਊਦੀ ਅਰਬ ਜਾਣਬੁੱਝ ਕੇ ਪਾਕਿ ਅਤੇ ਤੁਰਕੀ ਨੂੰ ਇਸ ਜੰਗ ’ਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਇਨ੍ਹਾਂ ਮੁਲਕਾਂ ਨੂੰ ਫ਼ਲਸਤੀਨ ਦੀ ਆਜ਼ਾਦੀ ਲਈ ਨਹੀਂ, ਸਗੋਂ ਯਮਨ ’ਤੇ ਕਬਜ਼ਾ ਕਰਨ ਅਤੇ ਯਮਨੀ ਨਾਗਰਿਕਾਂ ਦੇ ਕਤਲੇਆਮ ’ਚ ਹਿੱਸੇਦਾਰ ਬਣਾਉਣ ਲਈ ਬੁਲਾ ਰਿਹਾ ਹੈ। ਉਧਰ, ਹੂਤੀ ਅੰਦੋਲਨ ਦੇ ਪ੍ਰਮੁੱਖ ਆਗੂ ਸਈਅਦ ਅਬਦੁਲ-ਮਲਿਕ ਅਲ-ਹੂਤੀ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪਾਕਿ ਦੀਆਂ ਉਨ੍ਹਾਂ ਸਾਰੀਆਂ ਆਵਾਜ਼ਾਂ ਦੀ ਸ਼ਲਾਘਾ ਕਰਦੇ ਹਨ ਜੋ ਯਮਨ ਖ਼ਿਲਾਫ਼ ਜੰਗ ’ਚ ਪਾਕਿਸਤਾਨ ਦੇ ਸ਼ਾਮਿਲ ਹੋਣ ਦਾ ਵਿਰੋਧ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸੰਤ ਰਾਜਿੰਦਰ ਸਿੰਘ ਦੇ ਸਤਿਸੰਗ ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਹੋਈ ਇਕੱਤਰ ਅਗਲੀ ਖ਼ਬਰ ਐੱਸ.ਆਈ. ਪਰਮਿੰਦਰ ਸਿੰਘ ਨੇ ਥਾਣਾ ਮਹਿਤਾ ਦੇ ਐਸ.ਐਚ.ਓ. ਵਜੋਂ ਚਾਰਜ ਸੰਭਾਲਿਆ
Ad Position 24