ਇਤਿਹਾਸਕ ਰਾਮ ਬਾਗ਼ ਵਿਖੇ ਬੰਦ ਪਏ ਸੰਗੀਤਕ ਫੁਹਾਰਿਆਂ ਦੇ ਆਸ-ਪਾਸ ਲੱਗੇ ਗੰਦਗੀ ਦੇ ਢੇਰ
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ’ਚ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ਸੰਨ 1819 ’ਚ 84 ਏਕੜ ਭੂਮੀ ’ਚ ਲਗਾਏ ਗਏ ਰਾਮ ਬਾਗ਼ ਵਿਖੇ ਪੁਰਾਣੇ ਸੂਏ ਦੀ ਥਾਂ ’ਤੇ ਪੱਕਾ ਫ਼ਰਸ਼ ਪਾ ਕੇ ਲਗਾਏ ਗਏ ਸੰਗੀਤਕ ਫੁਹਾਰੇ (ਮਿਊਜ਼ੀਕਲ ਫਾਉਨਟੇਨ) ਪਿਛਲੇ ਲੰਬੇ ਸਮੇਂ ਤੋਂ ਬੰਦ ਹਨ। ਇਨ੍ਹਾਂ ਫ਼ੁਹਾਰਿਆਂ ਦੇ ਆਸ-ਪਾਸ ਉੱਚੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਹਨ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ’ਚ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ਸੰਨ 1819 ’ਚ 84 ਏਕੜ ਭੂਮੀ ’ਚ ਲਗਾਏ ਗਏ ਰਾਮ ਬਾਗ਼ ਵਿਖੇ ਪੁਰਾਣੇ ਸੂਏ ਦੀ ਥਾਂ ’ਤੇ ਪੱਕਾ ਫ਼ਰਸ਼ ਪਾ ਕੇ ਲਗਾਏ ਗਏ ਸੰਗੀਤਕ ਫੁਹਾਰੇ (ਮਿਊਜ਼ੀਕਲ ਫਾਉਨਟੇਨ) ਪਿਛਲੇ ਲੰਬੇ ਸਮੇਂ ਤੋਂ ਬੰਦ ਹਨ। ਇਨ੍ਹਾਂ ਫ਼ੁਹਾਰਿਆਂ ਦੇ ਆਸ-ਪਾਸ ਉੱਚੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਹਨ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਕਾਰਨ ਬਾਗ਼ ਦੀ ਇਤਿਹਾਸਕ ਦਿੱਖ ਨੂੰ ਵੱਡੀ ਢਾਹ ਲੱਗ ਰਹੀ ਹੈ। ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਰੰਗੀਨ ਫ਼ੁਹਾਰਿਆਂ ਨਾਲ ਜਿੱਥੇ ਪਹਿਲਾਂ ਬਾਗ ਦੀ ਖ਼ੂਬਸੂਰਤੀ ’ਚ ਵਾਧਾ ਹੋ ਰਿਹਾ ਸੀ, ਉੱਥੇ ਹੀ ਇਨ੍ਹਾਂ ਦੇ ਨਾਲ ਗੂੰਜਦੇ ਦੇਸ਼ ਭਗਤੀ ਦੇ ਗੀਤ ਲੋਕਾਂ ਦਾ ਮਨੋਰੰਜਨ ਵੀ ਕਰਦੇ ਸਨ। ਜਦਕਿ ਹੁਣ ਇੱਥੇ ਹਰ ਵੇਲੇ ਵੀਰਾਨਗੀ ਛਾਈ ਰਹਿੰਦੀ ਹੈ। ਮਜੀਠਾ ਰੋਡ ਚੌਕ ’ਚ ਘੋੜੇ ’ਤੇ ਬੈਠੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਸਥਾਪਿਤ ਕੀਤੇ ਗਏ ਵਿਸ਼ਾਲ ਬੁਤ ਦੇ ਨਾਲ ਮੌਜੂਦ ਇਨ੍ਹਾਂ ਫ਼ੁਹਾਰਿਆਂ ਦੇ ਹੇਠਾਂ ਫ਼ਰਸ਼ ਅਤੇ ਕੰਧਾਂ ’ਤੇ ਲੱਗਾ ਪੱਥਰ ਵੀ ਆਪਣੀ ਜਗ੍ਹਾ ਤੋਂ ਹਟਣਾ ਸ਼ੁਰੂ ਹੋ ਗਿਆ ਹੈ। ਫੁਹਾਰਿਆਂ ਦੇ ਨਜ਼ਦੀਕ ਬਾਗ਼ ’ਚ ਸੈਰ ਕਰਨ ਆਉਣ ਵਾਲੇ ਲੋਕਾਂ ਦੇ ਤੁਰਨ ਫਿਰਨ ਲਈ ਬਣਾਈ ਪੱਥਰਾਂ ਦੀ ਸੜਕ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਇਸ ਪ੍ਰੋਜੈਕਟ ’ਤੇ ਇਕ ਕਰੋੜ ਰੁਪਏ ਖ਼ਰਚ ਕੀਤੇ ਸਨ ਅਤੇ ਇਸ ਦਾ ਉਦਘਾਟਨ ਤਤਕਾਲੀ ਭਾਜਪਾ ਆਗੂ ਅਤੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ 4 ਮਾਰਚ 2016 ਨੂੰ ਕੀਤਾ ਸੀ। ਲੰਬੇ ਸਮੇਂ ਤਕ ਬੰਦ ਰਹੇ ਇਨ੍ਹਾਂ ਸੰਗੀਤਕ ਫੁਹਾਰਿਆਂ ਨੂੰ ਮੁੜ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਸ਼ੁਰੂ ਕਰਵਾਇਆ ਗਿਆ, ਪਰ ਨਗਰ ਨਿਗਮ ਇਨ੍ਹਾਂ ਫੁਹਾਰਿਆਂ ਦੇ ਰੱਖ-ਰਖਾਅ ਅਤੇ ਇੱਥੇ ਸਾਫ਼ ਸਫ਼ਾਈ ਰੱਖਣ ’ਚ ਨਾਕਾਮ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਨਵੇਂ ਫ਼ੁਹਾਰਿਆਂ ਦੇ ਪਾਸ ਹੀ ਰਾਮ ਬਾਗ਼ ’ਚ ਲਗਾਏ ਗਏ ਦੂਜੇ ਫ਼ੁਹਾਰੇ ਸਥਾਨਕ ਹਾਲ ਬਾਜ਼ਾਰ ’ਚੋਂ ਟ੍ਰੈਫਿਕ-ਸਮੱਸਿਆ ਨੂੰ ਠੱਲ੍ਹ ਪਾਉਣ ਲਈ ਉਤਾਰੇ ਗਏ ਸਨ। ਬਾਗ਼ ’ਚ ਮੌਜੂਦ ਪੁਰਾਣੇ ਫ਼ੁਹਾਰਿਆਂ ਦਾ ਉਦਘਾਟਨ ਅੰਗਰੇਜ਼ ਅਧਿਕਾਰੀ ਈ. ਪੀ. ਮੂਨ ਨੇ 10 ਜੂਨ 1943 ਨੂੰ ਕੀਤਾ ਸੀ।