11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੰਤ ਰਾਜਿੰਦਰ ਸਿੰਘ ਦੇ ਸਤਿਸੰਗ ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਹੋਈ ਇਕੱਤਰ

ਅੰਮ੍ਰਿਤਸਰ, 10 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸੰਤ ਰਾਜਿੰਦਰ ਸਿੰਘ ਦੀ ਅੰਮ੍ਰਿਤਸਰ ਯਾਤਰਾ ਪ੍ਰੋਗਰਾਮ ਦੌਰਾਨ ਰਣਜੀਤ ਐਵੀਨਿਊ ਸਥਿਤ ਦੁਸਹਿਰਾ ਗਰਾਊਂਂਡ ਵਿਖੇ ਉਨ੍ਹਾਂ ਦੇ ਅਧਿਆਤਮਿਕ ਸਤਿਸੰਗ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਇਕੱਤਰ ਹੋਈ। ਅਧਿਆਤਮਿਕ ਗੁਰੂ ਸੰਤ ਰਾਜਿੰਦਰ ਸਿੰਘ ਮਹਾਰਾਜ 15 ਸਾਲਾਂ ਬਾਅਦ ਅੰਮ੍ਰਿਤਸਰ ਵਿਖੇ ਪਧਾਰੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਸੰਗਤ ਉਨ੍ਹਾਂ ਦੇ ਦਰਸ਼ਨ ਕਰਨ ਅਤੇ ਸਤਿਸੰਗ ਸਰਵਣ ਕਰਨ ਲਈ ਪਹੁੰਚੀ।

Ad Position 21
No active advertisement
ਅਜੀਤ ਡੈਸਕ 11-10-2026
ਅੰਮ੍ਰਿਤਸਰ, 10 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸੰਤ ਰਾਜਿੰਦਰ ਸਿੰਘ ਦੀ ਅੰਮ੍ਰਿਤਸਰ ਯਾਤਰਾ ਪ੍ਰੋਗਰਾਮ ਦੌਰਾਨ ਰਣਜੀਤ ਐਵੀਨਿਊ ਸਥਿਤ ਦੁਸਹਿਰਾ ਗਰਾਊਂਂਡ ਵਿਖੇ ਉਨ੍ਹਾਂ ਦੇ ਅਧਿਆਤਮਿਕ ਸਤਿਸੰਗ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਇਕੱਤਰ ਹੋਈ। ਅਧਿਆਤਮਿਕ ਗੁਰੂ ਸੰਤ ਰਾਜਿੰਦਰ ਸਿੰਘ ਮਹਾਰਾਜ 15 ਸਾਲਾਂ ਬਾਅਦ ਅੰਮ੍ਰਿਤਸਰ ਵਿਖੇ ਪਧਾਰੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਸੰਗਤ ਉਨ੍ਹਾਂ ਦੇ ਦਰਸ਼ਨ ਕਰਨ ਅਤੇ ਸਤਿਸੰਗ ਸਰਵਣ ਕਰਨ ਲਈ ਪਹੁੰਚੀ। ਸੰਤ ਰਾਜਿੰਦਰ ਸਿੰਘ ਮਹਾਰਾਜ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੂੰ ਮਨੁੱਖਾ ਜਨਮ ਦੀ ਮਹਿਮਾ ਸਮਝਾਉਂਦੇ ਹੋਏ ਕਿਹਾ ਕਿ ਇਹ ਸੰਸਾਰ ਇਕ ਭਵਸਾਗਰ ਹੈ ਅਤੇ ਇਸ ਤੋਂ ਪਾਰ ਉਤਰਨ ਲਈ ਮਨੁੱਖਾ ਸਰੀਰ ਇਕ ਨਾਵ (ਕਿਸ਼ਤੀ) ਦੇ ਵਾਂਗ ਹੈ। ਇਸ ਨਾਵ ਨੂੰ ਚਲਾਉਣ ਵਾਲੇ ਕਿਸੇ ਖੇਵਟ ਦੀ ਲੋੜ ਹੁੰਦੀ ਹੈ, ਭਾਵ ਸਾਨੂੰ ਇਕ ਪੂਰਨ ਸਤਿਗੁਰੂ ਦੀ ਲੋੜ ਹੈ, ਜਿਸ ਨੇ ਖ਼ੁਦ ਇਸ ਭਵਸਾਗਰ ਨੂੰ ਪਾਰ ਕਰ ਲਿਆ ਹੋਵੇ। ਉਨ੍ਹਾਂ ਕਿਹਾ ਕਿ ਇਕ ਪੂਰਨ ਸਤਿਗੁਰੂ ਵਿਚ ਪਿਤਾ-ਪਰਮਾਤਮਾ ਦੀ ਤਾਕ਼ਤ ਕੰਮ ਕਰਦੀ ਹੈ, ਇਸ ਲਈ ਉਨ੍ਹਾਂ ’ਤੇ ਪੂਰਨ ਵਿਸ਼ਵਾਸ ਕਰਕੇ ਹੀ ਅਸੀਂ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰ ਸਕਦੇ ਹਾਂ। ਅੰਮ੍ਰਿਤਸਰ ਵਿਖੇ ਦੋ ਦਿਨਾਂ ਦੇ ਸਤਿਸੰਗ ਸਮਾਗਮ ਦੌਰਾਨ ਖ਼ੂਨਦਾਨ ਕੈਂਪ, ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਲੋੜਵੰਦ ਭਾਈ-ਭੈਣਾਂ ਲਈ ਮੁਫ਼ਤ ਕੱਪੜੇ ਵੰਡਣ ਦੇ ਕੈਂਪ ਦਾ ਵੀ ਆਯੋਜਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਲੋਂ ਅੰਤਰਰਾਸ਼ਟਰੀ ਬਾਲੜੀ ਦਿਵਸ ਅਤੇ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ ਅਗਲੀ ਖ਼ਬਰ ਯਮਨ ਦੇ ਹੂਤੀਆਂ ਵਲੋਂ ਪਾਕਿ ਤੇ ਤੁਰਕੀ ਨੂੰ ਸਾਊਦੀ ਦਾ ਸਾਥ ਨਾ ਦੇਣ ਦੀ ਚਿਤਾਵਨੀ; ਭਾਰਤ ਖ਼ਿਲਾਫ਼ ਯਾਦ ਕਰਵਾਇਆ ਸਮਰਥਨ
Ad Position 24