ਰੈਜ਼ੀਡੈਂਟ ਫੈਲਫੇਅਰ ਸੁਸਾਇਟੀ ਐੱਸ ਜੀ ਇਨਕਲੇਵ ਦੀ ਚੋਣ ਹੋਈ
ਮਲਕੀਅਤ ਸਿੰਘ ਭੱਟੀ ਪ੍ਰਧਾਨ, ਮਨਜੀਤ ਸਿੰਘ ਜਨ: ਸਕੱਤਰ, ਰਮੇਸ਼ ਕਪੂਰ ਸੀਨੀ: ਮੀਤ ਪ੍ਰਧਾਨ ਚੁਣੇ
ਅੰਮ੍ਰਿਤਸਰ, 11 ਅਕਤੂਬਰ (ਹਰਮਿੰਦਰ ਸਿੰਘ)¬ਰੈਜੀਡੈਂਟ ਵੈਲਫੇਅਰ ਸੁਸਾਇਟੀ ਐੱਸ ਜੀ ਇਨਕਲੇਵ ਫੇਸ-1 ਮਜੀਠਾ ਰੋਡ ਅੰਮ੍ਰਿਤਸਰ ਦੀ ਦੋ ਸਾਲਾ ਚੋਣ ਸੁਸਾਇਟੀ ਵਲੋਂ ਥਾਪੇ ਗਏ ਨਿਗਰਾਨ ਚੇਅਰਮੈਨ ਸ੍ਰੀ ਐਲਵਿਨ ਮਸੀਹ , ਮੈਂਬਰ ਜਤਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਹੋਈ । ਜਿਸ ਵਿਚ ਅਗਲੇ ਦੋ ਸਾਲ ਲਈ ਵਿਧੀਵਤ ਤਰੀਕੇ ਨਾਲ ਕਾਨੂੰਨੀ ਰੂਪ ਵਿਚ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ।
ਅੰਮ੍ਰਿਤਸਰ, 11 ਅਕਤੂਬਰ (ਹਰਮਿੰਦਰ ਸਿੰਘ)¬ਰੈਜੀਡੈਂਟ ਵੈਲਫੇਅਰ ਸੁਸਾਇਟੀ ਐੱਸ ਜੀ ਇਨਕਲੇਵ ਫੇਸ-1 ਮਜੀਠਾ ਰੋਡ ਅੰਮ੍ਰਿਤਸਰ ਦੀ ਦੋ ਸਾਲਾ ਚੋਣ ਸੁਸਾਇਟੀ ਵਲੋਂ ਥਾਪੇ ਗਏ ਨਿਗਰਾਨ ਚੇਅਰਮੈਨ ਸ੍ਰੀ ਐਲਵਿਨ ਮਸੀਹ , ਮੈਂਬਰ ਜਤਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਹੋਈ । ਜਿਸ ਵਿਚ ਅਗਲੇ ਦੋ ਸਾਲ ਲਈ ਵਿਧੀਵਤ ਤਰੀਕੇ ਨਾਲ ਕਾਨੂੰਨੀ ਰੂਪ ਵਿਚ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਮਲਕੀਅਤ ਸਿੰਘ ਭੱਟੀ ਪ੍ਰਧਾਨ, ਮਨਜੀਤ ਸਿੰਘ ਜਨ: ਸਕੱਤਰ, ਰਮੇਸ਼ ਕਪੂਰ ਸੀਨੀ: ਮੀਤ ਪ੍ਰਧਾਨ, ਕਸ਼ਮੀਰ ਸਿੰਘ ਖਜ਼ਾਨਚੀ, ਅਨਿਲ ਕੁਮਾਰ ਸੈਕਟਰੀ, ਨਰਿੰਦਰ ਸਿੰਘ ਪ੍ਰੈਸ ਸਕੱਤਰ, ਜਗਦੇਵ ਸਿੰਘ ਬੋਪਾਰਾਏ ਕਲਚਰਲ ਸੈਕਟਰੀ , ਅਜੀਤ ਕੁਮਾਰ ਆਰਗੇਨਾਈਜਿੰਗ ਸੈਕਟਰੀ ਚੁਣੇ ਗਏ। ਇਸ ਦੌਰਾਨ ਚੁਣੇ ਹੋਏ ਨਵੇ ਅਹੁੱਦੇਦਾਰਾਂ ਨੂੰ ਸੁਸਾਇਟੀ ਦੇ ਸਾਬਕਾ ਪ੍ਰਧਾਨ ਇੰਜੀਨੀਅਰ ਗੁਰਬਖ਼ਸ਼ ਸਿੰਘ ਸ਼ੇਰਗਿੱਲ, ਰਾਜ ਕੁਮਾਰ ਪਰਿੰਜਾ, ਲਖਵਿੰਦਰ ਸਿੰਘ ਪਾਰੋਵਾਲ, ਅਮਰਜੀਤ ਸਿੰਘ ਕਾਹਲੋਂ, ਜੀ. ਕੇ. ਸੁਲਤਾਨਾ, ਗੁਰਦੀਪ ਸਿੰਘ ਮੱਟੂ, ਆਰਟਿਸ਼ਟ ਸੁਮੀਤ ਦੂਆ , ਹਰਭਜਨ ਸਿੰਘ ਆਦਿ ਵਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਇਹ ਅਹੁੱਦੇਦਾਰ ਇਲਾਕੇ ਦੇ ਭਵਿੱਖ ਲਈ ਚੰਗਾ ਕੰਮ ਕਰਨਗੇ ਅਤੇ ਆਪਣੇ ਤਜਰਬੇ ਦਾ ਲਾਭ ਸੁਮੱਚੀ ਨਵੀ ਟੀਮ ਨੂੰ ਪੂਰਨ ਸਹਿਯੋਗ ਦੇਣਗੇ ਤਾਂ ਜੋ ਸੁਸਾਇਟੀ ਇਲਾਕੇ ਦੀ ਬਿਹਰਤੀ ਲਈ ਨਹੀਂ ਯੋਗ ਕਾਰਜ ਸਕੇ ਅਤੇ ਕਾਲੋਨੀਆਂ ਦੀਆਂ ਸਮੱਸਿਆਵਾਂ ਦਾ ਵੱਧੀਆਂ ਢੰਗ ਨਾਲ ਹੱਲ ਹੋ ਸਕੇ।