13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਾਕਿ ’ਚ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ

ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਫ਼ੌਜ ਦਾ ਇਕ ਸਿਖਲਾਈ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਨਵਾਨ ਕੱਲੀ ਇਲਾਕੇ ਨੇੜੇ ਵਾਪਰੀ, ਜਿਸ ’ਚ ਜਹਾਜ਼ ਸਵਾਰ ਦੋਵੇਂ ਫ਼ੌਜੀ ਪਾਇਲਟਾਂ ਦੀ ਮੌਤ ਹੋ ਗਈ।

Ad Position 21
No active advertisement
ਹਾਦਸਾਗ੍ਰਸਤ ਜਹਾਜ਼ ਨੂੰ ਲੱਗੀ ਅੱਗ ਦੇ ਦ੍ਰਿਸ਼। (ਹਾਸ਼ੀਏ ’ਚ) ਕੈਪਟਨ ਅਬਦੁਲ ਸਮਦ, ਮੇਜਰ ਹੁਸਨੈਨ ਸ਼ਹਿਜ਼ਾਦ ਹੁਮਾਯੂੰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 13-10-2026
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਫ਼ੌਜ ਦਾ ਇਕ ਸਿਖਲਾਈ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਨਵਾਨ ਕੱਲੀ ਇਲਾਕੇ ਨੇੜੇ ਵਾਪਰੀ, ਜਿਸ ’ਚ ਜਹਾਜ਼ ਸਵਾਰ ਦੋਵੇਂ ਫ਼ੌਜੀ ਪਾਇਲਟਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਹਾਜ਼ ‘ਮੁਸ਼ਾਕ ਟ੍ਰੇਨਿੰਗ ਏਅਰਕ੍ਰਾਫਟ’ ਸੀ। ਇਸ ਹਾਦਸੇ ’ਚ ਸਿਖਲਾਈ ਦੇ ਰਹੇ ਇੰਸਟ੍ਰਕਟਰ ਮੇਜਰ ਹੁਸਨੈਨ ਸ਼ਹਿਜ਼ਾਦ ਹੁਮਾਯੂੰ ਤੇ ਸਿਖਲਾਈ ਲੈ ਰਹੇ ਕੈਪਟਨ ਅਬਦੁਲ ਸਮਦ ਦੀ ਜਾਨ ਚਲੀ ਗਈ। ਪਾਕਿਸਤਾਨੀ ਫ਼ੌਜ ਨੇ ਦੋਹਾਂ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਮੁੱਢਲੀ ਜਾਂਚ ’ਚ ਹਾਦਸੇ ਦਾ ਕਾਰਨ ਤਕਨੀਕੀ ਖ਼ਰਾਬੀ ਦੱਸਿਆ ਗਿਆ ਹੈ। ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸ਼ੋਕ ਜ਼ਾਹਿਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜ ਦੇ ਹਵਾਬਾਜ਼ੀ ਬੇੜੇ ਨਾਲ ਅਜਿਹਾ ਹਾਦਸਾ ਪਹਿਲੀ ਵਾਰ ਨਹੀਂ ਵਾਪਰਿਆ। ਇਸ ਤੋਂ ਪਹਿਲਾਂ ਜੂਨ ਮਹੀਨੇ ’ਚ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਨੇੜੇ ਫ਼ੌਜ ਦਾ ਇਕ ਐੱਮ. ਆਈ.-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਜਿਹੜੇ ਲੋਕ ਔਰਤਾਂ ਪ੍ਰਤੀ ਨਫ਼ਰਤ ਭਰੀਆਂ ਗਾਲ੍ਹਾਂ ਕੱਢਦੇ ਹਨ, ਉਨ੍ਹਾਂ ਨੂੰ ਦੇਵੀ ਦੁਰਗਾ ਦੀ ਪੂਜਾ ਕਰਨ ਦਾ ਦਿਖਾਵਾ ਨਹੀਂ... ਅਗਲੀ ਖ਼ਬਰ ਥਾਣਾ ਸਿਵਲ ਲਾਈਨ ਦੀ ਔਰਤ ਵਲੋਂ ਤੇਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ਪੁਲਿਸ ’ਤੇ ਸੁਣਵਾਈ ਨਾਂ ਕਰਨ ਦੇ ਲਾਏ ਦੋਸ਼
Ad Position 24