ਸਮੁੱਚਾ ਪੰਜਾਬ ਨਸ਼ਿਆਂ ਖਿਲਾਫ਼ ਲੜ ਰਹੇ ਝੋਟੇ ਵਰਗੇ ਜ਼ਿੰਦਾਦਿਲ ਯੋਧਿਆਂ ਦੇ ਨਾਲ ਹੈ – ਭਾਈ ਮਹਿਤਾ
ਅੰਮ੍ਰਿਤਸਰ, 13 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪਰਵਿੰਦਰ ਸਿੰਘ ਝੋਟੇ ਦੇ ਇਕ ਨਸ਼ਾ ਵਿਕਰੇਤਾ ਦੁਕਾਨਦਾਰ ਵਲੋਂ ਸ਼ਰੇਆਮ ਗੋਲੀ ਮਾਰਕੇ ਕੀਤੇ ਗਏ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਉਸ ਵਲੋਂ ਨਸ਼ੇ ਦੇ ਖ਼ਿਲਾਫ਼ ਨੰਗੇ ਧੜ ਲੜੀ ਜਾ ਰਹੀ ਲੜਾਈ ਬੜੀ ਦਲੇਰਾਨਾ ਜੱਦੋ-ਜਹਿਦ ਸੀ, ਜਿਸਦਾ ਨਤੀਜਾ ਉਸਦੇ ਦਿਨ ਦੀਵੀਂ ਕਤਲ ਦੇ ਰੂਪ ਵਿਚ ਸਾਹਮਣੇ ਆਇਆ ਹੈ। ਭਾਈ ਮਹਿਤਾ ਨੇ ਕਿਹਾ ਕਿ ਨਸ਼ਾ ਵਿਕਰੇਤਾ ਦੁਕਾਨਦਾਰ ਵਲੋਂ ਜਿਸ ਦਲੇਰਾਨਾ ਢੰਗ ਨਾਲ ਹਾਜ਼ਰ ਲੋਕਾਂ ਦੇ ਸਾਹਮਣੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀ ਮਾਰਕੇ ਕਤਲ ਕਰਨਾ ਇਹ ਕਿਸੇ ਕਥਿਤ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਨਹੀਂ ਹੋ ਸਕਦਾ।
ਭ
ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਤਸਵੀਰ। ਅਜੀਤ ਤਸਵੀਰ
14-10-2026
ਅੰਮ੍ਰਿਤਸਰ, 13 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪਰਵਿੰਦਰ ਸਿੰਘ ਝੋਟੇ ਦੇ ਇਕ ਨਸ਼ਾ ਵਿਕਰੇਤਾ ਦੁਕਾਨਦਾਰ ਵਲੋਂ ਸ਼ਰੇਆਮ ਗੋਲੀ ਮਾਰਕੇ ਕੀਤੇ ਗਏ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਉਸ ਵਲੋਂ ਨਸ਼ੇ ਦੇ ਖ਼ਿਲਾਫ਼ ਨੰਗੇ ਧੜ ਲੜੀ ਜਾ ਰਹੀ ਲੜਾਈ ਬੜੀ ਦਲੇਰਾਨਾ ਜੱਦੋ-ਜਹਿਦ ਸੀ, ਜਿਸਦਾ ਨਤੀਜਾ ਉਸਦੇ ਦਿਨ ਦੀਵੀਂ ਕਤਲ ਦੇ ਰੂਪ ਵਿਚ ਸਾਹਮਣੇ ਆਇਆ ਹੈ। ਭਾਈ ਮਹਿਤਾ ਨੇ ਕਿਹਾ ਕਿ ਨਸ਼ਾ ਵਿਕਰੇਤਾ ਦੁਕਾਨਦਾਰ ਵਲੋਂ ਜਿਸ ਦਲੇਰਾਨਾ ਢੰਗ ਨਾਲ ਹਾਜ਼ਰ ਲੋਕਾਂ ਦੇ ਸਾਹਮਣੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀ ਮਾਰਕੇ ਕਤਲ ਕਰਨਾ ਇਹ ਕਿਸੇ ਕਥਿਤ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਨਹੀਂ ਹੋ ਸਕਦਾ। ਭਾਈ ਮਹਿਤਾ ਨੇ ਕਿਹਾ ਕਿ ਆਪ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਦਮਗਜਿਆਂ ਦਾ ਹਸ਼ਰ ਤੇ ਸੂਬੇ ਵਿਚ ਅਮਨ ਕਾਨੂੰਨ ਦੀ ਬਦਤਰ ਹੋ ਰਹੀ ਹਾਲਤ ਸਾਰਿਆਂ ਦੇ ਸਾਹਮਣੇ ਹੈ। ਭਾਈ ਮਹਿਤਾ ਨੇ ਕਿਹਾ ਕਿ ਅੱਜ ਸਮੁੱਚਾ ਪੰਜਾਬ ਝੋਟੇ ਵਰਗੇ ਨਸ਼ਿਆਂ ਖਿਲਾਫ਼ ਲੜ ਰਹੇ ਜਿੰਦਾ ਦਿਲ ਯੋਧਿਆਂ ਦੇ ਨਾਲ ਹੈ।