23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਹੀਂ ਚੁੱਕਿਆ ਜਾ ਰਿਹਾ ਸ਼ਹਿਰ ’ਚ ਸਹੀ ਢੰਗ ਨਾਲ ਕੂੜਾ

ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਸ਼ਹਿਰ ਵਿਚੋਂ ਘਰ ਘਰ ’ਚੋਂ ਕੂੜਾ ਚੁਕਣ ਤੋਂ ਲੈ ਕੇ ਗਲੀਆਂ ਮੁਹੱਲਿਆਂ, ਬਾਜਾਰਾਂ ਵਿਚੋਂ ਕੂੜਾ ਚੁੱਕਣ ਦੀ ਜ਼ਿੰਮੇਵਾਰੀ ਨਗਰ ਨਿਗਮ ਵਲੋਂ ਦੋ ਕੰਪਨੀਆਂ ਨੂੰ ਸੌਪੀ ਹੈ। ਸ਼ਹਿਰ ਦਾ ਵੱਡਾ ਕੰਮ ਟ੍ਰਿਪਲ ਆਰ ਕੰਪਨੀ ਕੋਲ ਹੈ।

Ad Position 21
No active advertisement
ਅਜੀਤ ਡੈਸਕ 23-10-2026
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਸ਼ਹਿਰ ਵਿਚੋਂ ਘਰ ਘਰ ’ਚੋਂ ਕੂੜਾ ਚੁਕਣ ਤੋਂ ਲੈ ਕੇ ਗਲੀਆਂ ਮੁਹੱਲਿਆਂ, ਬਾਜਾਰਾਂ ਵਿਚੋਂ ਕੂੜਾ ਚੁੱਕਣ ਦੀ ਜ਼ਿੰਮੇਵਾਰੀ ਨਗਰ ਨਿਗਮ ਵਲੋਂ ਦੋ ਕੰਪਨੀਆਂ ਨੂੰ ਸੌਪੀ ਹੈ। ਸ਼ਹਿਰ ਦਾ ਵੱਡਾ ਕੰਮ ਟ੍ਰਿਪਲ ਆਰ ਕੰਪਨੀ ਕੋਲ ਹੈ। ਜਦੋਂ ਇਕ ਅਰੂਸ਼ੀ ਕੰਪਨੀ ਕੋਲ ਨਗਰ ਸੁਧਾਰ ਟਰੱਸਟ ਵਲੋਂ ਨਗਰ ਨਿਗਮ ਨੂੰ ਸੌਂਪੇ ਇਲਾਕੇ ਦਾ ਕੰਮ ਹੈ। ਪਰ ਟ੍ਰਿਪਲ ਆਰ ਕੰਪਨੀ ਦੇ ਬੀਤੇ ਲੰਬੇ ਸਮੇਂ ਤੋਂ ਸਫ਼ਾਈ ਕੰਮਾਂ ’ਚ ਨਜ਼ਰ ਅੰਦਾਜੀਆਂ ਵਰਤੀਆਂ ਜਾਣ ਕਰਕੇ ਹਮੇਸ਼ਾਂ ਚਰਚਾ ’ਚ ਰਹੀ ਹੈ। ਅੱਜ ਵੀ ਇਸ ਕੰਪਨੀ ਵਲੋਂ ਸ਼ਹਿਰ ਦੇ ਹਲਕਾ ਪੱਛਮੀ ਦੇ ਅਧੀਨ ਆਉਂਦੀਆਂ 20 ਵਾਰਡਾਂ ਵਿਚੋਂ 13 ਵਾਰਡਾਂ ’ਚੋਂ ਕੂੜਾ ਨਹੀਂ ਚੁੱਕਿਆ ਗਿਆ ਅਤੇ 7 ਵਾਰਡਾਂ ਵਿਚੋਂ ਕੂੜਾ ਅਰੂਸੀ ਕੰਪਨੀ ਵਲੋਂ ਚੁੱਕਿਆ ਗਿਆ ਹੈ। ਜਿਸ ਕਾਰਨ ਹਲਕਾ ਪੱਛਮੀ ਦੇ ਵਧੇਰੇ ਇਲਾਕਿਆਂ ਵਿਚ ਗੰਦਗੀ ਦੇ ਢੇਰ ਲੱਗੇ ਰਹੇ ਅਤੇ ਲੋਕਾਂ ਦੇ ਘਰਾਂ ਵਿਚ ਵੀ ਕੂੜਾ ਜਮਾ ਰਿਹਾ। ਇਸ ਤਰ੍ਹਾਂ ਬੀਤੇ ਦਿਨ ਵੀ ਉਕਤ ਕੰਪਨੀ ਦੇ ਮੁਲਾਜ਼ਮਾਂ ਵਲੋਂ ਪੂਰੇ ਸ਼ਹਿਰ ਵਿਚੋਂ ਕੂੜਾ ਨਹੀਂ ਚੁੱਕਿਆ ਗਿਆ ਸੀ। ਜਿਸ ਦੇ ਕਾਰਨ ਉਕਤ ਕੰਮ ਨੂੰ ਜੁਰਮਾਨੇ ਵਜੋਂ ਸ਼ਹਿਰ ਦੇ 3 ਲੱਖ ਘਰਾਂ ਵਿਚੋਂ ਕੂੜਾ ਨਾ ਚੁਕਣ ‘ਤੇ 500 ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਕੰਪਨੀ ਨੂੰ 17.5 ਕਰੋੜ ਦਾ ਨੋਟਿਸ ਭੇਜਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਯੂ. ਕੇ. ਦੇ ਸਤੰਬਰ ਅਤੇ ਨਵੰਬਰ ਇੰਟੇਕ ’ਚ ਪੰਜਾਬ ਇਮੀਗ੍ਰੇਸ਼ਨ ਦੀ ਸ਼ਾਨਦਾਰ ਕਾਮਯਾਬੀ ਅਗਲੀ ਖ਼ਬਰ ਸੜਕ ਹਾਦਸੇ ’ਚ ਇਕ ਦੀ ਮੌਤ
Ad Position 24