08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਖ਼ਾਲਸਾ ਦਲ 96 ਕਰੋੜੀ ਵਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹੱਲਾ ਸਜਾਇਆ

ਚੱਬਾ, 9 ਨਵੰਬਰ (ਜੱਸਾ ਅਨਜਾਣ)-ਸ਼੍ਰੋਮਣੀ ਜ਼ਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਤੇ ਬਾਬਾ ਜੀਵਨ ਸਿੰਘ ਰੰਗਰੇਟਾ ਨਿਹੰਗ ਸਿੰਘ ਖਾਲਸਾ ਦਲ 96 ਕਰੋੜੀ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਚਾਟੀਵਿੰਡ ਤੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਖਾਲਸਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇ. ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਚਮਕੌਰ ਸਿੰਘ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਮੁਹੱਲਾ ਸਜਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-11-2026
ਚੱਬਾ, 9 ਨਵੰਬਰ (ਜੱਸਾ ਅਨਜਾਣ)-ਸ਼੍ਰੋਮਣੀ ਜ਼ਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਤੇ ਬਾਬਾ ਜੀਵਨ ਸਿੰਘ ਰੰਗਰੇਟਾ ਨਿਹੰਗ ਸਿੰਘ ਖਾਲਸਾ ਦਲ 96 ਕਰੋੜੀ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਚਾਟੀਵਿੰਡ ਤੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਖਾਲਸਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇ. ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਚਮਕੌਰ ਸਿੰਘ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਮੁਹੱਲਾ ਸਜਾਇਆ ਗਿਆ। ਪਰਸੋਂ ਰੋਜ਼ ਤੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਿੰਘ ਸਾਹਿਬ ਜਥੇ. ਬਾਬਾ ਕੁਲਵਿੰਦਰ ਸਿੰਘ ਅਰਦਾਸ ਕਰਨ ਉਪਰੰਤ ਮੁਹੱਲਾ ਸਜਾਇਆ। ਇਹ ਮੁਹੱਲਾ ਪਿੰਡ ਚਾਟੀਵਿੰਡ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੰਗਰਾਣਾ ਸਾਹਿਬ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਹੁੰਦਾ ਹੋਇਆ ਤੇ ਸ਼ਹਿਰ ਦੀਆਂ ਪਰਿਕਰਮਾਂ ਕਰਦਾ ਹੋਇਆ ਬੀ-ਬਲਾਕ ਦੇ ਖੁੱਲੇ ਮੈਦਾਨਾਂ ਵਿਚ ਪਹੁੰਚਿਆਂ। ਇਸ ਮੌਕੇ ਨਿਹੰਗ ਸਿੰਘ ਫੌਜਾਂ ਵੱਲੋਂ ਘੋੜ ਸਵਾਰੀ, ਨੇਜ਼ੇਬਾਜ਼ੀ, ਗਤਕੇ ਸਮੇਤ ਸਿੱਖ ਰਵਾਇਤੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਘੋੜਿਆਂ ਦੇ ਜਥੇਦਾਰ ਬਾਬਾ ਮਾਨ ਸਿੰਘ, ਗੁ.ਦਮਦਮਾ ਸਾਹਿਬ ਬੁੰਗਾ ਰੰਗਰੇਟਿਆਂ ਤੋਂ ਬਾਬਾ ਸਰਬਜੀਤ ਸਿੰਘ, ਖਾਲਸਾ ਦਲ ਦੇ ਹੈੱਡ ਪ੍ਰਚਾਰਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ, ਪ੍ਰਧਾਨ ਗੁਰਨਾਮ ਸਿੰਘ ਚਾਟੀਵਿੰਡ, ਭਾਈ ਦਵਿੰਦਰ ਸਿੰਘ ਮਰਦਾਨਾ, ਭਾਈ ਮਨਸਾ ਸਿੰਘ ਚਾਟੀਵਿੰਡ, ਗ੍ਰੰਥੀ ਗੋਪਾਲ ਸਿੰਘ ਚਾਟੀਵਿੰਡ, ਲਖਵਿੰਦਰ ਸਿੰਘ ਮਰਦਾਨਾ, ਗ੍ਰੰਥੀ ਗੁਰਵਿੰਦਰ ਸਿੰਘ ਚਾਟੀਵਿੰਡ, ਨਿਹੰਗ ਤਰਲੋਚਨ ਸਿੰਘ, ਬਲਦੇਵ ਸਿੰਘ ਨੰਬਰਦਾਰ ਵਰਪਾਲ, ਸੁਖਵਿੰਦਰ ਸਿੰਘ ਵਰਪਾਲ, ਗੁਰਨੂਰ ਸਿੰਘ, ਜੈਦੀਪ ਸਿੰਘ, ਬਿੱਲਾ ਸਿੰਘ ਤੇ ਵੱਡੀ ਗਿਣਤੀ ’ਚ ਨਿਹੰਗ ਸਿੰਘ ਤੇ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਧਵ ਵਿੱਦਿਆ ਨਿਕੇਤਨ ਸਕੂਲ ਦੀ ਇਸ਼ੀਤਾ ਨੇ ਰਾਜ ਪੱਧਰੀ ਕੁਰਸ਼ ਮੁਕਾਬਲੇ ’ ਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਡੀ . ਏ . ਵੀ . ਕਾਲਜ ਵਲੋਂ ‘ ਦੀਵਾਲੀ ਉਤਸਵ ’ ਮਨਾਇਆ
Ad Position 24