20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਨਸ਼ਿਆਂ ਦੇ ਮਾਮਲੇ ’ਚ ਕਾਂਗਰਸੀ ਆਗੂ ਡੈਨੀ ਬੰਡਾਲਾ ਨੇ ਮੰਤਰੀ ਈ.ਟੀ.ਓ. ’ਤੇ ਲਾਏ ਗੰਭੀਰ ਦੋਸ਼

ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਸੂਬਾ ਕਾਂਗਰਸ ਦੇ ਕਾਰਜ਼ਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈ. ਟੀ.

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ । ਤਸਵੀਰ: ਨਿਰਮਲ ਸਟੂਡੀਓ 20-11-2026
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਸੂਬਾ ਕਾਂਗਰਸ ਦੇ ਕਾਰਜ਼ਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖ਼ਿਲਾਫ਼ ਸੰਗੀਨ ਦੋਸ਼ ਲਾਏ ਹਨ। ਜੰਡਿਆਲਾ ਗੁਰੂ ’ਚ ਹੈਰੋਇਨ ਤਸਕਰੀ, ਪੁਲਿਸ ਦੀ ਕਾਰਜ਼ਸੈਲੀ ਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚ ਹਵਾਲਾਤੀ ਦੀ ਮੌਤ ਦੇ ਮਾਮਲੇ ਮੰਤਰੀ ਈ.ਟੀ.ਓ ਵੱਲ੍ਹ ਉਂਗਲ ਚੁਕਦਿਆਂ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਸੰਬੰਧੀ ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁਕਿਆ। ਅੱਜ ਇਥੇ ਕਰਵਾਏ ਪੱਤਰਕਾਰ ਸੰਮੇਲਨ ’ਚ ਕਾਰਜ਼ਕਾਰੀ ਪ੍ਰਧਾਨ ਸ: ਬੰਡਾਲਾ ਨੇ ਸੋਸ਼ਲ ਮੀਡੀਆ ਪੇਜ਼ ਦੀਆਂ ਖ਼ਬਰਾਂ ਦੇ ਕਲਿੱਪ ਤੇ ਤਸਵੀਰਾਂ ਮੀਡੀਆ ਨੂੂੰ ਦਿਖਾਉਂਦਿਆਂ ਇਸੇ ਸਾਲ 14 ਜਨਵਰੀ ਨੂੰ ਜੰਡਿਆਲਾ ਗੁਰੂ ਤੋਂ ਬਰਾਮਦ ਹੋਈ 40 ਕਿਲੋਗ੍ਰਾਮ ਹੈਰੋਇਨ ਜਿਸ ਦੀ ਕੀਮਤ ਕੌਮਾਂਤਰੀ ਮੰਡੀ ’ਚ ਉਨ੍ਹਾਂ 200 ਕਰੋੜ ਰੁਪਏ ਦੱਸੀ ਤੇ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਵਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਡੀ.ਜੀ.ਪੀ. ਗੌਰਵ ਯਾਦਵ ਨੇ ਇਸ ਪ੍ਰਾਪਤੀ ਸੰਬੰਧੀ ਪੁਲਿਸ ਟੀਮਾਂ ਨੂੰ ਵਧਾਈ ਦਿੰਦਿਆਂ ਆਪਣੇ ਸੋਸ਼ਲ ਮੀਡੀਆ ਪੇਜ਼ ’ਤੇ ਪੁਲਿਸ ਦੀ ਸਰਹਾਨਾ ਵੀ ਕੀਤੀ ਗਈ ਸੀ। ਇਸ ਦਾ ਚਲਾਨ ਵੀ ਪੁਲਿਸ ਵਲੋਂ ਪੇਸ਼ ਕੀਤਾ ਜਾ ਚੁਕਿਆ ਹੈ। ਦੂਜੇ ਪਾਸੇ ਇਹ ਬਰਾਮਦਗੀ ਦਾ ਜਦੋਂ ਸੋਸ਼ਲ ਮੀਡੀਆ ’ਤੇ ਰੌਲਾ ਪਿਆ ਤਾਂ ਜੰਡਿਆਲਾ ਗੁਰੂ ਦੀ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਕਿ 40 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦੀ ਖ਼ਬਰ ਨੂੰ ਫਰਜੀ ਦੱਸਦਿਆਂ ਝੂਠੀ ਖ਼ਬਰ ਦੇਣ ਦੇ ਸੰਬੰਧ ’ਚ ਮਾਮਲਾ ਦਰਜ ਕਰ ਲਿਆ ਗਿਆ । ਹੁਣ ਇਨ੍ਹਾਂ ਵਿਚੋਂ ਕਿਹੜੀ ਐੱਫ.ਆਈ.ਆਰ. ਫਰਜੀ ਹੈ ਇਸ ਬਾਰੇ ਵੀ ਪੁਲਿਸ ਨੂੰ ਸਾਫ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕੇਂਦਰੀ ਜੇਲ੍ਹ ’ਚ ਹੈਰੋਇਨ ਮਾਮਲੇ ’ਚ ਬੰਦ ਪੁਨੀਤ ਪਾਲ ਢਿੱਲੋਂ ਦੀ ਮੌਤ ਹੋਣ ’ਤੇ ਵੀ ਸਵਾਲ ਖੜੇ ਕਰਦਿਆਂ ਸ: ਡੈਨੀ ਬੰਡਾਲਾ ਨੈ ਕਿਹਾ ਕਿ ਪੁਨੀਤ ਪਾਲ ਦੀ ਵੀ ਮੰਤਰੀ ਦੇ ਪਰਿਵਾਰ ਨਾਲ ਨੇੜਤਾ ਸੀ, ਜਿਸ ਦੀ ਪਰਿਵਾਰਕ ਮੈਂਬਰਾਂ ਨਾਲ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਮੰਗ ਕਰਨਗੇ ਅਤੇ ਜੇਕਰ ਇਨਸਾਫ ਨਾਂ ਮਿਲਿਆਂ ਤਾ ਉਹ ਇਸ ਲਈ ਅਦਾਲਤ ਦਾ ਦਰਵਾਜਾ ਵੀ ਖੜਕਾਉਣਗੇ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਗੰਭੀਰ ਦੋਸ਼ਾਂ ਤਹਿਤ ਪ੍ਰਿੰ: ਜਸਪ੍ਰੀਤ ਸਿੰਘ ਮੁਅੱਤਲ ਅਗਲੀ ਖ਼ਬਰ ਸਮਰਸਤਾ ਸੰਕਲਪ ਯਾਤਰਾ ਦਾ ਅੰਮ੍ਰਿਤਸਰ ਪਹੁੰਚਣ ’ਤੇ ਕੀਤਾ ਭਰਵਾਂ ਸਵਾਗਤ
Ad Position 24