29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜੰਡਿਆਲਾ ’ਚ ਲਗਾਤਾਰ ਨਸ਼ੇ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ : ਡੈਨੀ ਬੰਡਾਲਾ

ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਜੰਡਿਆਲਾ ਗੁਰੂ ਨਸ਼ਿਆਂ ਦਾ ਗੜ੍ਹ ਬਣਿਆ ਹੋਇਆ ਹੈ ਜਿੱਥੇ ਲਗਾਤਾਰ ਨੌਜਵਾਨਾਂ ਦੀ ਜਿੰਦਗੀਆਂ ਚਿੱਟੇ ਦੀ ਭੇਂਟ ਚੜ ਰਹੀਆਂ ਹਨ ਜਦੋਂ ਕਿ ਮੌਜੂਦਾ ਸਰਕਾਰ ਦਾ ਮੰਤਰੀ ਜੋ ਜੰਡਿਆਲਾ ਗੁਰੂ ਹਲਕੇ ਦੀ ਪ੍ਰਤੀਨਿੱਧਤਾ ਕਰਦਾ ਹੈ ਦੀ ਨਸ਼ਾ ਤਸਕਰਾਂ ਨੂੂੰ ਕਥਿਤ ਸ਼ਹਿ ਹੋਣ ਕਾਰਨ ਨਸ਼ਿਆਂ ਦਾ ਕਾਰੋਬਾਰ ਰੁਕਣ ਦਾ ਨਾਂਮ ਨਹੀਂ ਲੈ ਰਿਹਾ। ਇਹ ਪ੍ਰਗਟਾਵਾ ਅੱਜ ਇਥੇ ਸੂਬਾ ਕਾਂਗਰਸ ਦੇ ਕਾਰਜ਼ਕਾਰੀ ਪ੍ਰਧਾਨ ਤੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੱਤਰਕਾਰਾਂ ਨੇ ਦਿਹਾਤੀ ਕਾਂਗਰਸ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 30-11-2026
ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਜੰਡਿਆਲਾ ਗੁਰੂ ਨਸ਼ਿਆਂ ਦਾ ਗੜ੍ਹ ਬਣਿਆ ਹੋਇਆ ਹੈ ਜਿੱਥੇ ਲਗਾਤਾਰ ਨੌਜਵਾਨਾਂ ਦੀ ਜਿੰਦਗੀਆਂ ਚਿੱਟੇ ਦੀ ਭੇਂਟ ਚੜ ਰਹੀਆਂ ਹਨ ਜਦੋਂ ਕਿ ਮੌਜੂਦਾ ਸਰਕਾਰ ਦਾ ਮੰਤਰੀ ਜੋ ਜੰਡਿਆਲਾ ਗੁਰੂ ਹਲਕੇ ਦੀ ਪ੍ਰਤੀਨਿੱਧਤਾ ਕਰਦਾ ਹੈ ਦੀ ਨਸ਼ਾ ਤਸਕਰਾਂ ਨੂੂੰ ਕਥਿਤ ਸ਼ਹਿ ਹੋਣ ਕਾਰਨ ਨਸ਼ਿਆਂ ਦਾ ਕਾਰੋਬਾਰ ਰੁਕਣ ਦਾ ਨਾਂਮ ਨਹੀਂ ਲੈ ਰਿਹਾ। ਇਹ ਪ੍ਰਗਟਾਵਾ ਅੱਜ ਇਥੇ ਸੂਬਾ ਕਾਂਗਰਸ ਦੇ ਕਾਰਜ਼ਕਾਰੀ ਪ੍ਰਧਾਨ ਤੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੱਤਰਕਾਰਾਂ ਨੇ ਦਿਹਾਤੀ ਕਾਂਗਰਸ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੀਤੇ 19 ਨਵੰਬਰ ਨੂੰ ਉਨ੍ਹਾਂ ਜੰਡਿਆਲਾ ਗੁਰੂ ’ਚ ਨਸ਼ਿਆਂ ਦੀ ਆਵਾਜ ਚੁੱਕੀ ਸੀ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਜਾਂ ਸਰਕਾਰ ਦੇ ਕਿਸੇ ਹੋਰ ਮੰਤਰੀ ਸੰਤਰੀ ਨੇ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਸਨੇ ਪੁਖਤਾ ਸਬੂਤਾਂ ਦੇ ਆਧਾਰ ’ਤੇ ਇਹ ਗਲ ਸਾਹਮਣੇ ਲਿਆਂਦੀ ਸੀ ਕਿ ਸਰਕਾਰ ਦਾ ਮੌਜੂਦਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਨਸ਼ਾ ਤਸਕਰਾਂ ਨੂੰ ਕਥਿਤ ਪੁਸ਼ਤ ਪਨਾਹੀ ਹੈ । ਉਸ ਦੇ ਪਰਿਵਾਰਿਕ ਮੈਂਬਰਾਂ ਨਾਨ ਨਸ਼ਾ ਤਸਕਰਾਂ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਸਨ ਪਰ ਇਸ ਦੇ ਬਾਵਜੂਦ ਵੀ ਨਸ਼ਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਤੇ ਨਾਂ ਹੀ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ ਜਿਸ ਕਾਰਨ ਨਸ਼ਿਆਂ ਦਾ ਕਾਰੋਬਾਰ ਦਿਨ ਬ ਦਿਨ ਵੱਧ ਫੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭੱਟੀਕੇ ਪਿੰਡ ਤੋਂ ਹੋ ਕੇ ਆਏ ਹਨ ਜਿਥੇ ਗਰੀਬ ਪਰਿਵਾਰ ਦਾ ਲੜਕਾ ਨਸ਼ਿਆਂ ਦੀ ਭੇਂਟ ਚੜ ਗਿਆ ਹੈ। ਉਹ ਆਪਣੀ ਮਾਂ ਨੂੰ ਰੋਟੀ ਪਕਾਉਣ ਦਾ ਕਹਿ ਕੇ ਬਾਥਰੂਮ ਗਿਆ ਸੀ ਜਿਸ ਦੀ ਕੁਝ ਸਮੇਂ ਬਾਅਦ ਲਾਸ਼ ਬਾਥਰੂਮ ’ਚੋਂ ਬਰਾਮਦ ਹੋਈ ਹੈ ਅਤੇ ਉਸਦੀ ਬਾਂਹ ’ਚ ਨਸ਼ੇ ਦਾ ਟੀਕਾ ਲਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਰਜ਼ਨ ਤੋਂ ਵਧੇਰੇ ਨੌਜਵਾਨ ਨਸ਼ੇ ਦੀ ਭੇਟ ਚੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਕੁਝ ਦਿਨ ਪਹਿਲੇ ਕੀਤੇ ਸਵਾਲਾਂ ’ਤੇ ਸਰਕਾਰ ਨੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇਹ ਨੌਜਵਾਨ ਬੱਚ ਜਾਂਦਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਪੁਲਿਸ ਸਰਕਾਰ ਦੀ ਪਿੱਠ ਪੂਰ ਰਹੀ ਹੈ ਅਤੇ ਰਾਜ ਪੁਲਿਸ ਸਰਕਾਰ ਬਣਿਆ ਹੋਇਆ ਹੈ ਜਿੱਥੇ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੰਤਰੀਆਂ ਦੇ ਪੁੱਤਰ ਭਤੀਜੇ ਤੇ ਹੋਰ ਰਿਸ਼ਤੇਦਾਰ ਨਸ਼ਾ ਤਸਕਰਾਂ ਦੀ ਪਿੱਠ ’ਤੇ ਹਨ ਜਿਸ ਕਾਰਨ ਉਨ੍ਹਾਂ ਲਈ ਨਸ਼ੇ ਦਾ ਕਾਰੋਬਾਰ ਫਾਇਦੇ ਦਾ ਸੌਦਾ ਸਾਬਤ ਹੋ ਗਿਆ ਹੈ। ਪੁਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਸਾਈਕਲ ਯਾਤਰਾ ’ਤੇ ਇਥੇ ਆ ਰਹੇ ਹਨ ਦਾ ਸਮੁਚੀ ਕਾਂਗਰਸ ਵਲੋਂ ਇਕਜੁੱਟਤਾ ਨਾਲ ਸਵਾਗਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਿੱਖੀ ਸਰੂਪ, ਸਿਹਤ, ਵਾਤਾਵਰਨ ਦੀ ਸੰਭਾਲ ਤੇ ਨਵੀਂ ਪੀੜੀ ਨੂੰ ਨਸ਼ਾ ਮੁਕਤ ਕਰਨਾ ਮੁੱਖ ਉਦੇਸ਼- ਤਜਿੰਦਰਪਾਲ ਸਿੰਘ ਸੰਧੂ ਅਗਲੀ ਖ਼ਬਰ ਸਮਾਰਟ ਅਤੇ ਏ. ਆਈ. ਆਧਾਰਿਤ ਪੁਲਿਸਿੰਗ ਨੂੰ ਦਿੱਤੀ ਜਾਵੇਗੀ ਤਰਜੀਹ- ਐੱਸ.ਐੱਸ.ਪੀ. ਡਾ. ਪ੍ਰਗਿਆ ਜੈਨ
Ad Position 24