29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਦੋ ਦਿਨਾ ‘ਸਿੱਖ ਵਿੱਦਿਅਕ ਵਿਚਾਰ ਸੰਮੇਲਨ -2026’ ਦੇ ਆਖਰੀ ਦਿਨ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ ਜੱਸ)- ਸਿੱਖ ਵਿੱਦਿਅਕ ਬੋਰਡ ਵਲੋਂ ਗੁਰੂ ਨਗਰੀ ’ਚ ਕਰਵਾਏ ਗਏ ਦੋ ਦਿਨਾ ‘ਸਿੱਖ ਵਿੱਦਿਅਕ ਵਿਚਾਰ ਸੰਮੇਲਨ 2026’ ਦੇ ਦੂਜੇ ਤੇ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਅੱਜ ਦੂਜੇ ਦਿਨ ਵੀ ਵਿੱਦਿਅਕ ਨੀਤੀਆਂ, ਸਿੱਖ ਵਿੱਦਿਅਕ ਸੰਸਥਾਵਾਂ, ਵਿੱਦਿਅਕ ਸਮੱਗਰੀ ਅਤੇ ਖ਼ਾਲਸਾ ਪੰਥ ਦੀ ਵਿੱਦਿਅਕ ਤਰੱਕੀ ਦੇ ਭਵਿੱਖ ਬਾਰੇ ਵਿਦਵਾਨਾਂ ਵਲੋਂ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ ਜੱਸ)- ਸਿੱਖ ਵਿੱਦਿਅਕ ਬੋਰਡ ਵਲੋਂ ਗੁਰੂ ਨਗਰੀ ’ਚ ਕਰਵਾਏ ਗਏ ਦੋ ਦਿਨਾ ‘ਸਿੱਖ ਵਿੱਦਿਅਕ ਵਿਚਾਰ ਸੰਮੇਲਨ 2026’ ਦੇ ਦੂਜੇ ਤੇ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਅੱਜ ਦੂਜੇ ਦਿਨ ਵੀ ਵਿੱਦਿਅਕ ਨੀਤੀਆਂ, ਸਿੱਖ ਵਿੱਦਿਅਕ ਸੰਸਥਾਵਾਂ, ਵਿੱਦਿਅਕ ਸਮੱਗਰੀ ਅਤੇ ਖ਼ਾਲਸਾ ਪੰਥ ਦੀ ਵਿੱਦਿਅਕ ਤਰੱਕੀ ਦੇ ਭਵਿੱਖ ਬਾਰੇ ਵਿਦਵਾਨਾਂ ਵਲੋਂ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਬਕਾ ਜਥੇਦਾਰ ਤੇ ਵਿੱਦਿਅਕ ਬੋਰਡ ਦੇ ਡਾਇਰੈਕਟਰ ਗਿਆਨੀ ਗਿਆਨੀ ਕੇਵਲ ਸਿੰਘ ਵਲੋਂ ਅਰਦਾਸ ਕੀਤੇ ਜਾਣ ਉਪਰੰਤ ਡਾ. ਖੁਸ਼ਹਾਲ ਸਿੰਘ ਡਾਇਰੈਕਟਰ ਸਿੱਖ ਵਿੱਦਿਅਕ ਫਾਊਂਡੇਸ਼ਨ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਸਿੱਖ ਵਿੱਦਿਅਕ ਬੋਰਡ ਦੀ ਦ੍ਰਿਸ਼ਟੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਯੂਨੀਵਰਸਿਟੀ ਦੇ ਡਾ. ਕੁਲਦੀਪ ਪੁਰੀ ਨੇ ਕੌਮੀ ਵਿੱਦਿਅਕ ਨੀਤੀ ਦੀਆਂ ਕਮੀਆਂ ਵੱਲ ਧਿਆਨ ਦਿਵਾਇਆ ਅਤੇ ਜ਼ੋਰ ਦਿੱਤਾ ਕਿ ਸਿੱਖਿਆ ਨੂੰ ਰਾਜ ਦਾ ਵਿਸ਼ਾ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਨੇ ਵੀ ਵਿਚਾਰ ਰੱਖਦਿਆਂ ਕੌਮੀ ਵਿੱਦਿਅਕ ਨੀਤੀ ਦੇ ਚੰਗੇ ਪੱਖਾਂ ਨੂੰ ਉਭਾਰਿਆ। ਇਸ ਤੋਂ ਇਲਾਵਾ ਘੱਟ ਗਿਣਤੀ ਵਿੱਦਿਅਕ ਫੰਡਾਂ ਅਤੇ ਵਿੱਦਿਅਕ ਸੰਸਥਾਵਾਂ ਲਈ ਉਪਲਬੱਧ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸ. ਕੁਲਤਾਰ ਸਿੰਘ ਸੰਧਵਾਂ, ਗੁਰਦੀਪ ਸਿੰਘ ਸਹੋਤਾ ਦੇਹਰਾਦੂਨ ਅਤੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਵੀ ਸਿੱਖ ਵਿੱਦਿਅਕ ਬੋਰਡ ਦੇ ਉਪਰਾਲਿਆਂ ਨੂੰ ਅੱਗੇ ਵਧਾਉਣ ਵਿਚ ਭੂਮਿਕਾ ਨਿਭਾਈ। ਸਪੀਕਰ ਸ: ਸੰਧਵਾਂ ਨੇ ਸਿੱਖ ਵਿਦਿਅਕ ਬੋਰਡ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਸਿੱਖ ਵਿੱਦਿਅਕ ਬੋਰਡ ਦੇ ਸੋਵੀਨਰ ‘ਗਿਆਨ ਅੰਜਨੁ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤੀਆਂ ਗਈਆਂ 10 ਧਰਮ ਪੋਥੀਆਂ ਦੀ ਪੁਸਤਕ ਲੜੀ ਵੀ ਲੋਕ ਅਰਪਨ ਕੀਤੀ ਗਈ। ਗਿਆਨੀ ਕੇਵਲ ਸਿੰਘ ਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਬੋਰਡ ਦਾ ਮਿਸ਼ਨ ‘ਖ਼ਾਲਸਾ ਜੀ ਦੀ ਵਿਦਿਅਕ ਪ੍ਰਫੁੱਲਤਾ 2049’ ਹੈ। 9 ਸ਼ਖਸੀਅਤਾਂ ਸਨਮਾਨਿਤ : ਇਸ ਮੌਕੇ ਬੋਰਡ ਵਲੋਂ ਸਪੀਕਰ ਸ: ਸੰਧਵਾਂ ਤੇ ਗਿਆਨੀ ਕੇਵਲ ਸਿੰਘ ਵਲੋਂ ਸਿੱਖ ਵਿੱਦਿਅਕ ਬੋਰਡ ਵਲੋਂ ਸਿੱਖਿਆ, ਸਿੱਖ ਵਿੱਦਿਅਕ ਵਿਕਾਸ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 9 ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਵੱਕਾਰੀ ਸਨਮਾਨ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿਚ ਪ੍ਰੋਫੈਸਰ ਗੁਰਮੁਖ ਸਿੰਘ ਸਨਮਾਨ ਸ. ਦਵਿੰਦਰ ਸਿੰਘ ਬਿੰਦਰਾ ਪ੍ਰਧਾਨ ਅਤੇ ਗੁਰਸਿੱਖ ਐਜੂਕੇਸ਼ਨ ਸੁਸਾਇਟੀ, ਦੇਹਰਾਦੂਨ ਨੂੰ ਪ੍ਰਦਾਨ ਕੀਤਾ ਗਿਆ। ਡਾ. ਜਸਵੰਤ ਸਿੰਘ ਨੇਕੀ ਸਨਮਾਨ ਹਰਪਾਲ ਸਿੰਘ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਨੂੰ, ਜਿੰਦਾ ਸ਼ਹੀਦ ਭਾਈ ਤਖ਼ਤ ਸਿੰਘ ਸਨਮਾਨ ਡਾ. ਹਰਪ੍ਰੀਤ ਸਿੰਘ ਸਲੂਜਾ, ਚੇਅਰਮੈਨ ਅਤੇ ਸੈਮ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਭੋਪਾਲ ਨੂੰ, ਬਾਬਾ ਬੁੱਢਾ ਜੀ ਸਨਮਾਨ ਜਗਜੀਤ ਸਿੰਘ ਮਲਕ, ਵਿੰਗ ਕਮਾਂਡਰ ਦੁਸ਼ਿਅੰਤ ਸਿੰਘ ਆਹਲੂਵਾਲੀਆ ਅਤੇ ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਨੂੰ, ਪ੍ਰਿੰਸੀਪਲ ਤੇਜਾ ਸਿੰਘ ਸਨਮਾਨ ਰਜਿੰਦਰ ਸਿੰਘ ਭਸੀਨ ਪ੍ਰਧਾਨ ਅਤੇ ਗੁਰੂ ਨਾਨਕ ਕਾਲਜ ਚੇਨਈ, ਜਨਰਲ ਕਰਤਾਰ ਸਿੰਘ ਸਨਮਾਨ ਹਰਭਜਨ ਸਿੰਘ ਪ੍ਰਧਾਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਨੂੰ, ਭਾਈ ਗੁਰਦਾਸ ਜੀ ਸਨਮਾਨ ਕੁਲਵੰਤ ਸਿੰਘ ਪ੍ਰਧਾਨ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਦਾਦਰ ਮੁੰਬਈ ਨੂੰ, ਭਾਈ ਕਾਨ੍ਹ ਸਿੰਘ ਨਾਭਾ ਸਨਮਾਨ ਕਲਗੀਧਰ ਟਰੱਸਟ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਨੂੰ ਅਤੇ ਸ. ਤੇਜਾ ਸਿੰਘ ਸਮੁੰਦਰੀ ਸਨਮਾਨ ਭਾਈ ਜੁਗਰਾਜ ਸਿੰਘ ਚੈਰੀਟੇਬਲ ਟਰੱਸਟ ਚੰਡੀਗੜ੍ਹ ਨੂੰ ਵੱਖ-ਵੱਖ ਖੇਤਰਾਂ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤੇ ਗਏ। ਸਕੂਲ ਐਵਾਰਡ ਨਾਲ ਵਿੱਦਿਅਕ ਸੰਸਥਾਵਾਂ ਦੇ ਕੀਤੇ ਗਏ ਸਨਮਾਨ ਦੌਰਾਨ ਉਕਤ ਵਿਦਿਅਕ ਅਦਾਰਿਆਂ ਦੇ ਪ੍ਰਤੀਨਿਧਾਂ ਪ੍ਰਿੰ: ਰਵਿੰਦਰ ਕੌਰ ਏ.ਪੀ.ਕੇ.ਐੱਫ. ਪਬਲਿਕ ਸਕੂਲ, ਤਰਨਤਾਰਨ, ਮਲਕੀਅਤ ਸਿੰਘ ਮਾਈਟੀ ਖਾਲਸਾ ਵਰਲਡ ਸਕੂਲ, ਰਈਆ, ਗਜਿੰਦਰ ਸਿੰਘ ਡੀ.ਡੀ.ਆਈ. ਐਕਸੀਲੈਂਸ ਸਕੂਲ, ਫਤਿਹਗੜ੍ਹ ਚੂੜੀਆਂ, ਡਾ. ਅਰਦਮਨ ਸਿੰਘ ਮਾਹਲ ਜੀ.ਆਈ.ਪੀ.ਐੱਸ. ਸਕੂਲ, ਅਟਾਰੀ ਅਤੇ ਵਰਦੀਪ ਕੌਰ ਭਾਈ ਗੁਰਦਾਸ ਅਕੈਡਮੀ ਨੂੰ ਭੇਟ ਕੀਤੇ ਗਏ। ਹਰਪ੍ਰੀਤ ਸਿੰਘ ਵਲੋਂ ਮੰਚ ਸੰਚਾਲਨ ਕੀਤਾ ਗਿਆ। ਇਸ ਸੰਮੇਲਨ ਵਿਚ ਸਿੱਖਿਆ ਸ਼ਾਸਤਰੀ ਤੇ ਮੇਜ਼ਬਾਨ ਫੋਰ ਐਸ ਸਕੂਲ ਦੇ ਡਾਇਰੈਕਟਰ ਪ੍ਰਿੰ. ਜਗਦੀਸ਼ ਸਿੰਘ, ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੋੰਘਾ, ਹਰਜੀਤ ਸਿੰਘ, ਹਰਵਿੰਦਰ ਸਿੰਘ ਜੈਨਪੁਰ, ਅਮਰਜੀਤ ਸਿੰਘ ਰਾਏਪੁਰ, ਖੁਸ਼ਕੰਵਲ ਸਿੰਘ, ਖੁਸ਼ਹਾਲ ਸਿੰਘ, ਰਸ਼ਪਾਲ ਸਿੰਘ ਹੁਸ਼ਿਆਰਪੁਰ, ਗੁਰਕ੍ਰਿਪਾਲ ਸਿੰਘ, ਮਲਕੀਤ ਸਿੰਘ ਰਈਆ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼:- ਸਾਦਗੀ ਸੇਵਾ ਤੇ ਬੇਬਾਕੀ ਦਾ ਸੁਮੇਲ ਪ੍ਰਿੰਸੀ : ਦਵਿੰਦਰ ਸਿੰਘ ਭੱਟੀ ਅਗਲੀ ਖ਼ਬਰ ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਨੇ ਕੰਧ ਤੋੜ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਗੇਟ ਲਗਾਉਣ ਦਾ ਲਾਇਆ ਦੋਸ਼
Ad Position 24