17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਸਹੇਲੀ ਵਿਆਹ ਵਾਲੀ ਕੁੜੀ ਨੂੰ ਲੈ ਕੇ ਘਰ ਤੋਂ ਹੋਈ ਫ਼ਰਾਰ

Ad Position 21
No active advertisement
ਅਜੀਤ ਡੈਸਕ 02-01-2026
ਤਰਨ ਤਾਰਨ, 1 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿਥੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਵਿਆਹ ਵਾਲੀ ਲੜਕੀ ਨੂੰ ਉਸ ਦੀ ਗੁਆਂਢ ਰਹਿੰਦੀ ਲੜਕੀ ਘਰ ਤੋਂ ਲੈ ਕੇ ਫ਼ਰਾਰ ਹੋ ਗਈ | ਪਰਿਵਾਰਕ ਮੈਂਬਰਾਂ ਅਨੁਸਾਰ ਇਹ ਲੜਕੀਆਂ ਆਪਸ ਵਿਚ ਰਹਿਣਾ ਚਾਹੁੰਦੀਆਂ ਹਨ | ਭਾਵੇਂ ਵਿਆਹ ਵਾਲੀ ਲੜਕੀ ਦੀ ਮਾਤਾ ਵਲੋਂ ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ | ਤਰਨ ਤਾਰਨ ਦੇ ਮੁਰਾਦਪੁਰਾ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ 14 ਜਨਵਰੀ 2026 ਨੂੰ ਵਿਆਹ ਰੱਖਿਆ ਹੋਇਆ ਹੈ | ਉਨ੍ਹਾਂ ਵਲੋਂ ਆਪਣੀ ਲੜਕੀ ਨੂੰ ਦਾਜ ਵਿਚ ਦੇਣ ਲਈ ਵਰੀ ਅਤੇ ਹੋਰ ਸਾਮਾਨ ਵੀ ਇਕੱਠਾ ਕੀਤਾ ਹੋਇਆ ਹੈ ਅਤੇ ਘਰ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਗੁਆਂਢ ਵਿਚ ਰਹਿੰਦੀ ਉਸ ਦੀ ਲੜਕੀ ਦੀ ਸਹੇਲੀ ਉਨ੍ਹਾਂ ਦੀ ਲੜਕੀ ਨੂੰ ਘਰੋਂ ਲੈ ਕੇ ਫਰਾਰ ਹੋ ਗਈ | ਉਨ੍ਹਾਂ ਦੀ ਲੜਕੀ ਆਪਣੇ ਘਰੋਂ 30 ਹਜ਼ਾਰ ਰੁਪਏ ਨਗਦ ਅਤੇ ਸੋਨੇ ਦੀਆਂ ਵਾਲੀਆਂ ਵੀ ਲੈ ਗਈ | ਉਨ੍ਹਾਂ ਦੱਸਿਆ ਕਿ ਜਿਹੜੀ ਲੜਕੀ ਉਨ੍ਹਾਂ ਦੀ ਲੜਕੀ ਨੂੰ ਲੈ ਕੇ ਗਈ ਹੈ, ਉਹ ਲੜਕੀ ਅਤੇ ਉਨ੍ਹਾਂ ਦੀ ਲੜਕੀ ਇਕੱਠੀਆਂ ਸਕੂਲ ਪੜ੍ਹਦੀਆਂ ਸਨ ਅਤੇ ਇਨ੍ਹਾਂ ਦੋਵਾਂ ਦਾ ਆਪਸ ਵਿਚ ਕਾਫ਼ੀ ਮੇਲ ਮਿਲਾਪ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਆਪਣੀ ਲੜਕੀ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ | ਉਨ੍ਹਾਂ ਨੇ ਦੂਜੀ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਲੜਕੀ ਸੰਬੰਧੀ ਗੱਲ ਕੀਤੀ ਹੈ, ਪਰ ਉਨ੍ਹਾਂ ਵੀ ਕੁਝ ਨਹੀਂ ਦੱਸਿਆ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਅਸਮਰੱਥਾ ਜਤਾਈ ਹੈ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਲੜਕੀਆਂ ਬਾਲਗ ਹਨ | ਉਕਤ ਔਰਤ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਪਤਾ ਲੱਗਣ 'ਤੇ ਲੜਕੇ ਵਾਲਿਆਂ ਵਲੋਂ ਵੀ ਉਨ੍ਹਾਂ ਦੀ ਲੜਕੀ ਦਾ ਰਿਸ਼ਤਾ ਤੋੜ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮੀਆਂਪੁਰ ਵਿਖੇ ਪੁਲ ਦੀ ਉਸਾਰੀ ਦਾ ਕੰਮ ਰੁਕਣ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ <br/> ਅਗਲੀ ਖ਼ਬਰ ਕੈਨੇਡਾ ਭੇਜਣ ਦੇ ਨਾਂਅ 'ਤੇ 10 ਲੱਖ ਦੀ ਠੱਗੀ
Ad Position 24