ਤਰਨ ਤਾਰਨ, 1 ਜਨਵਰੀ (ਹਰਿੰਦਰ ਸਿੰਘ)-ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਤਨੇਜਾ ਓਵਰਸੀਜ਼ ਸ਼ੈਲਰ ਵਿਖੇ ਸਮੂਹ ਸਟਾਫ਼ ਅਤੇ ਵਰਕਰਾਂ ਨੂੰ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਗਰਮ ਲੋਈਆਂ ਵੰਡੀਆਂ ਗਈਆਂ | ਇਸ ਮੌਕੇ ਅਵਤਾਰ ਸਿੰਘ ਤਨੇਜਾ ਅਤੇ ਜੈਦੀਪ ਸਿੰਘ ਤਨੇਜਾ ਵਲੋਂ ਸਮੂਹ ਸਟਾਫ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਅਰਦਾਸ ਕੀਤੀ ਗਈ ਕਿ ਇਹ ਨਵਾਂ ਸਾਲ ਸਭ ਲਈ ਚੰਗੀ ਸਿਹਤ, ਖੁਸ਼ਹਾਲੀ, ਸੁੱਖ ਅਤੇ ਤਰੱਕੀ ਲੈ ਕੇ ਆਵੇ | ਇਸ ਮੌਕੇ ਹਰਜੀਤ ਸਿੰਘ ਠੇਕੇਦਾਰ, ਦਲਬੀਰ ਸਿੰਘ ਸੁਪਰਵਾਈਜ਼ਰ, ਸੰਦੀਪ ਕੁਮਾਰ ਅਕਾਊਾਟੈਂਟ, ਜੁਗਲ ਕਿਸ਼ੋਰ, ਪਿ੍ੰਸ ਸ਼ਰਮਾ, ਕਵਲਜੀਤ ਮੁਰਾਦਪੁਰ, ਅਮਰਪਾਲ ਸਿੰਘ, ਪਿ੍ਤਪਾਲ ਸਿੰਘ, ਮੰਥਨ, ਨਿਹਾਲ, ਮੋਨਿਸ਼ ਅਤੇ ਸਮੂਹ ਸਟਾਫ਼ ਵਰਕਰਾਂ ਅਤੇ ਪੱਲੇਦਾਰ ਹਾਜ਼ਰ ਸਨ |