08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮੁਰਾਦਪੁਰਾ ਵਿਖੇ ਪਾਰਕ ਵਿਚ ਬੱਚਿਆਂ ਦੇ ਖੇਡਣ ਲਈ ਲੱਗੇ ਪਘੂੰੜੇ ਟੁੱਟੇ <br/>

Ad Position 21
No active advertisement
ਅਜੀਤ ਡੈਸਕ 04-01-2026
ਤਰਨ ਤਾਰਨ, 3 ਜਨਵਰੀ (ਪਰਮਜੀਤ ਜੋਸ਼ੀ)-ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਤਰਫ ਲੋਕਾਂ ਨੂੰ ਸਹੂਲਤਾਂ ਅਤੇ ਸਾਫ਼ ਸੁਥਰਾ ਪ੍ਰਬੰਧ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਦੇ ਮੁਹੱਲਾ ਮੁਰਾਦਪੁਰਾ ਤੋਂ ਮਿਲਦੀ ਹੈ, ਜਿਥੇ ਬੱਚਿਆਂ ਦੇ ਖੇਡਣ ਲਈ ਬਣੀ ਪਾਰਕ ਵਿਚ ਲੱਗੇ ਪਘੂੰੜੇ ਕਈ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਸਾਫ ਸਫਾਈ ਦਾ ਬੁਰਾ ਹਾਲ ਹੈ, ਜਿਸ ਕਾਰਨ ਜਿਥੇ ਬੱਚੇ ਖੇਡਾ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ, ਉਥੇ ਸਾਫ ਸਫਾਈ ਚੰਗੀ ਤਰ੍ਹਾਂ ਨਾ ਹੋਣ ਕਾਰਨ ਜੋ ਲੋਕ ਪਾਰਕ ਵਿਚ ਸੈਰ ਕਰਨ ਲਈ ਜਾਂਦੇ ਹਨ, ਉਹ ਵੀ ਪ੍ਰੇਸ਼ਾਨ ਹਨ | ਮੁਹੱਲਾ ਨਿਵਾਸੀਆਂ ਪਵਨਦੀਪ ਸਿੰਘ, ਵਰੁਣ ਸਿੰਘ, ਅਰੁਣ ਸਿੰਘ, ਬਲਜੀਤ ਸਿੰਘ, ਬਲਬੀਰ ਸਿੰਘ, ਬਲਜੀਤ ਕੌਰ ਆਦਿ ਤੋਂ ਇਲਾਵਾ ਹੋਰਨਾਂ ਦੱਸਿਆ ਕਿ ਮੁਰਾਦਪੁਰਾ ਵਿਖੇ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਜੋ ਪਾਰਕ ਬਣੀ ਹੈ, ਉਸ ਵਿਚ ਬੱਚਿਆਂ ਦੇ ਖੇਡਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪਘੂੰੜੇ ਲੱਗੇ ਹੋਏ ਸਨ, ਜਿਨ੍ਹਾਂ ਵਿਚ ਬੱਚੇ ਖੇਡਦੇ ਸਨ ਪ੍ਰੰਤੂ ਇਹ ਪਘੂੰੜੇ ਕਈ ਸਾਲਾਂ ਤੋਂ ਟੁੱਟੇ ਹੋਏ ਹਨ, ਉਥੇ ਪਾਰਕ ਵਿਚ ਜਗ੍ਹਾ ਜਗ੍ਹਾ ਗੰਦਗੀ ਪਈ ਹੋਈ ਹੈ, ਜਿਸ ਕਾਰਨ ਜਿਥੇ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਬੱਚੇ ਵੀ ਹੁਣ ਪਾਰਕ ਵਿਚ ਖੇਡਾਂ ਖੇਡਣ ਨਹੀਂ ਜਾਂਦੇ | ਉਨ੍ਹਾਂ ਕਿਹਾ ਕਿ ਮੁਹੱਲਾ ਵਿਚ ਬੱਚਿਆਂ ਦੇ ਖੇਡਣ ਲਈ ਕੋਈ ਹੋਰ ਪਾਰਕ ਨਹੀਂ ਹੈ, ਬਾਕੀ ਸਾਰੀਆਂ ਪਾਰਕਾਂ ਜਾਂ ਗਰਾਊਡ ਬਹੁਤ ਦੂਰ ਹਨ, ਜਿਸ ਕਾਰਨ ਬੱਚੇ ਉਥੇ ਜਾਣ ਤੋਂ ਅਸਮਰਥ ਹਨ, ਉਥੇ ਪਾਰਕ ਵਿਚ ਜੋ ਲੋਕ ਸਵੇਰੇ-ਸ਼ਾਮ ਸੈਰ ਕਰਦੇ ਹਨ, ਉਹ ਵੀ ਪ੍ਰੇਸ਼ਾਨ ਹਨ ਕਿਉਂਕਿ ਪਾਰਕ ਵਿਚ ਕੂੜਾ ਪਿਆ ਹੋਇਆ ਹੈ, ਜਿਸ ਕਾਰਨ ਗੰਦਗੀ ਬਦਬੂ ਆਉਂਦੀ ਰਹਿੰਦੀ ਹੈ | ਉਨ੍ਹਾਂ ਨਗਰ ਕੌਂਸਲ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਮੁਰਾਦਪੁਰਾ ਵਿਖੇ ਪਾਰਕ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ ਅਤੇ ਟੁੱਟੇ ਹੋਏ ਪਘੂੰੜਿਆਂ ਨੂੰ ਨਵਾਂ ਲਗਾਇਆ ਜਾਵੇ, ਤਾਂ ਜੋ ਬੱਚੇ ਖੇਡ ਸਕਣ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਬਜ਼ਾਰਾਂ 'ਚ ਵਿਕ ਰਹੀ ਹੈ ਚਾਈਨਾ ਡੋਰ,ਕੁਝ ਲਾਲਚੀ ਲੋਕ ਦੂਜਿਆਂ ਦੀਆਂ ਜਾਨ... ਅਗਲੀ ਖ਼ਬਰ ਚੋਰਾਂ ਨੇ ਇਕੋ ਰਾਤ 2 ਦੁਕਾਨਾਂ ਤੇ ਇਕ ਘਰ ਨੂੰ ਬਣਾਇਆ ਨਿਸ਼ਾਨਾ <br/>
Ad Position 24