08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਨਵ-ਨਿਯੁਕਤ ਕਾਨੂੰਨੀ ਸਲਾਹਕਾਰ ਵਰਿੰਦਰ ਸ਼ਰਮਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 04-01-2026
ਤਰਨ ਤਾਰਨ, 3 ਜਨਵਰੀ (ਹਰਿੰਦਰ ਸਿੰਘ)- ਸੇਵਾਮੁਕਤ ਬੈਂਕ ਅਫਸਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੱਟੀ ਜੋ ਕਿ ਆਪਣੇ ਸਾਥੀ ਗੁਰਪਿੰਦਰ ਸਿੰਘ ਸਮੇਤ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਸ਼ਕਤੀ ਸ਼ਰਮਾ ਦੇ ਗ੍ਰਹਿ ਤਰਨਤਾਰਨ ਪੁੱਜੇ, ਜਿਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਾਸਟਰ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੀ ਹੋਈ ਮੀਟਿੰਗ ਵਿਚ ਵਰਿੰਦਰ ਸ਼ਰਮਾ ਨੂੰ ਸਰਬਸੰਮਤੀ ਨਾਲ ਸਭਾ ਦਾ ਕਾਨੂੰਨੀ ਸਲਾਹਕਾਰ ਚੁਣਿਆ ਗਿਆ ਸੀ | ਇਸ ਤੋਂ ਪਹਿਲਾਂ ਉਹ ਇਸ ਸਭਾ ਦੇ ਪੱਟੀ ਬਲਾਕ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਦੱਸਿਆ ਕਿਾ ਵਰਿੰਦਰ ਸ਼ਰਮਾ ਨੇ ਭਗਵਾਨ ਪਰਸ਼ੂਰਾਮ ਦਾ ਜੀਵਨ ਚਰਿੱਤਰ ਨਾਮ ਦੀ ਪੁਸਤਕ ਲਿਖਣ ਸਮੇਂ ਮੈਨੂੰ ਅਨੇਕ ਕੀਮਤੀ ਸੁਝਾਅ ਦਿਤੇ ਅਤੇ ਆਰਥਿਕ ਸਹਾਇਤਾ ਵੀ ਕੀਤੀ | ਇਸ ਪੁਸਤਕ ਦੀਆਂ ਕਾਪੀਆਂ ਦੇਸ਼-ਵਿਦੇਸ਼ ਵਿਚ ਵਸਦੇ ਬ੍ਰਾਹਮਣਾਂ ਤੱਕ ਡਾਕ ਰਾਹੀਂ ਭੇਜਣ ਦੀ ਸਲਾਹ ਵੀ ਇਨ੍ਹਾਂ ਨੇ ਦਿੱਤੀ, ਜਿਸ ਕਾਰਨ ਅੱਜ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਵਰਗੇ ਵਿਕਸਤ ਦੇਸ਼ਾਂ ਵਿਚ ਵੱਸਦੇ ਬ੍ਰਾਹਮਣ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਚਰਿੱਤਰ ਤੋਂ ਸੇਧ ਲੈ ਰਹੇ ਹਨ | ਇਸ ਮੌਕੇ ਨਵਨਿਯੁਕਤ ਕਾਨੂੰਨੀ ਸਲਾਹਕਾਰ ਵਰਿੰਦਰ ਸ਼ਰਮਾ ਨੇ ਪ੍ਰਧਾਨ ਮਾਸਟਰ ਸ਼ਕਤੀ ਸ਼ਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਖੇਮਕਰਨ ਦੇ ਨਵੇਂ ਥਾਣਾ ਮੁਖੀ ਅਵਤਾਰ ਸਿੰਘ ਸੋਨਾ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਬਰਾਮਦ
Ad Position 24