ਖੇਮਕਰਨ, 3 ਜਨਵਰੀ (ਰਾਕੇਸ਼ ਬਿੱਲਾ)- ਪੁਲਿਸ ਥਾਣਾ ਖੇਮਕਰਨ 'ਚ ਨਵ ਨਿਯੁਕਤ ਐੱਸ.ਐੱਚ.ਓ. ਐੱਸ.ਆਈ. ਅਵਤਾਰ ਸਿੰਘ ਸੋਨਾ ਵਲੋਂ ਆਪਣਾ ਅਹੁਦਾ ਸੰਭਾਲ ਕਿ ਕੰਮਕਾਜ ਚਾਲੂ ਕਰਨ ਦੌਰਾਨ ਸਥਾਨਿਕ ਵੱਖ-ਵੱਖ ਸਿਆਸੀ ਆਗੂਆਂ ਨੇ ਉੁਨ੍ਹਾਂ ਨਾਲ ਮੁਲਾਕਾਤ ਕਰਕੇ ਸਵਾਗਤ ਕਰਦੇ ਹੋਏ ਸਨਮਾਨਿਤ ਕੀਤਾ ਤੇ ਪੁਲਿਸ ਦਾ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਕੀਤੇ ਜਾ ਰਹੇ ਯਤਨਾ ਦਾ ਸਾਥ ਦੇਣ ਦਾ ਵਾਅਦਾ ਕੀਤਾ | ਨਵ ਨਿਯੁਕਤ ਥਾਣਾ ਮੁਖੀ ਨੇ ਵਿਸ਼ਵਾਸ਼ ਦਿਵਾਇਆ ਕਿ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਜੇਲ੍ਹਾ 'ਚ ਭੇਜਿਆ ਦਾਵੇਗਾ | ਇਸ ਲਈ ਨੂੰ ਜਨਤਾ ਦਾ ਸਹਿਯੋਗ ਜ਼ਰੂਰੀ ਹੈ, ਜਿਹੜਾ ਪਬਲਿਕ ਦਾ ਆਦਮੀ ਸੂਚਨਾ ਦੇਵੇਗਾ, ਉਸ ਨੂੰ ਗੁਪਤ ਰੱਖ ਕਿ ਮੁਲਜਮਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਨਗਰ ਪੰਚਾਇਤ ਖੇਮਕਰਨ ਦੇ ਮੀਤ ਪ੍ਰਧਾਨ ਜਥੇਦਾਰ ਕਿੱਕਰ ਸਿੰਘ ਚੱਠੂ, ਅੱਛਰ ਸਿੰਘ ਬਾਜਵਾ ਸਮਾਜ ਸੇਵਕ, ਸਰਵਨ ਸਿੰਘ ਪੰਨੂ, ਜਾਗੀਰ ਸਿੰਘ ਕੌਂਸਲਰ, ਬੰਟੀ ਅਰੋੜਾ ਕੌਂਸਲਰ, ਅਮਰਜੀਤ ਸਿੰਘ ਬੱਬੂ ਕੌਂਸਲਰ ਆਦਿ ਹਾਜ਼ਰ ਸਨ |