ਖੇਮਕਰਨ, 3 ਜਨਵਰੀ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਸਥਾਨਿਕ ਗੁਰਦੁਆਰਾ ਭਾਈ ਚੈਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼ਜਾਇਆ ਗਿਆ | ਜਿਸ 'ਚ ਟਰੈਕਟਰ-ਟਰਾਲੀਆਂ ਤੇ ਪੈਦਲ ਚੱਲ ਕੇ ਸੈਂਕੜੇ ਦੀ ਤਦਾਦ 'ਚ ਸੰਗਤਾਂ ਸ਼ਾਮਿਲ ਹੋਈਆਂ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕਿ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ | ਕਵੀਸ਼ਰੀ ਜਥੇ ਭਾਈ ਬਗੀਚਾ ਸਿੰਘ ਬਲੇਹਰ ਨੇ ਸਾਰੇ ਰਸਤੇ ਗੁਰੂ ਸਾਹਿਬਾਨ ਦਾ ਇਤਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਸਾਰੇ ਰਸਤੇ ਸੰਗਤਾਂ ਨੇ ਜਗ੍ਹਾ-ਜਗ੍ਹਾ ਸਵਾਗਤੀ ਗੇਟ ਬਣਾ ਕੇ ਅਤੇ ਲੰਗਰ ਲਗਾ ਕੇ ਸਵਾਗਤ ਰੀਤਾ | ਬਾਜ਼ਾਰ ਵਿਚ ਦੁਕਾਨਾਂ ਵਾਲਿਆਂ ਨੇ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਪੰਜ ਪਿਆਰਿਆਂ ਨੂੰ ਸਿਰੋਪਾਉ ਦੇ ਕੇ ਸਨਮਾਨ ਕੀਤਾ | ਖੇਮਕਰਨ ਵਿਚ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰਪੁਰਬ ਮਨਾਇਆ ਜਾਵੇਗਾ | ਇਸ ਨਗਰ ਕੀਰਤਨ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ, ਗਿਆਨੀ ਵਿਰਸਾ ਸਿੰਘ, ਨੰਬਰਦਾਰ ਮੇਜਰ ਸਿੰਘ ਚੱਠੂ, ਸਵਰਨ ਸਿੰਘ ਮਿਸਤਰੀ, ਸੁਖਜਿੰਦਰ ਸਿੰਘ ਬੌਬੀ, ਗਿਆਨੀ ਹਰਭਜਨ ਸਿੰਘ, ਵੀਰ ਸਿੰਘ, ਸਰਬਜੀਤ ਸਿੰਘ ਟਿੰਕੂ, ਸੰਧੂ ਪਰਿਵਾਰ, ਸਰਹਾਲੀ ਵਾਲਾ ਪਰਿਵਾਰ ਤੋਂ ਇਲਾਵਾ ਭਾਰੀ ਗਿਣਤੀ 'ਚ ਪਤਵੰਤੇ ਸ਼ਾਮਿਲ ਹੋਏ |