ਝਬਾਲ, 3 ਜਨਵਰੀ (ਸਰਬਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਝਬਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਵਿਸ਼ਾਲ ਸੁੰਦਰ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤੋਂ ਸ਼ੁਰੂ ਹੋ ਕੇ ਅੱਡਾ ਝਬਾਲ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਪੜਾਅ ਵਾਰ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਜੀ ਵਿਖੇ ਸ਼ਾਮ ਨੂੰ ਵਾਪਸ ਪੁੱਜਾ | ਰਸਤੇ ਵਿਚ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਵਿਸ਼ੇਸ਼ ਪਕਵਾਨਾਂ ਦੇ ਲੰਗਰ ਵਰਤਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ | ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਗੁਰਦੁਆਰਾ ਪੱਤੀ ਪਾਂਡੋ ਕੀ ਝਬਾਲ ਦੇ ਪ੍ਰਬੰਧਕਾਂ ਵਲੋਂ ਵੀ ਚਾਹ ਪਕੌੜਿਆਂ ਦੀ ਵਿਸ਼ੇਸ਼ ਲੰਗਰ ਵਰਤਾਏ ਗਏ ਅਤੇ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਵਿਚ ਗਿਆਨੀ ਮਨਜਿੰਦਰ ਸਿੰਘ, ਗਿਆਨੀ ਰਾਜਪਾਲ ਸਿੰਘ, ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਨਿਸ਼ਾਨ ਸਿੰਘ, ਗਗਨਦੀਪ ਸਿੰਘ ਸੰਧੂ ਝਬਾਲ, ਸ਼ੁਭਦੀਪ ਸਿੰਘ, ਬਲਜੀਤ ਸਿੰਘ ਬੀਤਾ, ਥਾਣੇਦਾਰ ਹਰਜਿੰਦਰ ਸਿੰਘ, ਸਰਬਜੀਤ ਸਿੰਘ ਪੱਪੂ ਝਬਾਲ, ਸਾਬਕਾ ਸਰਪੰਚ ਨਰਿੰਦਰ ਪਾਲ ਪੱਪਾ ਝਬਾਲ, ਸੁਰਜਨ ਸਿੰਘ, ਜਗੀਰ ਸਿੰਘ, ਸੁੱਚਾ ਸਿੰਘ, ਜਰਨੈਲ ਸਿੰਘ ਬਿੱਟੂ ,ਗੁਰਵਿੰਦਰਪਾਲ ਝਬਾਲ ਕਰਿਆਨਾ ਸਟੋਰ, ਡਾਕਟਰ ਜਗਰੂਪ ਸਿੰਘ ਬੱਬੂ ਝਬਾਲ, ਕੇਵਲ ਵਾਲਾ ਮਨਜੀਤ ਸਿੰਘ ਬਾਊ ਅਤੇ ਹੋਰ ਪਿੰਡ ਵਾਸੀ ਮੁਹਤਬਰ ਆਗੂ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |