08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੱਚਿਆਂ ਵਿਚ ਗੈਸ ਅਤੇ ਕਬਜ਼ ਰਹਿਣ 'ਤੇ ਤੁਰੰਤ ਚੈੱਕਅੱਪ ਜ਼ਰੂਰੀ-ਡਾ. ਸੁਪਿ੍ਯਾ <br/>

Ad Position 21
No active advertisement
ਅਜੀਤ ਡੈਸਕ 04-01-2026
ਤਰਨ ਤਾਰਨ, 3 ਜਨਵਰੀ (ਪਰਮਜੀਤ ਜੋਸ਼ੀ)-ਬੱਚਿਆਂ ਵਿਚ ਦਿਨ ਬ ਦਿਨ ਵੱਧ ਰਹੀ ਕਬਜ਼ ਅਤੇ ਗੈਸ ਦੀ ਬਿਮਾਰੀ ਚਿੰਤਾਜਨਕ ਹੈ ਅਤੇ ਕਬਜ਼ ਹੋਣ 'ਤੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਤੁਰੰਤ ਬੱਚੇ ਦਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ | ਇਹ ਜਾਣਕਾਰੀ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਕਬਜ਼ ਅਤੇ ਗੈਸ ਦੀ ਸਮੱਸਿਆ ਬੱਚਿਆਂ ਵਿਚ ਫਾਸਟ ਫੂਡ ਜਿਵੇਂ ਕਿ ਪੀਜਾ, ਬਰਗਰ, ਕੁਰਕਰੇ, ਚਿਪਸ, ਕੋਲ ਡਰਿੰਕਸ ਵੱਲ ਜਿਆਦਾ ਰੁਝਾਨ ਕਰਨਾ ਹੈ, ਜੋ ਕਿ ਜਿਆਦਾਤਰ ਮੈਦੇ ਤੋਂ ਬਣੇ ਹੁੰਦੇ ਹਨ ਅਤੇ ਦੂਸਰਾ ਕਾਰਨ ਬੱਚਿਆਂ ਵਿਚ ਆਊਟਡੋਰ ਗਤੀਵਿਧੀ ਘੱਟ ਹੋਣਾ ਹੈ | ਬੱਚੇ ਅੱਜ ਕੱਲ੍ਹ ਮੋਬਾਈਲ, ਕੰਪਿਊਟਰ, ਗੇਮਜ ਵਿਚ ਜਿਆਦਾ ਰੁਝਾਨ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਘੱਟ ਗਤੀਵਿਧੀ ਕਰਦਾ ਹੈ ਅਤੇ ਬੱਚਿਆਂ ਦਾ ਸਰੀਰ ਸੁਸਤ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਕਬਜ ਅਤੇ ਗੈਸ ਦੇ ਰੋਗ ਦਾ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਗਰ ਕਿਸੇ ਦੇ ਬੱਚੇ 'ਚ ਕਬਜ਼ ਦੇ ਨਾਲ-ਨਾਲ ਦੀ ਸਮੱਸਿਆ ਹੋ ਰਹੀ ਹੈ, ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਬੱਚੇ ਦਾ ਚੈੱਕਅੱਪ ਕਰਵਾਇਆ ਜਾਵੇ ਤਾਂ ਜੋ ਬਿਮਾਰੀ ਗੰਭੀਰ ਨਾ ਬਣ ਸਕੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੀਆਂ ਪ੍ਰਭਾਤ ਫੇਰੀਆਂ <br/> ਅਗਲੀ ਖ਼ਬਰ ਲੁੱਟਾਂ-ਖੋਹਾਂ ਤੇ ਚੋਰੀਆਂ ਰੋਕਣ ਵਿਚ ਭਿੱਖੀਵਿੰਡ ਪੁਲਿਸ ਪੂਰੀ ਤਰ੍ਹਾਂ ਨਾਕਾਮ- ਪ੍ਰਧਾਨ <br/>
Ad Position 24