08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਇਮਾਨਦਾਰੀ ਜ਼ਿੰਦਾ ਹੈ <br/>

Ad Position 21
No active advertisement
ਅਜੀਤ ਡੈਸਕ 04-01-2026
ਬਾਬਾ ਬਕਾਲਾ ਸਾਹਿਬ, 3 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਜਦੋਂ ਕਿ ਸਾਰੇ ਪਾਸੇ ਪੈਸੇ ਦਾ ਬੋਲਬਾਲਾ ਹੈ ਅਤੇ ਚਾਰ-ਚੁਫੇਰੇ ਆਪੋ-ਧਾਪੀ ਪਈ ਹੈ, ਪਰ ਇਸ ਕਲਯੁੱਗ ਦੇ ਜ਼ਮਾਨੇ 'ਚ ਅਜੇ ਵੀ ਕੁਝ ਈਮਾਨਦਾਰ ਲੋਕ ਵੱਸਦੇ ਹਨ, ਜਿਨ੍ਹਾਂ ਦੇ ਸਿਰ 'ਤੇ ਧਰਤੀ ਟਿਕੀ ਹੋਈ ਹੈ | ਐਸੀ ਹੀ ਇਕ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਇਕ ਸਬਜ਼ੀ ਵਿਕਰੇਤਾ ਨੂੰ 30,000/-ਰੁਪੈ ਲੱਭੇ ਤਾਂ ਉਸਨੇ ਮਾਲਕ ਨੂੰ ਲੱਭ ਕੇ ਵਾਪਿਸ ਕਰ ਦਿੱਤੇ | ਸਬਜ਼ੀ ਵਿਕਰੇਤਾ ਮਦਨ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਧਿਆਨਪੁਰ ਜੋ ਕਿ ਬਾਬਾ ਬਕਾਲਾ ਸਾਹਿਬ ਵਿਖੇ ਰੇਹੜੀ ਉਪਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਨੂੰ ਇਕ ਮੋਟਰਸਾਈਕਲ ਸਵਾਰ ਪਤੀ-ਪਤਨੀ, ਜੋ ਰਈਆ ਨੂੰ ਜਾ ਰਹੇ ਸਨ, ਤਾਂ ਉਨ੍ਹਾਂ ਦੇ ਬੈਗ ਦੀ ਤਨੀ ਟੁੱਟ ਕਾਰਣ ਬੈਗ ਥੱਲੇ ਡਿੱਗ ਪਿਆ, ਜੋ ਕਿ ਉਸਨੇ ਚੁੱਕ ਲਿਆ, ਬੈਗ 'ਚ ਬੈਂਕ ਕਾਪੀ ਸੀ ਤਾਂ ਉਸਨੇ ਐਚ.ਡੀ.ਐਫ.ਸੀ. ਬੈਂਕ 'ਚ ਜਾ ਕੇ ਮੋਬਾਇਲ ਨੰਬਰ ਲੈ ਕੇ ਰਕਮ ਦੇ ਅਸਲੀ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ, ਵਾਸੀ ਛੱਜਲਵਡੀ ਨੂੰ ਫੋਨ ਕਰਕੇ ਸੱਦ ਲਿਆ ਅਤੇ ਉਨ੍ਹਾਂ ਨੂੰ ਰਕਮ ਵਾਪਿਸ ਕਰ ਦਿੱਤੀ, ਸਬਜ਼ੀ ਵਿਕਰੇਤਾ ਦੀ ਇਸ ਇਮਾਨਦਾਰੀ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਅਤੇ ਆਰ.ਟੀ.ਆਈ ਕਾਰਕੰੁਨਾਂ ਵਿਰੁੱਧ ਐੱਫ਼.ਆਈ.ਆਰ. ਦਰਜ ਕਰਨਾ ਮੰਦਭਾਗਾ-ਰਾਜਾ ਲਦੇਹ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ 'ਤੇ ਨਿਆਂ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਅਸੀਂ ਨਿਆਂ ਦਿਵਾ ਕੇ ਰਹਾ...
Ad Position 24