08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ 2026 ਦਾ ਨਵਾਂ ਸਾਲ ਕਥਾ-ਕੀਰਤਨ ਦੇ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 04-01-2026
• ਨਵਾਂ ਵਰ੍ਹਾ ਹਰੇਕ ਲਈ ਬਖਸ਼ਿਸ਼ ਭਰਿਆ ਤੇ ਨਾਮ ਬਾਣੀ ਵਾਲਾ ਹੋਵੇ-ਭਾਈ ਗੁਰਇਕਬਾਲ ਸਿੰਘ
ਅੰਮਿ੍ਤਸਰ, 3 ਜਨਵਰੀ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ 2026 ਦਾ ਨਵਾਂ ਸਾਲ ਕਥਾ ਕੀਰਤਨ ਦੇ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਬੀਬੀ ਨਰਿੰਦਰਜੀਤ ਕੌਰ ਅਤੇ ਸਹਿਯੋਗੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਸੰਗਤ ਰੂਪੀ ਪਾਠ ਨਾਲ ਕੀਤੀ ਗਈ | ਉਪਰੰਤ 4 ਵਜੇ ਤੋਂ ਰਾਤ 8 ਵਜੇ ਤੱਕ ਚਲੇ ਗੁਰਮਤਿ ਸਮਾਗਮ ਦੌਰਾਨ ਭਲਾਈ ਕੇਂਦਰ ਦੇ ਮੁਖੀ ਤੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹੋਏ ਨਵੇਂ ਸਾਲ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਕਿਹਾ ਇਹ ਸਾਲ ਸਭਨਾਂ ਲਈ ਬਖ਼ਸ਼ਿਸ਼ਾਂ ਵਾਲਾ ਅਤੇ ਨਾਮ ਬਾਣੀ ਵਾਲਾ ਹੋਵੇ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਵੀ ਗੁਰਮਤਿ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਦੋਂ ਕਿ ਭਾਈ ਗੁਰਚਰਨ ਸਿੰਘ ਲਾਲੀ ਦਿੱਲੀ ਵਾਲੇ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਗੁਰਦੀਪ ਸਿੰਘ ਲਾਲਾ ਵੀਰਜੀ ਤੇ ਭਾਈ ਮਹਿਕਪ੍ਰੀਤ ਸਿੰਘ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ |
Ad Position 22
No active advertisement
ਪਿਛਲੀ ਖ਼ਬਰ 'ਆਪ' ਅਤੇ ਕਾਂਗਰਸ ਵੀ ਜੀ ਰਾਮ ਜੀ ਯੋਜਨਾ ਬਾਰੇ ਝੂਠਾ ਪ੍ਰਚਾਰ ਕਰ ਰਹੀਆਂ ਹਨ-ਡਾ: ਜਗਮੋਹਨ ਸਿੰਘ ਰਾਜ ਅਗਲੀ ਖ਼ਬਰ ਜ਼ਿਲ੍ਹੇ ਭਰ 'ਚ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਹੋਵੇਗੀ 8 ਤੋਂ ਸ਼ੁਰੂ-ਵਧੀਕ ਡੀ. ਸੀ.
Ad Position 24