08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ-ਮੰਗਲ ਸਿੰਘ ਭੈਣੀ <br/>

Ad Position 21
No active advertisement
ਅਜੀਤ ਡੈਸਕ 04-01-2026
ਅਟਾਰੀ ਸਰਹੱਦ, 3 ਜਨਵਰੀ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਗ਼ਦਰ ਲਹਿਰ ਦੇ ਮੋਢੀ ਮਹਾਨ ਇਨਕਲਾਬੀ ਦੇਸ਼ ਭਗਤ, ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਅਤੇ ਅਜ਼ਾਦੀ ਉਪਰੰਤ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਸਾਰੀ ਜ਼ਿੰਦਗੀ ਸੰਘਰਸ਼-ਸ਼ੀਲ ਰਹੇ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਹਾੜਾ ਸਮੂਹ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਚਾਰ ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਿੰਡ ਭਕਨਾ ਵਿਖੇ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਕਿਰਤੀਆਂ ਕਿਸਾਨਾਂ ਤੇ ਆਮ ਮਿਹਨਤਕਸ਼ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਬਾਬਾ ਭਕਨਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ | ਇਸ ਦਿਨ ਹੀ ਸਵੇਰੇ ਬਾਬਾ ਸੋਹਨ ਸਿੰਘ ਭਕਨਾ ਦੇ ਪਰਿਵਾਰਕ ਮੈਂਬਰ ਜਸਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਯਾਦਗਾਰ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਜਾਂਦਾ ਹੈ | ਇਸ ਉਪਰੰਤ ਬਾਬਾ ਸੋਹਣ ਸਿੰਘ ਭਕਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ ਵਿਚ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸਿਆਸੀ ਕਾਨਫਰੰਸ ਤੇ ਲੋਕ ਪੱਖੀ ਸਭਿਆਚਾਰਕ ਪ੍ਰੋਗਰਾਮ ਕਰਕੇ ਬਾਬਾ ਜੀ ਤੇ ਬਾਕੀ ਸਭ ਗ਼ਦਰੀ ਯੋਧਿਆਂ ਤੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਦੇਸ਼ ਵਿਚ ਬਾਬਾ ਸੋਹਨ ਸਿੰਘ ਭਕਨਾ ਦੀ ਵਿਚਾਰਧਾਰਾ ਦਾ ਰਾਜ ਪ੍ਰਬੰਧ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ | ਇਸਦੀ ਤਿਆਰੀ ਵਿਚ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਅਟਾਰੀ ਵੰਨ ਦੇ ਸਕੱਤਰ ਕਾਮਰੇਡ ਮੰਗਲ ਸਿੰਘ ਬਾਸਰਕੇ ਭੈਣੀ, ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਦੁਧਾਲਾ ਸਰਬਜੀਤ ਸਿੰਘ ਭੱਲਾ, ਜਸਪਾਲ ਸਿੰਘ ਚੱਕ ਮੁਕੰਦ, ਕੁਲਦੀਪ ਸਿੰਘ ਭਕਨਾ, ਨਿਰਮਲ ਸਿੰਘ ਰਾਮਪੁਰਾ, ਗੁਲਜ਼ਾਰ ਸਿੰਘ ਚੀਚਾ, ਚੰਦ ਸਿੰਘ ਚੀਚਾ, ਜਗਤਾਰ ਸਿੰਘ ਰਾਮਪੁਰਾ ਸਮੇਤ ਕਈ ਕਮਿਊਨਿਸਟ ਵਰਕਰ ਤਿਆਰੀਆਂ ਵਿਚ ਲੱਗੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਟੀ. ਬੀ. ਕਾਲਜ ਸਠਿਆਲਾ ਵਿਖੇ ਭਾਰਤੀ ਫੌਜ ਦੇ ਸਬ-ਵੈਟਰਨਜ਼/ਵੀਰ ਨਾਰੀ ਆਉਟਰੀਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮਜੀਠਾ ਵਿਖੇ ਸ੍ਰੀ ਬਾਵਾ ਲਾਲ ਦਿਆਲ ਦਾ 671ਵਾਂ ਜਨਮ ਦਿਹਾੜਾ 20 ਨੂੰ <br/>
Ad Position 24