08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੈਬਨਿਟ ਮੰਤਰੀ ਈ. ਟੀ. ਓ. ਨੇ ਕਰੀਬ 74 ਲੱਖ ਦੀ ਲਾਗਤ ਨਾਲ ਬਣਨ ਵਾਲੇ ਦੋ ਖੇਡ ਸਟੇਡੀਅਮ ਦੇ ਰੱਖੇ ਨੀਂਹ-ਪੱਥਰ

Ad Position 21
No active advertisement
ਪਿੰਡ ਚੂੰਗ ਵਿਖੇ ਖੇਡ ਸਟੇਡੀਅਮ ਦਾ ਨੀਂਹ-ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ. ਨਾਲ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇਰਾਜਪੂਤਾਂ, ਕੈਪਟਨ ਸਿੰਘ ਚੁੰਗ, ਵਿੱਕੀ ਚੁੰਗ ਤੇ ਹੋਰ | ਤਸਵੀਰ : ਧਰਮਿੰਦਰ ਸਿੰਘ ਭੰਮਰਾ <br/> 04-01-2026
ਚੌਕ ਮਹਿਤਾ, 3 ਜਨਵਰੀ (ਧਰਮਿੰਦਰ ਸਿੰਘ ਭੰਮਰਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਿਸੇਸ਼ ਧਿਆਨ ਦੇ ਰਹੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਸੂਬੇ ਭਰ ਵਿਚ 3000 ਤੋਂ ਵਧੇਰੇ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ ਤਾਂ ਜੋ ਸਾਡੇ ਨੌਜਵਾਨ ਖੇਡਾਂ ਵਿਚ ਮੱਲਾਂ ਮਾਰ ਸਕਣ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ ਪਾ ਸਕਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਚੂੰਗ ਅਤੇ ਮਹਿਤਾ ਵਿਖੇ ਕਰੀਬ 74 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦੇ ਸਮੇਂ ਕੀਤਾ | ਇਸ ਮੌਕੇ ਮੰਤਰੀ ਈ.ਟੀ.ਓ. ਨੇ ਦੱਸਿਆ ਕਿ ਪਿੰਡ ਚੂੰਗ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਮਹਿਤਾ ਵਿਖੇ 37.77 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਖੇਡ ਸਟੇਡੀਅਮ ਵਿਚ ਵਾਲੀਬਾਲ ਗਰਾਊਾਡ ਹਾਈ ਮਾਸਕ ਲਾਈਟਾਂ ਨਵੇਂ ਬਾਥਰੂਮ ਫੁੱਟ ਲਾਈਟਾਂ ਆਦਿ ਬਣਾਏ ਜਾਣਗੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸੇ ਹੀ ਲੜੀ ਤਹਿਤ ਸੂਬੇ ਭਰ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ | ਇਸ ਮੌਕੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇ ਰਾਜਪੂਤਾਂ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਘੁਹਾਟਵਿੰਡ, ਬਲਾਕ ਪ੍ਰਧਾਨ ਜਰਮਨ ਉਦੋਨੰਗਲ, ਸਰਪੰਚ ਪਰਮਜੀਤ ਕੌਰ, ਜਥੇ. ਹਰਜੀਤ ਸਿੰਘ ਮਹਿਤੀਆ, ਸਰਪੰਚ ਅਜੇ ਗਾਂਧੀ, ਬਲਜੀਤ ਸਿੰਘ ਚਾਹਲ (ਜਨਰਲ ਸੈਕਟਰੀ ਪੰਜਾਬ), ਹਲਕਾ ਕੋਆਰਡੀਨੇਟਰ ਦਇਆ ਸਿੰਘ ਮਹਿਤਾ, ਹਲਕਾ ਕੋਆਰਡੀਨੇਟਰ ਜੁਗਰਾਜ ਸਿੰਘ ਵੜੈਚ, ਸਰਪੰਚ ਪ੍ਰਗਟ ਸਿੰਘ ਬੁੱਟਰ, ਸਰਪੰਚ ਸੋਨੀ ਧਰਦਿਉ, ਸਰਪੰਚ ਗੁਰਵੇਲ ਸਿੰਘ ਜਲਾਲ, ਰਣਜੀਤ ਸਿੰਘ ਰਾਣਾ ਸ਼ਾਹ ਧਰਦਿਉ, ਸਰਪੰਚ ਬਲਵਿੰਦਰ ਸਿੰਘ ਰਜਧਾਨ, ਸਰਪੰਚ ਮਨਜੀਤ ਸਿੰਘ ਫੌਜੀ, ਵਿੱਕੀ ਚੁੰਗ, ਕੈਪਟਨ ਸਿੰਘ ਚੁੰਗ, ਮਿੱਠਾ ਚੁੰਗ, ਸਰਪੰਚ ਰਣਜੀਤ ਸਿੰਘ ਮਹਿਤਾ, ਬਿੱਟੂ ਚੂੰਗ, ਪਾਲ ਚੁੰਗ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀਅਰ ਬਾਰ ਦੇ ਮਾਲਕ ਨੇ ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਜਨਾਲਾ ਵਿਖੇ ਨਗਰ ਕੀਰਤਨ ਸਜਾਇਆ <br/>
Ad Position 24