08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੀਅਰ ਬਾਰ ਦੇ ਮਾਲਕ ਨੇ ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

Ad Position 21
No active advertisement
ਅੱਡਾ ਮਿਹਰਬਾਨਪੁਰਾ ਦੇ ਠੇਕੇ ਦੇ ਕਰਿੰਦਿਆਂ ਤੇ ਗੋਲੀਆਂ ਚਲਾਉਣ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਸੇਲਜ਼ਮੈਨ ਗੁਰਲਾਲ ਸਿੰਘ | (ਸੱਜੇ) ਠੇਕੇ ਦੇ ਕਰਿੰਦੇ 'ਤੇ ਗੋਲੀ ਚੱਲਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ | ਤਸਵੀਰਾਂ : ਪ੍ਰਮਿੰਦਰ ਸਿੰਘ ਜੋਸਨ <br/> 04-01-2026
ਜੰਡਿਆਲਾ ਗੁਰੂ, 3 ਜਨਵਰੀ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਬੀਤੀ ਰਾਤ ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ ਜੀ. ਟੀ. ਰੋਡ ਦੇ ਅੱਡੇ 'ਤੇ ਇੱਕ ਸ਼ਰਾਬ ਦੇ ਠੇਕੇ ਦੇ ਸੇਲਜ਼ਮੈਨ ਤੇ ਬੀਅਰ ਬਾਰ ਦੇ ਮਾਲਕ ਵਲੋਂ ਅੰਨੇਵਾਹ ਗੋਲੀਆਂ ਚਲਾ ਕੇ ਉਸਨੂੰ ਸਖਤ ਫੱਟੜ ਕਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜੀ. ਟੀ. ਰੋਡ ਅੱਡਾ ਮਿਹਰਬਾਨਪੁਰਾ 'ਤੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਰਾਤ ਸਮੇਂ ਆਪਣਾ ਕੰਮ ਸਮੇਟ ਕੇ ਜਦ ਠੇਕਾ ਬੰਦ ਕਰਨ ਲੱਗੇ ਤਾਂ ਨੇੜੇ ਹੀ ਬੀਅਰ ਬਾਰ ਦਾ ਮਾਲਕ ਰਮਨਦੀਪ ਸਿੰਘ ਭੁੱਲਰ ਆਪਣੇ ਮੈਨੇਜਰ ਅਤੇ ਹੋਰ ਸਾਥੀਆਂ ਫਾਰਚੂਨਰ ਗੱਡੀ 'ਤੇ ਆਇਆ ਅਤੇ ਉਸਨੇ ਪਿਛਲੀ ਤਕਰਾਰਬਾਜ਼ੀ ਨੂੰ ਧਿਆਨ ਵਿਚ ਰੱਖਦਿਆਂ ਠੇਕੇ ਦੇ ਸੇਲਜਮੈਨ ਹਰਨੂਰ ਸਿੰਘ 'ਤੇ ਚਾਰ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿਚੋਂ ਇੱਕ ਗੋਲੀ ਉਸਦੀ ਗਰਦਨ ਵਿਚ ਵੱਜੀ ਅਤੇ ਉਹ ਗੰਭੀਰ ਫੱਟੜ ਹੋ ਗਿਆ ਜਿਸ ਨੂੰ ਪਹਿਲਾਂ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਅਤੇ ਉਸ ਤੋਂ ਬਾਅਦ 'ਚ ਅੰਮਿ੍ਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਹੈ | ਅੱਡਾ ਮਿਹਰਬਾਨਪੁਰਾ ਤੇ ਸ਼ਰਾਬ ਦੇ ਠੇਕੇ ਦੇ ਸੇਲਜ਼ਮੈਨ ਗੁਰਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਸਮੇਂ ਉਹ ਜਦੋਂ ਠੇਕੇ ਦਾ ਕੰਮ ਸਮੇਟ ਕੇ ਉਸ ਨੂੰ ਬੰਦ ਕਰਨ ਲੱਗੇ ਤਾਂ ਨੇੜੇ ਹੀ ਬੀਅਰ ਬਾਰ ਦਾ ਮਾਲਕ ਰਮਨਦੀਪ ਸਿੰਘ ਭੁੱਲਰ, ਉਸਦਾ ਮੈਨੇਜਰ ਦੋ ਹੋਰ ਅਣਪਛਾਤੇ ਵਿਅਕਤੀਆਂ ਸਮੇਤ ਆਇਆ ਅਤੇ ਉਸਨੇ ਆਉਂਦਿਆਂ ਹੀ ਸੇਲਜ਼ਮੈਨ ਹਰਨੂਰ ਸਿੰਘ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਚਾਰ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇੱਕ ਗੋਲੀ ਹਰਨੂਰ ਸਿੰਘ ਦੀ ਧੌਣ ਵਿਚ ਵੱਜੀ ਅਤੇ ਉਹ ਗੰਭੀਰ ਫੱਟੜ ਹੋ ਗਿਆ | ਠੇਕੇ ਦੇ ਸੇਲਜਮੈਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਠੇਕੇ ਦੇ ਮਾਲਕ ਜਸਪ੍ਰੀਤ ਸਿੰਘ 'ਤੇ 18 ਨਵੰਬਰ ਨੂੰ ਵੀ ਹਮਲਾ ਹੋਇਆ ਸੀ ਅਤੇ ਗੋਲੀਆਂ ਚਲਾਈਆਂ ਗਈਆਂ ਸਨ | ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਵਿਰੁੱਧ ਧਾਰਾ 307 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇੱਥੇ ਇਹ ਦੱਸਣ ਯੋਗ ਹੈ ਕਿ ਜੰਡਿਆਲਾ ਗੁਰੂ ਸ਼ਹਿਰ ਅਤੇ ਨੇੜੇ ਤੇੜੇ ਦੇ ਇਲਾਕੇ ਵਿਚ ਗੋਲੀ ਚੱਲਣ ਦੀਆਂ ਵਾਰਦਾਤਾਂ ਇਕ ਆਮ ਹੀ ਗੱਲ ਹੋ ਗਈ ਹੈ ਅਤੇ ਜੰਡਿਆਲਾ ਗੁਰੂ ਸ਼ਹਿਰ ਵਿਚ ਦੁਕਾਨਦਾਰਾਂ ਵਪਾਰੀਆਂ ਨੂੰ ਵੱਡੀ ਤਾਦਾਦ ਵਿਚ ਫਿਰੌਤੀ ਲਈ ਆ ਰਹੀਆਂ ਕਾਲਾਂ ਕਾਰਨ ਉਨ੍ਹਾਂ ਦੇ ਸਾਹ ਸੂਤੇ ਪਏ ਹਨ ਅਤੇ ਉਹ ਆਪਣੇ ਕੰਮਾਂਕਾਰਾਂ 'ਤੇ ਜਾਣ ਤੋਂ ਵੀ ਗੁਰੇਜ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਰਈਆ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਈ. ਟੀ. ਓ. ਨੇ ਕਰੀਬ 74 ਲੱਖ ਦੀ ਲਾਗਤ ਨਾਲ ਬਣਨ ਵਾਲੇ ਦੋ ਖੇਡ ਸਟੇਡੀਅਮ ਦੇ ਰੱਖੇ ਨੀਂਹ-ਪੱਥਰ
Ad Position 24