08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਰਈਆ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 04-01-2026
ਰਈਆ, 3 ਜਨਵਰੀ (ਸ਼ਰਨਬੀਰ ਸਿੰਘ ਕੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਈਆ ਦੇ ਗੁਰਦੁਆਰਾ ਪੱਤੀ ਛੀਨੇ ਮਾਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਬਾਬਾ ਜੀਵਨ ਸਿੰਘ, ਪੱਤੀ ਛੀਨੇ ਮਾਨ, ਗੁਰੂ ਰਵਿਦਾਸ ਬਜ਼ਾਰ, ਜੀ.ਟੀ. ਰੋਡ, ਅਨਾਜ ਮੰਡੀ ਤੇ ਫੇਰੂਮਾਨ ਰੋਡ ਤੋਂ ਗੁਜਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੇ ਗੁਰੂ ਰਵਿਦਾਸ ਬਜ਼ਾਰ ਪਹੁੰਚਣ ਤੇ ਬਾਬਾ ਮੇਹਰ ਸ਼ਾਹ ਟਰੱਸਟ ਵਲੋਂ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਟਰੱਸਟ ਵਲੋਂ ਪੰਜ ਪਿਆਰਿਆਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਤਰਸੇਮ ਲਾਲ ਸੇਮੀ, ਬਲਦੇਵ ਸਿੰਘ ਕਾਕਾ, ਬਲਵੰਤ ਸਿੰਘ ਕਾਲਾ, ਭਗਵੰਤ ਸਿੰਘ ਭੋਲਾ, ਸਰਿੰਦਰ ਸਿੰਘ, ਮਲਕੀਤ ਸਿੰਘ, ਜਤਿੰਦਰ ਕੁਮਾਰ ਰਿੰਕੂ, ਜਗਪ੍ਰੀਤ ਸਿੰਘ, ਸਰਜੀਤ ਸਿੰਘ ਪੂਹਲਾ, ਕਾਲੂ, ਗੁਰਜੋਤ ਸਿੰਘ, ਬਾਬਾ ਬਲਵੰਤ ਸਿੰਘ ਆਦਿ ਹਾਜ਼ਿਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਹਨਾ ਵਿਖੇ ਮੋਮੀ ਫਾਰਮ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ <br/> ਅਗਲੀ ਖ਼ਬਰ ਬੀਅਰ ਬਾਰ ਦੇ ਮਾਲਕ ਨੇ ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ
Ad Position 24