15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰਦੁਆਰਾ ਭਾਈ ਚੈਨ ਸਾਹਿਬ ਖੇਮਕਰਨ ਵਿਖੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 05-01-2026
ਖੇਮਕਰਨ, 4 ਜਨਵਰੀ (ਰਾਕੇਸ਼ ਕੁਮਾਰ ਬਿੱਲਾ)-ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੌਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਗੁਰਪੁਰਬ ਬੜੀ ਸ਼ਰਧਾ ਤੇ ਧੂੰਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਨੰਦ ਸਿੰਘ ਦੇ ਜਥਾ ਨੇ ਕੀਰਤਨ ਕੀਤਾ ਤੇ ਸਜਾਏ ਗਏ ਦੀਵਾਨ 'ਚ ਪੰਥ ਦੇ ਮਸ਼ਹੂਰ ਢਾਡੀ ਭਾਈ ਲਖਵਿੰਦਰ ਸਿੰਘ ਸੌਹਲ ਤੇ ਕਵੀਸ਼ਰ ਭਾਈ ਪ੍ਰਮਜੀਤ ਸਿੰਘ ਯੂ.ਕੇ. ਵਾਲਿਆਂ ਦੇ ਜਥਿਆਂ ਨੇ ਵਾਰਾਂ 'ਚ ਗੁਰੂ ਸਾਹਿਬਾਨ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪੰਥ ਦੇ ਮਹਾਨ ਕਥਾਵਾਚਕ ਭਾਈ ਜਸਵੰਤ ਸਿੰਘ ਮੰਜੀ ਸਾਹਿਬਾਨ ਦੀਵਾਨ ਹਾਲ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਕਥਾ ਕੀਤੀ | ਪ੍ਰਬੰਧਕਾਂ ਵਲੋਂ ਸਾਰਾ ਦਿਨ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ | ਇਸੇ ਦੌਰਾਨ ਸਿਮਰਨ ਹਸਪਤਾਲ ਭਿੱਖੀਵਿੰਡ ਵਲੋਂ ਗੁਰਦੁਆਰੇ 'ਚ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਕਾਰ ਸੇਵਾ ਵਾਲੇ ਤੇ ਪੰਜਾਬ ਖਾਦੀ ਬੋਰਡ ਦੇ ਸੀਨੀ. ਵਾਈਸ ਚੇਅ. ਬਲਜੀਤ ਸਿੰਘ ਖਹਿਰਾ ਵੀ ਉਚੇਚੇ ਤੌਰ 'ਤੇ ਸਮਾਗਮ ਵਿਚ ਸ਼ਾਮਿਲ ਹੋਏ ਤੇ ਦੀਵਾਨ 'ਚ ਹਾਜ਼ਰੀ ਭਰੀ, ਜਿੰਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਜੋਕੇ, ਡਾ. ਸੁਖਬੀਰ ਸਿੰਘ ਕੰਬੋਜ, ਬਾਬਾ ਵਿਰਸਾ ਸਿੰਘ, ਸਵਰਨ ਸਿੰਘ ਮਿਸਤਰੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਸਰਬਜੀਤ ਸਿੰਘ ਟਿੰਕੂ, ਰਵੇਲ ਸਿੰਘ ਭੂਰਾ, ਮੇਜਰ ਸਿੰਘ ਚੱਠੂ, ਆੜ੍ਹਤੀ ਹਰਮੀਤ ਸਿੰਘ ਸੰਧੂ, ਆੜ੍ਹਤੀ ਸਾਹਿਬ ਸਿੰਘ ਚੱਕਵਾਲੀਆ, ਸ਼ੇਰਾ ਸਿੰਘ, ਜਰਨੈਲ ਸਿੰਘ, ਕੁਲਵੰਤ ਸਿੰਘ ਸਰਹਾਲੀ, ਦਿਲਬਾਗ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ, ਗੁਰਸਾਬ ਸਿੰਘ, ਹੈਪੀ ਭੱਲਾ, ਡਾ. ਹਰਵਿੰਦਰ ਸਿੰਘ ਲਵਲੀ, ਕਰਨਜੀਤ ਸਿੰਘ ਕਾਲੂ, ਗੁਰਬਚਨ ਸਿੰਘ ਦੋਧੀ, ਭਾਊ ਜਰਨੈਲ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਸੂਬੇ ਵਿਚ ਕਾਨੂੰਨ ਵਿਵਸਥਾ ਵਿਗੜੀ, ਲੋਕਾਂ ਦੀ ਸੁਰੱਖਿਆ ਤੇ ਜਾਨ ਮਾਲ ਦਾ ਜ਼ਿੰਮੇਵਾਰ ਕੌਣ?-ਹਰਜੀਤ ਸਿੰਘ ਸੰਧੂ <br/> ਅਗਲੀ ਖ਼ਬਰ ਅੱਜ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਦੂਜਾ ਚਰਨ ਸ਼ੁਰੂ ਕੀਤਾ ਜਾਵੇਗਾ-ਲਾਲਜੀਤ ਸਿੰਘ ਭੁੱਲਰ <br/>
Ad Position 24