21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

7 ਲੱਖ 13400 ਦੀ ਜਾਅਲੀ ਕਰੰਸੀ ਤੇ ਪਿ੍ੰਟਰ ਸਮੇਤ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 06-01-2026
ਝਬਾਲ, 5 ਜਨਵਰੀ (ਸੁਖਦੇਵ ਸਿੰਘ)-ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਅਤੇ ਬੀ.ਐੱਸ.ਐੱਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਛਾਪਾ ਮਾਰਕੇ 7 ਲੱਖ 13400 ਰੁਪਏ ਦੀ ਜਾਅਲੀ ਕਰੰਸੀ ਤੇ ਪਿ੍ੰਟਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਪਾਤ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਲੀਪ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਧਨਾਸ ਚੰਡੀਗੜ੍ਹ (ਹਾਲ ਵਾਸੀ ਨੌਸ਼ਹਿਰਾ ਢਾਲਾ) ਜੋ ਕਿਰਾਏ ਦੇ ਮਕਾਨ 'ਤੇ ਲਏ ਘਰ ਵਿਚ ਜਾਅਲੀ ਕਰੰਸੀ ਦਾ ਧੰਦਾ ਕਰਦਾ ਹੈ | ਸੂਚਨਾ ਦੇ ਆਧਾਰ 'ਤੇ ਏ.ਐੱਸ.ਆਈ ਕਰਮ ਸਿੰਘ ਅਤੇ ਬੀ.ਐੱਸ.ਐੱਫ 115 ਬਟਾਲੀਅਨ ਦੇ ਕਰਮਚਾਰੀਆਂ ਨੇ ਨੌਸ਼ਹਿਰਾ ਢਾਲਾ ਵਿਖੇ ਛਾਪੇਮਾਰੀ ਕਰਕੇ ਉਥੋਂ 7 ਲੱਖ 13400 ਰੁਪਏ ਦੀ ਜਾਅਲੀ ਕਰੰਸੀ ਇਕ ਪਿ੍ੰਟਰ ਸਮੇਤ ਦਲੀਪ ਕੁਮਾਰ ਪੁੱਤਰ ਮਹਿੰਦਰ ਸਿੰਘ ਨੂੰ ਕਾਬੂ ਕਰ ਲਿਆ | ਥਾਣਾ ਸਰਾਏ ਅਮਾਨਤ ਖਾਂ ਵਿਖੇ ਉਕਤ ਵਿਅਕਤੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਮੁਸਤਫਿਜ਼ੁਰ ਮਾਮਲਾ ਬੰਗਲਾਦੇਸ਼ ਨੇ ਆਈ. ਪੀ. ਐਲ. ਦੇ ਪ੍ਰਸਾਰਣ 'ਤੇ ਪਾਬੰਦੀ ਲਗਾਈ <br/> ਅਗਲੀ ਖ਼ਬਰ ਬੇਰੁਜ਼ਗਾਰ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਮੰਗਣਗੇ ਲੋਹੜੀ <br/>
Ad Position 24