22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਗੋਇੰਦਵਾਲ ਇੰਡਸਟਰੀ ਏਰੀਆ ਦੀ ਮਹਿਕਮਾ ਨਹੀਂ ਬਣਾ ਰਿਹਾ ਪਾਲਿਸੀ- ਸਨਅਤਕਾਰ <br/>

Ad Position 21
No active advertisement
ਅਜੀਤ ਡੈਸਕ 25-01-2026
ਗੋਇੰਦਵਾਲ ਸਾਹਿਬ, 24 ਜਨਵਰੀ (ਸਕੱਤਰ ਸਿੰਘ ਅਟਵਾਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਨਾਲ 19 ਸਤੰਬਰ 2023 ਮੀਟਿੰਗ ਕੀਤੀ | ਜਿਸ ਵਿਚ ਗੋਇੰਦਵਾਲ ਦੀ ਇੰਡਸਟਰੀ ਕਿਓ ਤਬਾਹ ਹੋ ਗਈ ਤੇ ਜੋ ਬਚੀ ਹੈ ਕਿੰਝ ਬਚ ਸਕਦੀ ਬਾਰੇ ਅਸੀਂ ਵਿਸਥਾਰ ਸਹਿਤ ਇਸ ਨਿਰੋਲ ਪੇਂਡੂ ਇੰਡਸਟਰੀ ਏਰੀਆ ਦੀਆਂ ਮੁਸ਼ਕਿਲਾਂ ਤੋ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਸਾਨੂੰ ਵਿਕਸਿਤ ਮਹਾਂ ਨਗਰਾਂ ਵਾਂਗ ਮਹਿਕਮਾ ਪੰਜਾਬ ਲਘੂ ਉਦਯੋਗ ਜੁਰਮਾਨੇ ਲਗਾ ਰਿਹਾ ਤੇ ਮੋਟੀਆਂ ਫੀਸਾਂ ਵਸੂਲ ਰਿਹਾ ਜਦਕਿ ਗੋਇੰਦਵਾਲ ਸਾਹਿਬ ਨਿਰੋਲ ਪਿੰਡ ਹੈ | ਜਿਸ ਨੂੰ 59 ਕਿਲੋਮੀਟਰ ਤੇ ਅੰਮਿ੍ਤਸਰ ਤੇ ਜਲੰਧਰ ਤੇ ਸਮਾਨ ਲਈ ਨਿਰਭਰ ਹੋਣਾ ਪੈਂਦਾ ਹੈ ਤੇ ਵੇਚ ਸੇਲ ਲਈ ਜੂਝਣਾ ਤੇ ਹੋਰ ਹਰੇਕ ਮੁਸ਼ਕਿਲ ਤੋਂ ਜਾਣੂ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਮੁੱਖ ਸਕੱਤਰ ਇੰਡਸਟਰੀ ਤੇ ਐੱਮ.ਡੀ. ਪੰਜਾਬ ਲੱਗੂ ਉਦਯੋਗ ਨੂੰ ਨਿਰਦੇਸ਼ ਦਿੱਤੇ ਕਿ ਗੋਇੰਦਵਾਲ ਸਾਹਿਬ ਨੂੰ ਪੇੇਂਡੂ ਫੋਕਲ ਪੁਆਇੰਟ ਤਹਿਤ ਪਾਲਿਸੀ ਬਣਾਕੇ ਦਮ ਤੋੜ ਰਹੀ ਛੋਟੀ ਇੰਡਸਟਰੀ ਨੂੰ ਬਚਾਇਆ ਜਾਵੇ ਪਰ ਦੁੱਖ ਦੀ ਗੱਲ ਹੈ ਕਿ ਢਾਈ ਸਾਲ ਹੋ ਗਏ ਅਸੀਂ ਮਹਿਕਮੇ ਲਘੂ ਉਦਯੋਗ ਦੇ ਦਫ਼ਤਰ ਦੇ ਚੱਕਰ ਮਾਰ ਮਾਰ ਥੱਕ ਗਏ ਅਫ਼ਸਰ ਕੋਈ ਹੱਥ ਪੱਲਾ ਨਹੀਂ ਫੜਾ ਰਹੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ , ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ, ਇਕਬਾਲ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸਨਅਤਕਾਰਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਇਸ ਤੋ ਪਹਿਲੇ ਸਨਅਤ ਮੰਤਰੀ ਨੇ ਵਾਰ ਵਾਰ ਸਮਾਂ ਮੰਗਣ ਤੇ ਸਾਡੇ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ | ਮੌਜੂਦਾ ਮੰਤਰੀ ਸੰਜੀਵ ਅਰੋੜਾ ਨਾਲ ਉਹ ਮੀਟਿੰਗ ਤਾਂ ਕਰ ਚੁੱਕੇ ਪਰ ਪਿਛਲੇ ਪੰਜ ਮਹੀਨਿਆਂ ਤੋੋਂ ਕੋਈ ਹਾਂ ਪੱਖੀ ਹੁੰਗਾਰਾ ਨਹੀ ਮਿਲ ਰਿਹਾ ਤੇ ਮੁੱਖ ਮੰਤਰੀ ਦਾ ਅਫਸਰ ਟਾਈਮ ਨਹੀਂ ਦੇ ਰਹੇ ਜਦਕਿ ਕਈ ਵਾਰ ਈਮੇਲ ਤੇ ਲਿਖਤੀ ਦਰਖ਼ਾਸਤ ਦੇ ਚੁੱਕੇ ਹਾ | ਸਨਅਤਕਾਰਾਂ ਨੇ ਕਿਹਾ ਕਿ ਸਾਨੂੰ ਛੋਟੇ ਉਦਯੋਗਪਤੀਆਂ ਨੂੰ ਸਰਕਾਰ ਪੁੱਛਦੀ ਨਹੀਂ ਜਦਕਿ ਸਰਕਾਰਾਂ ਦੀ ਬੇਰੁਖੀ ਕਾਰਨ ਸਨਅਤਕਾਰਾਂ ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਹਨ ਜਦਕਿ ਦੂਜੇ ਪਾਸੇ ਗੋਇੰਦਵਾਲ ਸਾਹਿਬ 'ਚ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਅਲਾਟ ਕਰ ਨਵੀਂ ਪਾਲਿਸੀ ਤਹਿਤ ਸਹੂਲਤਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਤੇ ਛੋਟੀਆਂ ਚੱਲ ਰਹੀਆਂ ਸਨਅਤਾਂ ਨੂੰ ਧੱਕੇ ਪੈ ਰਹੇ ਜੋ ਕਿ ਇਸ ਬਦਲਾਅ ਦੀ ਸਰਕਾਰ ਤੋੋਂ ਸਾਨੂੰ ਆਸ ਨਹੀਂ ਸੀ | ਸਨਅਤਕਾਰਾਂ ਨੇ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਨ ਕਿ ਉਹ ਸਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਸਾਡੀਆਂ ਮੁਸ਼ਕਿਲਾਂ ਨਾਲ ਜੂਝ ਰਹੀਆਂ ਇਕਾਈਆਂ ਦੀ ਬਾਂਹ ਫੜਨ | ਇਸ ਮੌਕੇ ਮੀਤ ਪ੍ਰਧਾਨ ਆਰ.ਕੇ ਦੀਕਸ਼ਤ, ਇੰਦਰਜੀਤ ਸਿੰਘ ਕਰਤਾਰ ਮਿੱਲ, ਅਜੀਤ ਸਿੰਘ ਰੀਗਲ ਲੋਬਰਟਰੀ, ਮਧੁਰਬੈਨ ਸਿੰਘ ਸੋਇਆ ਫੂਡ, ਹਰਿੰਦਰ ਸਿੰਘ ਅਮਿ੍ਤ ਬੈਲਰਿਜ, ਰਾਜਬੀਰ ਸਿੰਘ, ਸੰਦੀਪ ਕੁਮਾਰ ਗਲਹੋਤਰਾ, ਸਵਰਨਜੀਤ ਸੋਨੀ ਬਰਾਸ, ਧਰਮਵੀਰ ਕੁੰਦਰਾ, ਮਲਕੀਤ ਸਿੰਘ ਸੈਣੀ, ਮਨਜੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਬੰਬੇਵਾਲੇ, ਸੁਖਜਿੰਦਰ ਸਿੰਘ ਰੰਧਾਵਾ, ਪਿਊਸ਼ ਗੋਇਲ, ਅੰਕਿਤ ਜੈਨ, ਸਾਹਿਬ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਕੌਮ ਅਤੇ ਪੰਜਾਬ ਨਾਲ ਹੋ ਰਿਹਾ ਵਿਤਕਰਾ ਦੇਸ਼ ਲਈ ਚਿੰਤਾ ਦਾ ਵਿਸ਼ਾ-ਕਰਨੈਲ ਸਿੰਘ ਪੀਰ ਮੁਹੰਮਦ <br/> ਅਗਲੀ ਖ਼ਬਰ ਸੱਜਣ ਕੁਮਾਰ ਦੇ ਬਰੀ ਹੋਣ ਦਾ ਫ਼ੈਸਲਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲਾ-ਦਲਜੀਤ ਸਿੰਘ ਲਾਲਪੁਰਾ
Ad Position 24