22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਿੱਖ ਕੌਮ ਅਤੇ ਪੰਜਾਬ ਨਾਲ ਹੋ ਰਿਹਾ ਵਿਤਕਰਾ ਦੇਸ਼ ਲਈ ਚਿੰਤਾ ਦਾ ਵਿਸ਼ਾ-ਕਰਨੈਲ ਸਿੰਘ ਪੀਰ ਮੁਹੰਮਦ <br/>

Ad Position 21
No active advertisement
ਅਜੀਤ ਡੈਸਕ 25-01-2026
ਤਰਨ ਤਾਰਨ, 24 ਜਨਵਰੀ (ਹਰਿੰਦਰ ਸਿੰਘ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਵਲੋਂ ਪੰਜਾਬੀ ਨੌਜਵਾਨਾਂ ਨੂੰ ਭਰਤੀ ਲਈ ਕੀਤੀ ਜਾ ਰਹੀ ਅਪੀਲ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਫੌਜ ਵਿਚ ਭਰਤੀ ਹੋਣ ਦਾ ਸੱਦਾ ਦੇਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਲਾਜ਼ਮੀ ਤੌਰ 'ਤੇ ਪੰਜਾਬ ਅਤੇ ਸਿੱਖ ਕੌਮ ਨਾਲ ਲੰਮੇ ਸਮੇਂ ਤੋਂ ਹੋ ਰਹੇ ਨੀਤੀਗਤ ਵਿਤਕਰੇ 'ਤੇ ਗੰਭੀਰ ਆਤਮ-ਮੰਥਨ ਕਰਨਾ ਚਾਹੀਦਾ ਹੈ | ਅਗਨੀਪਥ ਸਕੀਮ ਅਤੇ ਸਿੱਖ ਰੈਜੀਮੈਂਟ 'ਤੇ ਸਵਾਲ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ 'ਅਗਨੀਪਥ' ਅਤੇ 'ਅਗਨੀਵੀਰ' ਵਰਗੀਆਂ ਯੋਜਨਾਵਾਂ ਨੇ ਫੌਜੀ ਸੇਵਾ ਨੂੰ ਮਹਿਜ਼ ਇਕ ਠੇਕੇ ਦੀ ਨੌਕਰੀ ਬਣਾ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਫੌਜ ਵਿਚ ਸੇਵਾ ਕਰਨਾ ਸਿਰਫ਼ ਰੁਜ਼ਗਾਰ ਨਹੀਂ, ਬਲਕਿ ਇਕ ਪਰੰਪਰਾ ਅਤੇ ਸਨਮਾਨ ਦਾ ਪ੍ਰਤੀਕ ਹੈ | ਥੋੜ੍ਹੇ ਸਮੇਂ ਦੀ ਇਹ ਨੌਕਰੀ ਨਾ ਸਿਰਫ਼ ਨੌਜਵਾਨਾਂ ਦਾ ਮਨੋਬਲ ਤੋੜ ਰਹੀ ਹੈ, ਸਗੋਂ ਇਸ ਦਾ ਸਿੱਧਾ ਮਾਰੂ ਅਸਰ ਸਿੱਖ ਰੈਜੀਮੈਂਟ ਦੀ ਭਰਤੀ ਅਤੇ ਇਸ ਦੀ ਵਿਲੱਖਣ ਪਛਾਣ 'ਤੇ ਪੈ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਫੈਸਲੇ ਲੰਮੇ ਸਮੇਂ ਵਿਚ ਦੇਸ਼ ਦੀ ਸੁਰੱਖਿਆ ਅਤੇ ਫੌਜੀ ਢਾਂਚੇ ਲਈ ਘਾਤਕ ਸਿੱਧ ਹੋਣਗੇ | ਬਾਂਧਵਗੜ੍ਹ (ਮੱਧ ਪ੍ਰਦੇਸ਼) ਵਿਖੇ ਮਿਲੇ ਸਿੱਖ ਇਤਿਹਾਸਕ ਪ੍ਰਮਾਣਾਂ ਦਾ ਜਿਕਰ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਉੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੇਰੀ ਦੇ ਪੁਰਾਤਨ ਸਬੂਤ ਅਤੇ ਕਿਲ੍ਹੇ ਵਿਚ ਸਿੱਖ ਵਿਰਾਸਤ ਨਾਲ ਸਬੰਧਤ ਨਿਸ਼ਾਨ ਮੌਜੂਦ ਹਨ | ਉਨ੍ਹਾਂ ਅਫ਼ਸੋਸ ਜਤਾਇਆ ਕਿ ਕੇਂਦਰ ਸਰਕਾਰ ਦਾ ਪੁਰਾਤੱਤਵ ਵਿਭਾਗ ਦੂਜੇ ਧਰਮਾਂ ਦੇ ਇਤਿਹਾਸ ਨੂੰ ੂੰ ਸੰਭਾਲਣ ਲਈ ਕਰੋੜਾਂ ਰੁਪਏ ਖਰਚ ਰਿਹਾ ਹੈ, ਪਰ ਸਿੱਖਾਂ ਦੇ ਇਨ੍ਹਾਂ ਬੇਸ਼ਕੀਮਤੀ ਇਤਿਹਾਸਕ ਅਸਥਾਨਾਂ ਨੂੰ ਜਾਣਬੁੱਝ ਕੇ ਵਿਸਾਰਿਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਬਾਂਧਵਗੜ੍ਹ ਨੂੰ ਤੁਰੰਤ ਸਿੱਖ ਹੈਰੀਟੇਜ ਸਰਕਟ ਵਿਚ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਂਧਵਗੜ੍ਹ ਵਰਗੇ ਇਤਿਹਾਸਕ ਮੁੱਦਿਆਂ 'ਤੇ ਡਟ ਕੇ ਸਟੈਂਡ ਲੈਣ ਅਤੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਤਾਂ ਜੋ ਸਿੱਖ ਵਿਰਾਸਤ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪਿਸਟਲ, ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 9 ਵਿਅਕਤੀ ਕਾਬੂ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਗੋਇੰਦਵਾਲ ਇੰਡਸਟਰੀ ਏਰੀਆ ਦੀ ਮਹਿਕਮਾ ਨਹੀਂ ਬਣਾ ਰਿਹਾ ਪਾਲਿਸੀ- ਸਨਅਤਕਾਰ <br/...
Ad Position 24