22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡਾਕਟਰ ਐੱਸ.ਪੀ. ਸਿੰਘ ਉਬਰਾਏ ਨੇ ਹੜ੍ਹ ਪੀੜਤ ਪਰਿਵਾਰਾਂ ਦੀਆਂ 27 ਲੜਕੀਆਂ ਨੂੰ ਇਕ-ਇਕ ਲੱਖ ਰੁਪਏ ਦੇ ਚੈੱਕ ਵੰਡੇ <br/>

Ad Position 21
No active advertisement
ਅਜੀਤ ਡੈਸਕ 25-01-2026
ਤਰਨ ਤਾਰਨ, 24 ਜਨਵਰੀ (ਹਰਿੰਦਰ ਸਿੰਘ)- ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਹਰ ਪੀੜਿਤ ਪਰਿਵਾਰਾਂ ਦੀਆਂ ਲਗਪਗ 300 ਲੜਕੀਆਂ ਨੂੰ ਉਹਨਾਂ ਦੀਆਂ ਸ਼ਾਦੀਆਂ ਵਾਸਤੇ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਤੀ ਪਰਿਵਾਰ ਦੇਣ ਦਾ ਟੀਚਾ ਮਿਥਿਆ ਹੈ, ਜਿਸ ਵਿਚੋਂ ਅੱਜ ਤੱਕ ਲਗਪਗ 125 ਲੜਕੀਆਂ ਨੂੰ ਇਹ ਚੈੱਕ ਵੰਡੇ ਗਏ ਹਨ | ਇਹ ਪ੍ਰਗਟਾਵਾ ਡਾਕਟਰ ਐੱਸ.ਪੀ. ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਤਰਨ ਤਾਰਨ ਇਕਾਈ ਵਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ 27 ਲੜਕੀਆਂ ਨੂੰ ਇਕ-ਇਕ ਲੱਖ ਰੁਪਏ ਦਾ ਚੈੱਕ ਵੰਡਣ ਦੌਰਾਨ ਕੀਤਾ | ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਨਯੋਗ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਰਾਸ਼ੀ ਵਾਸਤੇ ਪਿੰਟੂ ਬਾਠ ਸਿਆਟਲ ਯੂ.ਐੱਸ.ਏ, ਹਰਦੀਪ ਸਿੰਘ ਗਿੱਲ ਯੂ.ਐੱਸ.ਏ., ਜੈਵੀਰ ਸਿੰਘ ਬਾਠ ਯੂ.ਐੱਸ.ਏ., ਹਰਦੀਪ ਸਿੰਘ ਸਿੱਧੂ ਯੂ.ਐੱਸ.ਏ ਅਤੇ ਕੰਵਲ ਕੁਲਜੀਤ ਸਿੰਘ ਗਿੱਲ ਯੂ.ਐੱਸ.ਏ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਇਹ ਸਾਰੀ ਟੀਮ ਅੱਜ ਉਬਰਾਏ ਦੇ ਨਾਲ ਤਰਨ ਤਾਰਨ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੀ | ਇਹ ਵੀ ਵਰਤਨਯੋਗ ਹੈ ਕਿ ਇਹ ਸਾਰੀ ਟੀਮ ਸਿਆਟਲ ਅਮਰੀਕਾ ਵਿਖੇ ਡਾਕਟਰ ਐੱਸ.ਪੀ. ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ ਅਧੀਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਇਕ ਬਹੁਤ ਵਧੀਆ ਯੂਨਿਟ ਅਮਰੀਕਾ ਵਿਖੇ ਚਲਾ ਰਹੀ ਹੈ | ਸਮਾਗਮ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ ਅਧੀਨ ਗੁਰਪ੍ਰੀਤ ਸਿੰਘ ਢਿੱਲੋ ਜ਼ਿਲ੍ਹਾ ਮਾਲ ਅਫਸਰ ਅਤੇ ਸੀਨੀਅਰ ਸਹਾਇਕ ਯਾਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਨੂੰ ਜ਼ਿਲ੍ਹਾ ਤਰਨ ਤਾਰਨ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ ਨੇ ਵੀ ਸੰਬੋਧਨ ਕੀਤਾ ਅਤੇ ਯਕੀਨ ਦਵਾਇਆ ਕਿ ਜਿਲ੍ਹਾ ਤਰਨ ਤਾਰਨ ਇਕਾਈ ਵਲੋਂ ਡਾਕਟਰ ਉਬਰਾਏ ਦੇ ਦਿਸ਼ਾ ਨਿਰਦੇਸ਼ ਅਧੀਨ ਸਮਾਜ ਸੇਵਾ ਦੇ ਸਾਰੇ ਕਾਰਜਾਂ ਨੂੰ ਹੋਰ ਵੀ ਪ੍ਰਚੰਡ ਕੀਤਾ ਜਾਵੇਗਾ ਅਤੇ ਹਰ ਵਰਗ ਦੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ | ਜ਼ਿਲ੍ਹਾ ਤਰਨ ਤਾਰਨ ਇਕਾਈ ਵਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜੋ ਸਮੁੱਚੇ ਜ਼ਿਲ੍ਹੇ ਤਰਨ ਤਾਰਨ ਦੀਆਂ ਸਾਰੀਆਂ ਮੰਗਾਂ ਦੀ ਪੂਰਤੀ ਵਾਸਤੇ ਡਾਕਟਰ ਐਸ ਪੀ ਸਿੰਘ ਉਬਰਾਏ ਤੋਂ ਵੱਡੀ ਪ੍ਰਵਾਨਗੀ ਲੈ ਕੇ ਸਾਰੇ ਮੈਂਬਰਾਂ ਦੇ ਮਨੋਬਲ ਨੂੰ ਹਮੇਸ਼ਾ ਉੱਚਿਆਂ ਕਰਨ ਦਾ ਯਤਨ ਕਰਦੇ ਹੈ | ਜ਼ਿਲ੍ਹਾ ਤਰਨ ਤਾਰਨ ਇਕਾਈ ਵਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਹਰਜਿੰਦਰ ਸਿੰਘ ਜੀ ਪੱਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ, ਜਿਨਾਂ ਨੇ ਇਸ ਸਮਾਗਮ ਦੀ ਸਫਲਤਾ ਵਾਸਤੇ ਟਰੱਸਟ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਹੈ | ਵਰਨਣਯੋਗ ਹੈ ਕਿ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ 10 ਲੜਕੀਆਂ ਦੀਆਂ ਸ਼ਾਦੀਆਂ ਵਾਸਤੇ ਪਹਿਲਾਂ ਵੀ ਟਰੱਸਟ ਵਲੋਂ ਇਕ-ਇਕ ਲੱਖ ਰੁਪਏ ਦੇ ਚੈੱਕ ਸਬੰਧਿਤ ਪਰਿਵਾਰਾਂ ਨੂੰ ਦਿੱਤੇ ਜਾ ਚੁੱਕੇ ਹਨ | ਸਮਾਗਮ ਵਿਚ ਦਿਲਬਾਗ ਸਿੰਘ ਜੋਧਾ ਪ੍ਰਧਾਨ, ਸੁਖਵੰਤ ਸਿੰਘ ਧਾਮੀ ਪੈਟਰਨ, ਕੁਲਰਾਜ ਵੀਰ ਸਿੰਘ ਕੰਗ ਜਨਰਲ ਸਕੱਤਰ, ਗੁਲਬਾਗ ਸਿੰਘ ਕੁਹਾੜਕਾ, ਬਿਕਰਮਜੀਤ ਸਿੰਘ ਕੰਗ, ਰਾਮ ਸਿੰਘ, ਸਿਮਰਜੀਤ ਸਿੰਘ, ਲੱਕੀ ਭੁੱਲਰ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਕੁਲਵਿੰਦਰ ਸਿੰਘ ਪਿੰਕਾ, ਮਨਿੰਦਰ ਸਿੰਘ ਰਾਜੂ, ਪੰਡਿਤ ਗਗਨਦੀਪ ਭਾਰਗਵ, ਡਾਕਟਰ ਰਣਬੀਰ ਸਿੰਘ, ਹਰਵਿੰਦਰ ਸਿੰਘ ਹੈਪੀ, ਸਰਬਜੀਤ ਸਿੰਘ ਸਾਬਾਸ ਉਜਵਲਪ੍ਰੀਤ ਸਿੰਘ ਹਨੀ, ਡਾਕਟਰ ਮਨਪ੍ਰੀਤ ਸਿੰਘ, ਕੇਵਲ ਸਿੰਘ ਥਾਣੇਦਾਰ, ਹਰਜੀਤ ਸਿੰਘ ਨਾਮਧਾਰੀ, ਰਸਪਾਲ ਸਿੰਘ ਪਾਲਾ, ਕੁਲਦੀਪ ਸਿੰਘ ਸਾਬਕਾ ਇੰਸਪੈਕਟਰ, ਪਵਨ ਕੁਮਾਰ ਬੁੱਗੀ, ਜਸਬੀਰ ਸਿੰਘ ਲੱਡੂ, ਗੁਰਿੰਦਰ ਸਿੰਘ ਲਾਡੀ, ਮਨਜਿੰਦਰ ਸਿੰਘ ਸੁੱਗਾ ਅਤੇ ਵਿਵੇਕ ਅਗਰਵਾਲ, ਅਮਰਜੀਤ ਸਿੰਘ, ਤਜਿੰਦਰ ਸਿੰਘ ਆਦਿ ਸਹਿਯੋਗੀ ਮੈਂਬਰ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਤਰਨ ਤਾਰਨ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ ਨੇ ਟਰੱਸਟ ਦੇ ਸਾਰੇ ਮੈਂਬਰਾਂ ਸਹਿਯੋਗੀ ਮੈਂਬਰਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ 31 ਜਨਵਰੀ ਨੂੰ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ <br/> ਅਗਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>
Ad Position 24