27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮਾਂ ਸਰਸਵਤੀ ਜੀ ਦੀ ਪੂਜਾ ਉਪਰੰਤ ਬਸੰਤ ਪੰਚਮੀ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 29-01-2026
ਤਰਨ ਤਾਰਨ, 28 ਜਨਵਰੀ (ਇਕਬਾਲ ਸਿੰਘ ਸੋਢੀ)- ਮਜ਼ਦੂਰ ਵੈਲਫੇਅਰ ਸੁਸਾਇਟੀ ਤਰਨ ਤਾਰਨ ਵਲੋਂ ਐੱਨ.ਜੀ.ਓ. 'ਕਲਾ ਸੁਮਨ' ਦੇ ਸਹਿਯੋਗ ਨਾਲ ਹਰ ਸਾਲ ਵਾਂਗੁ ਇਸ ਸਾਲ ਵੀ ਵਿੱਦਿਆ ਦੀ ਦੇਵੀ ਮਾਂ ਸਰਸਵੱਤੀ ਜੀ ਦੀ ਪੂਜਾ ਉਪਰੰਤ ਬਸੰਤ ਪੰਚਮੀ ਸਮਾਰੋਹ ਨਿਊ ਫਤਹਿਚੱਕ ਵਿਖੇ ਕਰਵਾਇਆ ਗਿਆ, ਜਿਸ ਵਿਚ ਸਾਰੀ ਰਾਤ ਭਜਨ ਕੀਰਤਨ ਚੱਲਿਆ | ਇਸ ਪ੍ਰੋਗਰਾਮ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸਵੇਰੇ 9 ਵਜੇ ਤੋਂ 12 ਵਜੇ ਤੱਕ ਸ਼ਹਿਰ ਦੇ ਸਕੂਲੀ ਬੱਚਿਆਂ ਵਲੋਂ ਭਜਨ, ਦੇਸ਼ ਪਿਆਰ ਦੇ ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਸੁਆਲਾਂ ਆਦਿ ਦੇ ਪ੍ਰੋਗਰਾਮ ਕੀਤੇ ਗਏ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਨਗਰ ਕੀਰਤਨ ਵੀ ਕੱਢਿਆ ਗਿਆ ਅਤੇ ਸ਼ਾਮ ਸਮੇਂ ਮਾਂ ਸਰਸਵਤੀ ਜੀ ਦੀ ਮੂਰਤੀ ਵਿਸਰਜਨ ਤਹਿਤ ਗੋਇੰਦਵਾਲ ਬਾਈਪਾਸ ਤੋਂ ਬਿਆਸ ਤੱਕ ਜਥਾ ਰਵਾਨਾ ਹੋਇਆ | ਇਹ ਜਾਣਕਾਰੀ ਕਲਾ ਸੁਮਨ ਰੰਗ ਮੰਚ ਦੇ ਮੁਖੀ ਰਮੇਸ਼ ਸਿੰਘ ਚੰਦੇਲ ਨੇ ਗੱਲਬਾਤ ਦੌਰਾਨ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ ਖਰੀਦਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਵੇ-ਮੁੰਡਾਪਿੰਡ, ਦਲਜੀਤ ਐਮਾ <br/>
Ad Position 24