ਖੇਮਕਰਨ, 28 ਜਨਵਰੀ (ਬਿੱਲਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ 'ਚ ਖੇਮਕਰਨ ਸ਼ਹਿਰ ਦੇ ਮੇਨ ਬਾਜ਼ਾਰ 'ਚ ਮੰਦਰ ਮਾਤਾ ਦੇਵੀ ਦੁਵਾਰਾ ਨਜ਼ਦੀਕ ਦੁਕਾਨਦਾਰਾਂ ਵਲੋਂ ਲੰਗਰ ਲਗਾਇਆ ਗਿਆ, ਜਿਸ ਵਿਚ ਸਾਰਾ ਦਿਨ ਦੁਕਾਨਾਂ ਵਾਲਿਆਂ ਨੇ ਸੇਵਾ ਕੀਤੀ | ਇਸ ਸੇਵਾ ਵਿਚ ਡਾ. ਸਤਨਾਮ ਸਿੰਘ ਮਾਹਲਾ, ਵਿਨੈ ਸੇਠੀ, ਪ੍ਰੀਤਾ ਸਿੰਘ, ਡਾ. ਨਿਰਮਲ ਸਿੰਘ, ਰਵਿੰਦਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਸੋਨੂੰ, ਗਿਆਨੀ ਬਿਜਲੀ ਵਾਲਾ, ਭੁਪਿੰਦਰ ਸਿੰਘ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਰਾਜੂ ਬਰਤਨ ਤੋਂ ਇਲਾਵਾ ਅਨੇਕਾਂ ਦੁਕਾਨਦਾਰ ਸ਼ਾਮਿਲ ਸਨ |