27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਨਾਜਾਇਜ਼ ਕਬਜ਼ਿਆਂ ਤੇ ਫੁੱਟਪਾਥਾਂ 'ਤੇ ਖੜ੍ਹਦੀਆਂ ਬੱਸਾਂ ਕਾਰਨ ਟ੍ਰੈਫਿਕ ਸਮੱਸਿਆ 'ਚ ਉਲਝਿਆ ਕਸਬਾ ਝਬਾਲ <br/>

Ad Position 21
No active advertisement
ਝਬਾਲ ਵਿਖੇ ਨਾਜਾਇਜ਼ ਕਬਜ਼ਿਆਂ ਕਾਰਨ ਲੱਗੇ ਜਾਮ ਵਿਚ ਖੜ੍ਹੇ ਸਕੂਲੀ ਵਾਹਨ ਅਤੇ ਪੁਲਿਸ ਦੀ ਗੱਡੀ | ਤਸਵੀਰਾਂ : ਸੁਖਦੇਵ ਸਿੰਘ <br/> 29-01-2026
ਝਬਾਲ, 28 ਜਨਵਰੀ (ਸੁਖਦੇਵ ਸਿੰਘ)-ਸੜਕਾਂ ਦੇ ਫੁੱਟਪਾਥਾਂ 'ਤੇ ਦੁਕਾਨਦਾਰਾਂ, ਰੇਹੜੀ, ਰੇਹੜਿਆਂ ਤੇ ਫ਼ੜੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜਿਆਂ ਅਤੇ ਸੜਕਾਂ ਦੇ ਫੁੱਟਪਾਥਾਂ 'ਤੇ ਖੜਦੀਆਂ ਬੱਸਾਂ ਕਾਰਨ ਝਬਾਲ ਦੀ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਗੰਭੀਰ ਬਣਦੀ ਜਾ ਰਹੀ ਹੈ | ਨਾਜਾਇਜ਼ ਕਬਜ਼ਿਆਂ ਕਾਰਨ ਸੁੰਗੜੀਆਂ ਸੜਕਾਂ 'ਤੇ ਸਕੂਲੀ ਵੈਨਾਂ, ਐਂਬੂਲੈਂਸਾਂ ਸਮੇਤ ਵਾਹਨਾਂ ਨੂੰ ਕਈ-ਕਈ ਘੰਟੇ ਜਾਮ ਵਿਚ ਖੜਨਾ ਪੈਂਦਾ ਹੈ | ਇਥੋਂ ਤੱਕ ਕਿ ਆਵਾਜਾਈ ਤੋਂ ਰਾਹਗੀਰਾਂ ਨੂੰ ਨਿਜਾਤ ਦਿਵਾਉਣ ਵਾਲੇ ਪੁਲਿਸ ਪ੍ਰਸ਼ਾਸਨ ਦੇ ਵਾਹਨ ਵੀ ਅਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਹਨ | ਦੁਕਾਨਦਾਰਾਂ ਵਲੋਂ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਕਿਰਾਏ 'ਤੇ ਲਗਵਾਈਆਂ ਗਈਆਂ ਰੇੜੀਆਂ, ਫੜੀਆਂ ਅਵਾਜਾਈ ਵਿਚ ਭਾਰੀ ਵਿਘਣ ਪਾ ਰਹੀਆਂ ਹਨ | ਬੱਸ ਅਪਰੇਟਰਾਂ ਵਲੋਂ ਬੱਸਾਂ ਬੱਸ ਅੱਡੇ ਵਿਚ ਖੜੀਆਂ ਕਰ ਦੀ ਬਜਾਏ ਸੜਕ ਦੇ ਫੁੱਟਪਾਥਾਂ ਤੇ ਝਬਾਲ ਚੌਂਕ ਵਿਚ ਖੜੀਆਂ ਕਰਨ ਨਾਲ ਲੰਮੇ ਜਾਮ ਲੱਗ ਰਹੇ ਹਨ | ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਬੱਸ ਅੱਡੇ ਵਿਚ ਬੱਸਾਂ ਦਾ ਦਾਖਲਾ ਲਾਜ਼ਮੀ ਬਣਾਉਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਇਨਾਂ ਹਦਾਇਤਾਂ ਦੇ ਬਾਵਜੂਦ ਵੀ ਕੋਈ ਬੱਸ ਅੱਡੇ ਵਿਚ ਦਾਖਲ ਨਹੀਂ ਹੋਈ | ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੜਕਾਂ ਦੁਆਲੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਬੱਸਾਂ ਨੂੰ ਬੱਸ ਅੱਡੇ ਵਿਚ ਖੜੀਆਂ ਕਰਵਾਉਣ ਦੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ, ਤਾਂ ਜੋ ਨਾਜਾਇਜ਼ ਕਬਜ਼ਿਆਂ ਕਾਰਨ ਵਾਪਰ ਰਹੇ ਹਦਾਸਿਆਂ ਨੂੰ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਤਾਇਨਾਤ ਡੀ.ਐਮ.ਈ.ਓ. ਦਾ ਹੋਇਆ ਤਬਾਦਲਾ
Ad Position 24