27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੈਕਟਰੀ ਸੂਰਜ ਠਾਕੁਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਕਾਂਗਰਸੀਆਂ ਤੋਂ ਲਿਆ 'ਫੀਡ ਬੈਕ' <br/>

Ad Position 21
No active advertisement
ਅਜੀਤ ਡੈਸਕ 29-01-2026
ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)-ਅਗਾਮੀ ਹੋਣ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਕਾਂਗਰਸੀਆਂ ਦਾ 'ਫੀਡ ਬੈਕ' ਲੈਣ ਲਈ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਸੂਰਜ ਠਾਕੁਰ ਅੱਜ ਗੁਰੂ ਨਗਰੀ ਤਰਨਤਾਰਨ ਪਹੁੰਚੇ | ਕਾਂਗਰਸ ਭਵਨ ਤਰਨ ਤਾਰਨ ਵਿਖੇ ਹੋਈ ਅਹਿਮ ਮੀਟਿੰਗ ਵਿਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਗਿੱਲ ਸਮੇਤ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਰਜ ਠਾਕੁਰ ਨੇ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਰਣਨੀਤੀ ਬਣਾਈ ਗਈ ਹੈ ਅਤੇ ਇਸ ਨੀਤੀ ਤਹਿਤ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਦਾ ਸਿਲਸਿਲ੍ਹਾ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਜ ਜੋ ਹਾਲਾਤ ਹਨ, ਉਹ ਬਹੁਤ ਹੀ ਚਿੰਤਾਜਨਕ ਹਨ, ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਪੰਜਾਬ ਵਿਚ ਗੈਂਗਸਟਰਵਾਦ ਦਾ ਬੋਲਬਾਲਾ ਹੈ | ਪੰਜਾਬ ਦਾ ਵਪਾਰੀ, ਕਾਰੋਬਾਰੀ, ਦੁਕਾਨਦਾਰ ਕੋਈ ਵੀ ਵਰਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਹੱਥ 'ਤੇ ਹੱਥ ਧਰ ਕੇ ਬੈਠੇ ਹਨ ਅਤੇ ਲਾਅ ਐਂਡ ਆਰਡਰ ਦਾ ਜ਼ਨਾਜ਼ਾ ਨਿਕਲਣ ਕਰਕੇ ਲੋਕ ਹਰ ਸਮੇਂ ਖੌਫ਼ ਦੇ ਸਾਏ ਹੇਠ ਜਿਊਣ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਜੋ ਸੁਝਾਅ ਲਏ ਗਏ ਹਨ, ਉਹ ਪਾਰਟੀ ਹਾਈਕਮਾਨ ਤੱਕ ਪਹੁੰਚਾਏ ਜਾਣਗੇ | ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਤਰਨ ਤਾਰਨ ਪਹੁੰਚਣ 'ਤੇ ਸੂਰਜ ਠਾਕੁਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਨੂੰ ਹੋਰ ਜਿਆਦਾ ਮਜ਼ਬੂਤ ਬਣਾਇਆ ਜਾਵੇਗਾ ਅਤੇ ਜ਼ਮੀਨੀ ਪੱਧਰ 'ਤੇ ਮਿਹਨਤ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਿਸ਼ਨ 2027 ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪੂਰੀ ਸਰਗਰਮ ਭੂਮਿਕਾ ਨਿਭਾਈ ਜਾਵੇਗੀ | ਇਸ ਮੌਕੇ ਹਰਪ੍ਰੀਤ ਸਿੰਘ ਪੱਟੀ ਮੈਂਬਰ ਪੀ.ਪੀ.ਸੀ.ਸੀ., ਯੁਧਵੀਰ ਸਿੰਘ ਸਰਲੀ ਮੈਂਬਰ ਪੀ.ਪੀ.ਸੀ.ਸੀ., ਹੀਰਾ ਸਿੰਘ ਮੱਲ੍ਹੀ, ਅਰਜਨਬੀਰ ਸਿੰਘ ਬਲਾਕ ਪ੍ਰਧਾਨ, ਵਰਿੰਦਰ ਸਿੰਘ ਭਿੰਡਰ ਚੇਅਰਮੈਨ, ਜਗਤਾਰ ਸਿੰਘ ਜਲਾਲਾਬਾਦ, ਹਰਜਿੰਦਰ ਸਿੰਘ ਸਰਪੰਚ ਨਾਗੋਕੇ ਮੋੜ, ਤਜਿੰਦਰ ਸਿੰਘ ਸ਼ਾਹ, ਸੁਰਜੀਤ ਸਿੰਘ ਸਰਪੰਚ ਵੈਰੋਂਵਾਲ, ਜਗਦੇਵ ਸਿੰਘ ਦਿਓਲ ਪ੍ਰਧਾਨ, ਸਨਬੀਰ ਸਿੰਘ ਯੂਥ ਆਗੂ, ਸੁਰਜਨ ਸਿੰਘ ਭਲਾਈਪੁਰ, ਦਲਜੀਤ ਸਿੰਘ ਭੁੱਚਰ, ਪੀਟਰ ਢੋਟਾ, ਜੋਬਨਜੀਤ ਸਿੰਘ, ਸੱਜਣ ਸਿੰਘ, ਕੁਲਵੰਤ ਸਿੰਘ, ਹਰਜੋਤ ਸਿੰਘ ਛਾਪਾ, ਅੰਮਿ੍ਤਸ਼ੇਰ ਸਿੰਘ ਮੰਨਣ, ਅੰਮਿ੍ਤਬੀਰ ਸਿੰਘ ਭੁੱਚਰ, ਹਰਸ਼ਰਨ ਸਿੰਘ ਮੱਲ੍ਹਾ, ਮਿਲਖਾ ਸਿੰਘ ਮੱਝੂਪੁਰ, ਇੰਦਰਬੀਰ ਸਿੰਘ ਪਹੂਵਿੰਡ, ਹਰਮਨ ਛੀਨਾ, ਗੁਰਦਾਸ ਛੀਨਾ, ਖਜਾਨ ਸਿੰਘ, ਲਖਵਿੰਦਰ ਸਿੰਘ ਲੱਕੀ ਪਾਗਲ, ਗੁਰਸ਼ਰਨ ਸਿੰਘ ਬ੍ਰਹਮਪੁਰਾ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਮੈਡਮ ਸੀਮਾ ਸ਼ਰਮਾ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ, ਮਨਦੀਪ ਸਿੰਘ, ਗੁਰਬੀਰ ਸਿੰਘ ਗਲੈਡੀ ਮੰਡ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਇੱਕ ਰਾਸ਼ਟਰ, ਇਕ ਚੋਣ' ਵਿਸ਼ੇ 'ਤੇ ਵਿਦਿਆਰਥੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਨੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ <br/>
Ad Position 24