17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅੱਡਾ ਝਬਾਲ ਵਿਖੇ ਭਿਖਾਰੀਆਂ ਦੀ ਵਧ ਰਹੀ ਗਿਣਤੀ ਤੋਂ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 31-01-2026
ਝਬਾਲ, 30 ਜਨਵਰੀ (ਸੁਖਦੇਵ ਸਿੰਘ)-ਸੂਬਾ ਸਰਕਾਰ ਵਲੋਂ ਭੀਖ ਮੰਗਣ ਦੀ ਆੜ ਵਿਚ ਚੱਲ ਰਹੇ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਭਾਵੇਂ ਕਦਮ ਚੁੱਕੇ ਗਏ ਹਨ, ਪਰ ਇਸ ਦੇ ਬਾਵਜੂਦ ਵੀ ਝਬਾਲ ਚੌਂਕ ਵਿਚ ਭਿਖਾਰੀਆਂ ਦੀ ਵਧ ਰਹੀ ਗਿਣਤੀ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ | ਸਥਾਨਿਕ ਚੌਂਕ ਵਿਚ ਦਿਨ ਚੜਦੇ ਹੀ 8-10 ਸਾਲ ਦੇ ਬੱਚੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਨ | ਚੌਂਕ ਵਿਚ ਜਦੋਂ ਲੋਕ ਖਰੀਦਦਾਰ ਕਰਨ ਲਈ ਖੜਦੇ ਹਨ ਤਾਂ ਇਹ ਭਿਖਾਰੀ ਗੱਡੀਆਂ ਦੇ ਸ਼ੀਸ਼ੇ ਖੜਾਕਾਉਣੇ ਸ਼ੁਰੂ ਕਰ ਦਿੰਦੇ ਹਨ | ਗੱਡੀਆਂ ਦੇ ਸ਼ੀਸ਼ੇ ਖੁੱਲ੍ਹੇ ਰਹਿ ਜਾਣ 'ਤੇ ਇਹ ਭਿਖਾਰੀ ਗੱਡੀਆਂ ਵਿਚੋਂ ਸਾਮਾਨ ਚੁੱਕ ਕੇ ਰਫੂ ਚੱਕਰ ਹੋ ਜਾਂਦੇ ਹਨ | ਕਮਿਊਨਿਸਟ ਆਗੂ ਕਾ. ਦਵਿੰਦਰ ਕੁਮਾਰ ਸੋਹਲ, ਕਾ. ਗੁਰਬਿੰਦਰ ਸਿੰਘ ਸੋਹਲ ਨੇ ਮਨੁੱਖੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ 'ਆਪ੍ਰੇਸ਼ਨ ਜੀਵਨ ਜੋਤ' ਦੇ ਬਾਵਜੂਦ ਵੀ ਅੱਡਾ ਝਬਾਲ ਵਿਚ ਦਿਨੋ ਦਿਨ ਭੀਖ ਮੰਗਣ ਵਾਲਿਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬੀਬੀ ਭੱਠਲ ਦੇ ਵਿਵਾਦਿਤ ਬਿਆਨ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ-ਭਾਈ ਵਿਰਸਾ ਸਿੰਘ ਖ਼ਾਲਸਾ <br/> ਅਗਲੀ ਖ਼ਬਰ ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ ਸਾਬਤ ਕਰਦਾ ਹੈ ਕਿ ਪੰਜਾਬ ਕਿਵੇਂ ਬਣਿਆ ਸ਼ਮਸ਼ਾਨ-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ <br...
Ad Position 24